ਵਧਦੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਇਨ੍ਹੀਂ ਦਿਨੀਂ ਕਾਰ ਕੰਪਨੀਆਂ ਸੇਫਟੀ ਫੀਚਰਸ ਨੂੰ ਲੈ ਕੇ ਕਾਫ਼ੀ ਗੰਭੀਰ ਹੋ ਗਈਆਂ ਹਨ। ਕਾਰ ਕੰਪਨੀਆਂ ਤੋਂ ਇਲਾਵਾ ਸਰਕਾਰ ਵੀ ਇਸ ਦਿਸ਼ਾ 'ਚ ਲਗਾਤਾਰ ਸਖ਼ਤ ਕਦਮ ਚੁੱਕ ਰਹੀ ਹੈ ਅਤੇ ਨਿਯਮਾਂ 'ਚ ਬਦਲਾਅ ਵੀ ਕਰ ਰਹੀ ਹੈ। ਕੁਝ ਦਿਨ ਪਹਿਲਾਂ ਲਾਂਚ ਹੋਈਆਂ ਜ਼ਿਆਦਾਤਰ ਕਾਰਾਂ 'ਚ Airbags ਵਰਗੇ ਮਹੱਤਵਪੂਰਨ ਸੇਫਟੀ ਫੀਚਰ ਨੂੰ ਸਟੈਂਡਰਡ ਫੀਚਰ 'ਚ ਸ਼ਾਮਲ ਕੀਤਾ ਗਿਆ ਹੈ।


ਡਰਾਈਵਿੰਗ ਦੌਰਾਨ ਸੁਰੱਖਿਆ ਦੇ ਨਜ਼ਰੀਏ ਨਾਲ ਕਾਰ ਦੇ Airbags ਦਾ ਇਕ ਅਹਿਮ ਰੋਲ ਹੁੰਦਾ ਹੈ ਪਰ, ਇਸ ਖ਼ਬਰ ਰਾਹੀਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਸੁਰੱਖਿਆ ਲਈ ਦਿੱਤਾ ਗਿਆ ਇਹ ਫੀਚਰ ਹਮੇਸ਼ਾ ਕੰਮ ਨਹੀਂ ਕਰਦਾ। ਇਸ ਲਈ ਕੰਪਨੀ ਨਹੀਂ, ਸਗੋਂ ਕਾਰ 'ਚ ਬੈਠਣ ਵਾਲੇ ਲੋਕ ਜ਼ਿੰਮੇਵਾਰ ਹੁੰਦੇ ਹਨ, ਜਾਣੋ ਕਿਵੇਂ...

-Airbags ਤੁਹਾਡੀ ਸੁਰੱਖਿਆ ਲਈ ਕੰਮ ਕਰਨ, ਇਸ ਲਈ ਜ਼ਰੂਰੀ ਹੈ ਕਿ ਕਾਰ ਇਕ ਨਿਸ਼ਚਿਤ ਸਪੀਡ 'ਚ ਚੱਲ ਰਹੀ ਹੋਵੇ। ਕਾਰ ਜੇਕਰ ਘੱਟ ਸਪੀਡ 'ਤੇ ਹੋਵੇਗੀ ਤਾਂ ਏਅਰਬੈਗ ਨਹੀਂ ਖੁੱਲ੍ਹਣਗੇ।


-Airbags ਵਰਗੇ ਸੇਫਟੀ ਫੀਚਰ ਨਾਲ ਲੈਸ ਕਾਰ ਜ਼ਿਆਦਾ ਪੁਰਾਣੀ ਹੈ ਤਾਂ ਵੀ ਇਹ ਸੰਭਵ ਹੈ ਕਿ Airbags ਕੰਮ ਨਾ ਕਰੇ। ਦੱਸ ਦੇਈਏ ਕਿ, ਵਾਰੰਟੀ ਖਤਮ ਹੋਣ ਦੇ ਕੰਪਨੀ ਏਅਰਬੈਗ ਨੂੰ ਨਹੀਂ ਬਦਲਦੀ ਅਤੇ ਇਹ ਇਕ ਨਿਸ਼ਚਿਤ ਸਮੇਂ ਤੋਂ ਬਾਅਦ ਕੰਮ ਕਰਨਾ ਬੰਦ ਕਰ ਦਿੰਦੇ ਹਨ। ਅਜਿਹੀ ਹਾਲਤ 'ਚ ਕਾਰ ਨਿਰਮਾਤਾ ਜਵਾਬਦੇਹ ਨਹੀਂ ਮੰਨਿਆ ਜਾਂਦਾ।

-Airbags ਤਾਂ ਹੀ ਤੁਹਾਡੀ ਸੁਰੱਖਿਆ 'ਚ ਕੰਮ ਕਰਨਗੇ, ਜਦੋਂ ਤੁਸੀਂ ਇਸ ਨਾਲ ਜੁੜੀਆਂ ਹਦਾਇਤਾਂ ਨੂੰ ਫਾਲੋ ਕਰੋ। ਕਈ ਲੋਕ ਸਫ਼ਰ ਦੌਰਾਨ ਸੀਟ ਬੈਲਟ ਲਗਾਉਣਾ ਪਸੰਦ ਨਹੀਂ ਕਰਦੇ। ਇਸ ਤਰ੍ਹਾਂ ਏਅਰਬੈਗ ਦੇ ਖੁੱਲ੍ਹਣ ਦੀ ਸੰਭਾਵਨਾ ਘੱਟ ਹੀ ਹੁੰਦੀ ਹੈ। ਕਈ ਵਾਰ ਜੇਕਰ ਏਅਰਬੈਗ ਖੁੱਲ੍ਹ ਵੀ ਜਾਂਦੇ ਹਨ ਤਾਂ ਉਹ ਕੋ-ਪੈਸੰਜਰ ਨੂੰ ਜ਼ਖ਼ਮੀ ਕਰ ਸਕਦੇ ਹਨ।


-ਕਈ ਵਾਰ ਲੋਕ ਕਾਰ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਮੋਡੀਫਾਈ ਕਰਵਾ ਲੈਂਦੇ ਹਨ, ਇਸ ਤਰ੍ਹਾਂ ਵੀ Airbags ਨੂੰ ਖੁੱਲ੍ਹਣ 'ਚ ਦਿੱਕਤਾਂ ਹੁੰਦੀਆਂ ਹਨ। ਸਪੈਸ਼ਲੀ ਜੇਕਰ ਮੋਡੀਫਿਕੇਸ਼ਨ ਫਰੰਟ 'ਚ ਹੁੰਦਾ ਹੈ ਤਾਂ ਏਅਰਬੈਗ ਖੁੱਲ੍ਹਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਜੇਕਰ ਡਰਾਈਵਰ ਨੇ ਕਾਰ 'ਚ ਬੁਲਬਾਰ ਲਾ ਰੱਖਿਆ ਹੈ ਤਾਂ ਸੈਂਸਰ 'ਤੇ ਅਸਰ ਘੱਟ ਹੋ ਜਾਂਦਾ ਹੈ ਅਤੇ ਉਹ ਏਅਰਬੈਗ ਓਪਨਕਰਨ ਲਈ ਟ੍ਰਿਗਰ ਨਹੀਂ ਕਰ ਸਕਦਾ।

Posted By: Jagjit Singh