ਜੇਐੱਨਐੱਨ, ਨਵੀਂ ਦਿੱਲੀ : Call of Duty Mobile ਲਈ ਨਵਾਂ ਅਪਡੇਟ ਰੋਲ ਆਊਟ ਹੋਣਾ ਸ਼ੁਰੂ ਹੋ ਗਿਆ ਹੈ। ਇਸ ਨਵੇਂ ਅਪਡੇਟ ਨੂੰ ਅੱਜ ਸਵੇਰੇ 10 ਵਜ ਕੇ 30 ਮਿੰਟ 'ਤੇ ਭਾਰਤੀ ਯੂਜ਼ਰਜ਼ ਲਈ ਰੋਲ ਆਊਟ ਕਰ ਦਿੱਤਾ ਗਿਆ ਹੈ। ਮੋਡ ਨਾਲ ਗੇਮ ਦਾ ਨਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। Zombie ਮੋਡ ਨਾਲ ਪਲੇਅਰਜ਼ ਦਾ ਬੈਟਰ ਪਾਸ ਤੇ ਕਈ ਹੋਰ ਫੀਚਰਜ਼ ਮਿਲਣਗੇ। Call of Duty Mobile 'ਚ ਮਿਲਣ ਵਾਲੇ ਨਵੇਂ Zombie ਮੋਡ 'ਚ ਨਵਾਂ 'Shi No Numa' ਮੈਪ ਮਿਲੇਗਾ। ਯੂਜ਼ਰਜ਼ ਨੂੰ ਆਪਣੇ ਗੇਮ ਨੂੰ ਨਵੇਂ ਅਪਡੇਟ ਨਾਲ ਡਾਊਨਲੋਡ ਕਰਨਾ ਪਵੇਗਾ। ਇਸ ਤੋਂ ਬਾਅਦ ਪਲੇਅਰਜ਼ ਨਵੇਂ 'Shi No Numa' ਮੈਪ ਤੇ Zombie ਮੋਡ ਨੂੰ ਐਕਸੈੱਸ ਕਰ ਸਕਣਗੇ।

Zombie ਮੋਡ ਇਕ ਸਰਵਾਈਵਲ ਮੋਡ ਹੋਵੇਗਾ ਜਿਸ ਵਿਚ ਪਲੇਅਰਜ਼ ਨੂੰ ਬੇਸਿਕ ਗਨ ਨਾਲ Zombie ਨੂੰ ਮਾਰ ਕੇ ਪੁਆਇੰਟਸ ਜਿੱਤਣੇ ਪੈਣਗੇ। ਇਨ੍ਹਾਂ ਪੁਆਇੰਟਸ ਦੀ ਮਦਦ ਨਾਲ ਪਲੇਅਰਜ਼ ਬਿਹਤਰ ਵੀਪਨ ਤੇ ਪਕਰਜ਼ ਜਿੱਤ ਸਕਣਗੇ। ਇਸ ਤੋਂ ਇਲਾਵਾ ਇਕ ਰੈੱਡ ਮੋਡ ਵੀ ਇਸ ਵਿਚ ਮਿਲੇਗਾ ਜੋ ਪਲੇਅਰਜ਼ ਨੂੰ ਅਨਲਿਮਟਿਡ Zombie ਅਟੈਕ ਵੇਵ ਤੋਂ ਬਚਾਏਗਾ। Call of Duty Mobile ਦੇ Zombie ਮੋਡ 'ਚ ਪਲੇਅਰਜ਼ ਨੂੰ Easter Egg ਵੀ ਮਿਲੇਗਾ। ਜੋ ਵੀ ਪਲੇਅਰ ਇਸ ਮੋਡ ਨੂੰ ਕੰਪਲੀਟ ਕਰੇਗਾ, ਉਸ ਨੂੰ ਇਕ ਸਪੈਸ਼ਲ ਰਿਵਾਰਡ ਦਿੱਤਾ ਜਾਵੇਗਾ।

Call of Duty Mobile ਦੇ Zombie ਮੋਡ 'ਚ ਇਕ ਨਵਾਂ ਕਰੈਕਟਰ Alex Mason ਵੀ ਪਲੇਅਰਜ਼ ਨੂੰ ਮਿਲੇਗਾ ਜੋ ਇਸ ਗੇਮ ਦੇ ਪੀਸੀ ਵਰਜ਼ਨ ਦਾ ਮੇਨ ਕਰੈਕਟਰ ਹੈ। ਇਸ ਤੋਂ ਇਲਾਵਾ ਜਲਦ ਹੀ ਕੰਟ੍ਰੋਲਰ ਸਪੋਰਟ ਵੀ ਰੋਲ ਆਊਟ ਕੀਤਾ ਜਾਵੇਗਾ। ਇਸ ਨਵੇਂ ਅਪਡੇਟ ਦੇ ਪੈਚ ਨੋਟ 'ਚ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਇਹ PS4 ਤੇ Xbox ਦੇ ਕੰਟ੍ਰੋਲਰ ਨੂੰ ਸਪੋਰਟ ਕਰ ਸਕਦਾ ਹੈ। ਖ਼ਾਸ ਤੌਰ 'ਤੇ ਬੈਟਲ ਗੇਮ ਖੇਡਣ ਵਾਲੇ ਪਲੇਅਰਜ਼ ਨੂੰ ਇਸ ਦਾ ਫਾਇਦਾ ਮਿਲਣ ਵਾਲਾ ਹੈ।

Posted By: Seema Anand