ਜੇਐੱਨਐੱਨ, ਨਵੀਂ ਦਿੱਲੀ : ਪਿਛਲੇ ਕਾਫੀ ਸਮੇਂ ਤੋਂ ਯੂਜ਼ਰਸ 'ਕਾਲ ਆਫ ਡਿਊਟੀ' ਦੇ ਮੋਬਾਈਲ ਵਰਜਨ ਦਾ ਇੰਤਜ਼ਾਰ ਕਰ ਸੀ। ਹੁਣ ਇਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। 'ਕਾਲ ਆਫ ਡਿਊਟੀ' ਦੇ ਮੋਬਾਈਲ ਵਰਜਨ ਨੂੰ ਲਾਈਵ ਕਰ ਦਿੱਤਾ ਗਿਆ ਹੈ। ਇਸ ਨੂੰ ਐਂਡਰਾਇਡ ਤੇ ਆਈਓਐੱਸ ਅਧਾਰਿਤ ਸਮਾਰਟਫੋਨ ਤੇ ਟੈਬਲੇਟਸ 'ਤੇ ਡਾਊਨਲੋਡ ਕੀਤਾ ਜਾ ਸਕੇਗਾ। ਇਸ ਨੂੰ ਐਕਟੀਵੀਸੀਨ ਨੇ ਟੇਨਸੈਂਟ ਦੇ ਨਾਲ ਸਾਂਝੇਦਾਰੀ 'ਚ ਲਾਂਚ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਗੇਮ ਨੂੰ ਕਾਫੀ ਸਮੇਂ ਤਕ ਬੀਟਾ ਵਰਜਨ 'ਚ ਉਪਲੱਬਧ ਕਰਵਾਇਆ ਗਿਆ ਸੀ, ਜਿਸ ਨਾਲ ਇਸ ਦੀਆਂ ਖਾਮੀਆਂ ਦਾ ਪਤਾ ਲਗਾਇਆ ਜਾ ਸਕੇਗਾ। ਯੂਜ਼ਰਸ ਤੋਂ ਮਿਲੇ ਰਿਸਪਾਂਸ ਤੇ ਸਾਰੀਆਂ ਖਾਮੀਆਂ ਨੂੰ ਦੂਰ ਕਰਨ ਦੇ ਬਾਅਦ ਹੁਣ ਇਹ ਗੇਮ ਡਾਊਨਲੋਡ ਕਰਨ ਲਈ ਉਪਲਬਧ ਕਰ ਦਿੱਤਾ ਗਿਆ ਹੈ। ਅਜਿਹੇ 'ਚ ਜੋ ਯੂਜਰਜ਼ ਇਸ ਗੇਮ ਦਾ ਇੰਤਜ਼ਾਰ ਕਰ ਰਹੇ ਸੀ, ਉਨ੍ਹਾਂ ਲਈ ਇਹ ਖੁਸ਼ਖਬਰੀ ਹੈ। ਯੂਜ਼ਰਸ ਉਸ ਨੂੰ ਡਾਊਨਲੋਡ ਕਰ ਕੇ ਖੇਡ ਸਕਦੇ ਹਨ। ਇਹ ਗੇਮ 'ਪੱਬਜੀ ਮੋਬਾਈਲ' ਗੇਮ ਨੂੰ ਟੱਕਰ ਦੇਵੇਗਾ।


'ਕਾਲ ਆਫ ਡਿਊਟੀ ਮੋਬਾਈਲ' ਨੂੰ ਇੰਝ ਕਰੋ ਡਾਊਨਲੋਡ : ਇਸ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੇ ਆਈਓਐੱਸ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਦਾ ਸਾਈਜ਼ 1.1ਜੀਬੀ ਹੈ। ਇਹ ਹੈਵੀ ਗੇਮ ਹੈ। ਇਸ ਨੂੰ ਤੁਸੀਂ ਆਪਣੇ ਫੇਸਬੁੱਕ ਅਕਾਊਂਟ ਨਾਲ ਵੀ ਲਾਗ-ਇਨ ਕਰ ਸਕਦੇ ਹੋ। ਫੇਸਬੁੱਕ ਤੋਂ ਲਾਗ ਇਨ ਕਰਨਾ ਯੂਜ਼ਰਸ ਲਈ ਵਧੀਆ ਇਸ ਲਈ ਹੈ ਕਿਉਂਕਿ ਇਸ ਨਾਲ ਗੇਮ ਡਾਟੇ ਦਾ ਬੈਕਅਪ ਰਹਿੰਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦੇਮ ਪ੍ਰਸਿੱਧ ਕੰਪਿਊਟਰ ਗੇਮ 'ਕਾਲ ਆਫ ਡਿਊਟੀ, ਬਲੈਕਆਊਟ' ਮੋਡ ਜਿਹਾ ਹੀ ਹੈ। ਇਸ ਗੇਮ ਨੂੰ ਇਕੱਠੇ 100 ਪਲੇਅਰ ਵੀ ਖੇਡ ਸਕਦੇ ਹਨ, ਜੋ ਵੀ ਪਲੇਅਰ ਆਖਰੀ ਤਕ ਬਚਦਾ ਹੈ, ਉਹੀ ਗੇਮ ਦਾ ਜੇਤੂ ਬਣਦਾ ਹੈ।

ਇਸ ਗੇਮ ਨੂੰ ਖੇਡਣ ਦੇ ਤਿੰਨ ਮੋਜ ਹੈ। ਪਹਿਲਾਂ ਸੋਲੋ ਯਾਨੀ ਸਿੰਗਲ, ਦੂਸਰਾ ਡੁਓ ਯਾਨੀ ਦੋ ਪਲੇਅਰਜ਼ ਤੇ ਤੀਸਰਾ ਟੀਮ ਯਾਨੀ 4 ਪਲੇਅਰਜ਼। ਇਸ ਦੇ ਇਲਾਵਾ ਗੇਮ 'ਚ ਡੈਥਮੈਚ, ਸਰਚ ਐਂਡ ਡਿਸਟਰੋ ਤੇ ਫਰੀ ਫਾਰ ਆਲ ਮੋਡ ਵੀ ਉਪਲਬਧ ਕਰਵਾਏ ਗਏ ਹਨ।

Posted By: Susheel Khanna