ਜੇਐੱਨਐੱਨ, ਨਵੀਂ ਦਿੱਲੀ : Mi TV 4A Horizon Edition ਦੇ 32 ਇੰਚ ਵਾਲੇ ਸਮਾਰਟ ਟੀਵੀ ਦੀ ਆਨਲਾਈਨ ਸੇਲ ਅੱਜ ਦੁਪਹਿਰੇ 12 ਵਜੇ ਤੋਂ ਸ਼ੁਰੂ ਹੋ ਰਹੀ ਹੈ। ਇਸ ਟੀਵੀ ਨੂੰ Flipkart ਤੇ Xiaomi ਦੀ ਆਫੀਸ਼ੀਅਲ ਵੈੱਬਸਾਈਟ mi.com ਤੋਂ ਖ਼ਰੀਦਿਆ ਜਾ ਸਕਦਾ ਹੈ। ਇਸ ਸਮਾਰਟ ਟੀਵੀ ਦੀ ਕੀਮਤ 13,499 ਰੁਪਏ ਹੈ। ਹਾਲਾਂਕਿ Flipkart ਦੀ ਅੱਜ ਦੀ ਡੀਲ 'ਚ ਇਸ ਸਮਾਰਟ ਟੀਵੀ ਨੂੰ ਸਸਤੇ 'ਚ ਖ਼ਰੀਦਣ ਦਾ ਮੌਕਾ ਹੋਵੇਗਾ।

ਆਫ਼ਰ

Mi TV 4A Horizon Edition ਦੀ ਖ਼ਰੀਦ 'ਤੇ ਕੰਪਨੀ ਵੱਲੋਂ ਕਈ ਤਰ੍ਹਾਂ ਦੇ ਡਿਸਕਾਊਂਟ ਆਫ਼ਰ ਦਿੱਤੇ ਜਾ ਰਿਹਾ ਹੈ। ਇਸ 32 ਇੰਚ ਵਾਲੇ ਸਮਾਰਟ ਟੀਵੀ ਨੂੰ Flipkart Axis ਬੈਂਕ ਕ੍ਰੈਡਿਟ ਕਾਰਡ ਨਾਲ ਖ਼ਰੀਦਣ 'ਤੇ 5 ਫੀਸਦੀ ਅਨਲਿਮਟਿਡ ਕੈਸ਼ਬੈਕ ਆਫ਼ਰ ਕੀਤਾ ਜਾ ਕਿਹਾ ਹੈ। ਨਾਲ ਹੀ Axis Bank Buzz ਕ੍ਰੈਡਿਟ ਕਾਰਡ 'ਤੇ 5 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਜੇ ਤੁਹਾਡਾ ਬਜਟ ਇਜਾਜ਼ਤ ਨਹੀਂ ਦਿੰਦਾ ਤਾਂ ਵੀ ਤੁਸੀਂ Mi ਸਮਾਰਟ ਟੀਵੀ ਨੂੰ ਸਿਰਫ਼ 849 ਰੁਪਏ ਪ੍ਰਤੀ ਮਹੀਨੇ ਦੀ EMI 'ਤੇ ਖ਼ਰੀਦ ਸਕਦੇ ਹੋ।

ਸਪੈਸੀਫਿਕੇਸ਼ਨਜ਼

Mi TV 4A 32 ਇੰਚ ਵਾਲਾ ਸਮਾਰਟ ਟੀਵੀ ਨੂੰ ਬੇਜੇਲਲੈਸ ਡਿਜ਼ਾਈਨ ਤੇ LED ਡਿਸਪਲੇਅ ਦੇ ਨਾਲ ਆਉਂਦਾ ਹੈ। Xiaomi 'ਚ TV9 ਪ੍ਰੋਸੈਸਰ ਦਿੱਤਾ ਗਿਆ ਹੈ, ਜੋ 1 ਜੀਬੀ ਰੈਮ ਤੇ 8 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਆਵੇਗੀ। PatchWall ਸਮਾਰਟ ਟੀਵੀ ਦੇ ਦੋਵਾਂ ਮਾਡਲਾਂ 'ਚ 20 ਤੋਂ ਜ਼ਿਆਦਾ ਐਂਟਰਟੇਨਮੈਂਟ ਐਪ ਦਾ ਸਬਸਕ੍ਰਿਪਸ਼ਨ ਮਿਲੇਗਾ। ਇਸ ਦੇ ਇਲਾਵਾ ਟੀਵੀ 'ਚ ਸ਼ਾਨਦਾਰ Mi Quick Wake ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ Vivid ਪਿਕਚਰ ਇੰਜਣ ਤੇ 20W ਸਟੀਰੀਓ ਸਪੀਕਰ ਤੇ Mi Quick Wake ਦੀ ਸਪੋਰਟ ਮਿਲਦੀ ਹੈ। ਇਹ ਟੀਵੀ Google Data Server ਫੀਚਰ ਦੇ ਨਾਲ ਆਵੇਗਾ। ਇਸ ਦੇ ਇਲਾਵਾ 20W ਸਟੀਰੀਓ ਸਪੀਕਰ ਦੇ ਨਾਲ DTS-HD ਤੇ 3.5mm ਆਡੀਓ ਆਊਟਪੁੱਟ, SPDIF ਤੇ 3 HDMI ਪੋਰਟ ਦਿੱਤੇ ਜਾਣਗੇ।

Posted By: Sarabjeet Kaur