ਨਵੀਂ ਦਿੱਲੀ : ਦੀਵਾਲੀ ਤੋਂ ਪਹਿਲਾਂ ਹੀ Honda ਨੇ ਆਪਣੇ ਕਈ ਮੋਟਰਸਾਈਕਲਾਂ ਤੇ ਸਕੂਟਰਾਂ 'ਤੇ ਆਫ਼ਰਜ਼ ਦੇਣੇ ਸ਼ੁਰੂ ਕਰ ਦਿੱਤੇ ਹਨ। ਹੁਣ ਕੰਪਨੀ ਆਪਣੀ CB Honda 160R 'ਤੇ ਕਈ ਆਫ਼ਰਜ਼ ਦੇ ਰਹੀ ਹੈ। ਇਸ 'ਚ Paytm Cashback ਤੋਂ ਲੈ ਕੇ No Cost EMI ਤੇ Low Down Payment ਵਰਗੇ Discount Offers ਸ਼ਾਮਲ ਹਨ। ਦੱਸ ਦਈਏ ਕਿ CB Honda 160R ਕੰਪਨੀ ਦੀ ਹਾਈਪਰਫਾਰਮੈਂਸ ਮੋਟਰਸਾਈਕਲ ਹੈ। ਜੇ ਤੁਸੀਂ ਹਾਈਪਰਫਾਰਮੈਂਸ ਮੋਟਰਸਾਈਕਲ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਇਹ ਖ਼ਬਰ ਕਾਫ਼ੀ ਕੰਮ ਆ ਸਕਦੀ ਹੈ। ਅੱਜ ਅਸੀਂ ਤੁਹਾਨੂੰ CB Honda 160R ਦੇ ਸਪੈਸੀਫਿਕੇਸ਼ਨਜ਼ ਤੇ ਕੀਮਤ ਦੇ ਨਾਲ, ਇਸ 'ਤੇ ਮਿਲ ਰਹੇ ਸਾਰੇ ਆਫ਼ਰਜ਼ ਬਾਰੇ ਦੱਸਣ ਜਾ ਰਹੇ ਹਾਂ।

ਕੀ ਹੈ ਆਫ਼ਰ

CB Honda 160R 'ਤੇ ਕੰਪਨੀ ਵੱਲੋਂ 6999 ਰੁਪਏ ਦੀ ਲੋਅ ਡਾਊਨ ਪੇਮੈਂਟ ਆਫਡਰ ਨਾਲ ਜ਼ੀਰੋ ਫ਼ੀਸਦੀ ਪ੍ਰੋਸੈਸਿੰਗ ਫੀਸ ਤੇ ਨੋ No Cost EMI ਵਰਗੇ ਆਫ਼ਰਜ਼ ਦਿੱਤੇ ਜਾ ਰਹੇ ਹਨ। ਤੁਸੀਂ ਇਸ ਮੋਟਰਸਾਈਕਲ 'ਤੇ 2100 ਰੁਪਏ ਦੀ ਬਚਤ ਕਰ ਸਕਦੇ ਹੋ। ਇਸ ਦੇ ਇਲਾਵਾ ਜੇ ਤੁਸੀਂ Paytm ਦੇ ਜ਼ਰੀਏ CB Honda 160R ਨੂੰ ਖ਼ਰੀਦਦੇ ਹੋ ਤਾਂ ਤੁਹਾਨੂੰ 7,000 ਰੁਪਏ ਦਾ ਕੈਸ਼ਬੈਕ ਮਿਲੇਗਾ।

CB Honda 160R ਸਪੈਸੀਫਿਕੇਸ਼ਨਜ਼ ਤੇ ਕੀਮਤ


ਪਰਫਾਰਮੈਂਸ

CB Honda 160R 'ਚ ਪਾਵਰ ਲਈ 162.71 ਸੀਸੀ, ਏਅਰ ਕੂਲਰ, 4-ਸਟ੍ਰੋਕ, SI BS-4 ਇੰਜਣ ਦਿੱਤਾ ਗਿਆ ਹੈ। ਇਸ ਦਾ ਇੰਜਣ 8500 ਆਰਪੀਐੱਮ 'ਤੇ 14.9 bhp ਦੀ ਵੱਧ ਤੋਂ ਵੱਧ ਪਾਵਰ ਤੇ 6500 ਆਰਪੀਐੱਮ 'ਤੇ 14.5 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਦਾ ਇੰਜਣ 5 ਸਪੀਡ ਰੀਅਰਬਾਕਸ ਤੋਂ ਲੈਸ ਹੈ।

ਬ੍ਰੇਕਿੰਗ ਫ਼ੀਚਰ

CB Honda 160R ਦੇ ਫ੍ਰੰਟ 'ਤੇ ABS ਦੇ ਨਾਲ 276 ਮਿਲੀਮੀਟਰ ਦਾ ਡਿਸਕ ਬ੍ਰੇਕ ਦਿੱਤਾ ਗਿਆ ਹੈ। ਇਸ ਦੇ ਰੀਅਰ 'ਚ 130 ਮਿਲੀਮੀਟਰ ਦਾ ਡ੍ਰਮ ਜਾਂ ਡਿਸਕ ਬ੍ਰੇਕ ਦਾ ਬਦਲਾਅ ਦੇਖਣ ਨੂੰ ਮਿਲੇਗਾ।

ਸਸਪੈਂਸ਼ਨ

CB Honda 160R ਦੇ ਫ੍ਰੰਟ 'ਤੇ ਟੈਲੀਸਕੋਪਿਕ ਤੇ ਰੀਅਰ 'ਚ ਮੋਨੋਸ਼ਾਕ ਸਸਪੈਂਸ਼ਨ ਦਿੱਤਾ ਗਿਆ ਹੈ।


ਡਾਇਮੈਂਸ਼ਨ

CB Honda 160R ਦੀ ਲੰਬਾਈ 2041 ਮਿਲੀਮੀਟਰ, ਚੌੜਾਈ 783 ਮਿਲੀਮੀਟਰ ਤੇ ਉਚਾਈ 1091 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ 1346 ਮਿਲੀਮੀਟਰ ਹੈ ਤੇ ਗ੍ਰਾਊਂਡ 164 ਮਿਲੀਮੀਟਰ ਹੈ।

Posted By: Sarabjeet Kaur