ਨਵੀਂ ਦਿੱਲੀ : ਕਈ ਵਾਰ ਜਦੋਂ ਸਾਡੇ ਘਰ 'ਚ ਪਾਰਟੀ ਹੁੰਦੀ ਹੈ ਤਾਂ ਮਿਊਜ਼ੀਕ ਵਜਾਉਣ ਲਈ ਸਾਡੇ ਕੋਲ ਫੋਨ ਦੇ ਇਲਾਵਾ ਕੋਈ ਕੁਝ ਨਹੀਂ ਹੁੰਦਾ। ਸਿਰਫ਼ ਪਾਰਟੀ 'ਚ ਮਿਊਜ਼ੀਕ ਲਈ ਹੀ ਨਹੀਂ, ਜੇ ਤੁਸੀਂ ਆਪਣੇ ਘਰ 'ਚ ਹੀ ਗਾਣੇ ਸੁਣਨਾ ਚਾਹੁੰਦੇ ਹੋ ਤਾਂ ਸਪੀਕਰ ਦਾ ਇਸਤੇਮਾਲ ਕਰ ਸਕਦੇ ਹੋ। ਹਾਲਾਂਕਿ, ਲੋਕਾਂ ਦਾ ਇਹ ਮੰਨਣਾ ਹੈ ਕਿ ਸਪੀਕਰ ਕਾਫ਼ੀ ਮਹਿੰਗੇ ਆਉਂਦੇ ਹਨ। ਪਰ ਗ਼ਲਤ ਧਾਰਨਾ ਹੈ । ਕੁਝ ਇਸ ਤਰ੍ਹਾਂ ਦੇ ਸਪੀਕਰ ਵੀ ਹੁੰਦੇ ਹਨ ਜਿੰਨਾਂ ਦੀ ਕੀਮਤ 500 ਰੁਪਏ ਤੋਂ ਘੱਟ ਹੁੰਦੀ ਹੈ। ਆਓ ਤੁਹਾਨੂੰ ਕੁਝ ਇਸ ਤਰ੍ਹਾਂ ਦੇ ਪ੍ਰੋਡਾਕਟਸ ਬਾਰੇ ਜਾਣਕਾਰੀ ਦਿੰਦੇ ਹਾਂ।

Zebronics Zeb-SAGA Portable Bluetooth Speakers

ਇਸ ਬਲੂਟੁੱਥ ਸਪੀਕਰ ਦੀ ਐੱਮਆਰਪੀ 777 ਰੁਪਏ ਹੈ। ਇਸ ਨੂੰ 278 ਰੁਪਏ ਦੇ ਡਿਕਾਊਂਟ ਨਾਲ 499 ਰੁਪਏ 'ਚ ਮੁਹੱਈਆ ਕਰਵਾਇਆ ਗਿਆ ਹੈ। ਇਸ ਸਪੀਕਰ ਦੇ ਨਾਲ ਕਾਲ ਫੰਕਸ਼ਨ ਵੀ ਦਿੱਤਾ ਗਿਆ ਹੈ। ਇਸ 'ਤੇ 36 ਫ਼ੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਨੂੰ ਤੁਸੀਂ ਕਿੱਤੇ ਵੀ ਲੈ ਕੇ ਜਾ ਸਕਦੇ ਹੋ।

DigiPrints Bluetooth Speakers Subwoofer

999 ਰੁਪਏ ਦੀ ਐੱਮਆਰਪੀ ਵਾਲੇ ਇਸ ਸਪੀਕਰ ਨੂੰ 650 ਰੁਪਏ ਦੇ ਡਿਸਕਾਊਂਟ ਨਾਲ ਖ਼ਰੀਦਿਆ ਜਾ ਸਕਦਾ ਹੈ। ਇਹ 349 ਰੁਪਏ 'ਚ ਉਪਲਬਧ ਹੈ। ਇਹ ਇਕ wireless ਸਪੀਕਰ ਹੈ,ਇਸ 'ਚ Aux-in ਕਨੈਕਸ਼ਨ, ਮਾਈਕ੍ਰੋ-ਐੱਸਡੀ ਕਾਰਡ, ਸਪੀਕਰਫੋਨ ਵਰਗੇ ਫ਼ੀਚਰ ਦਿੱਤੇ ਗਏ ਹਨ। ਇਸ 'ਚ 400 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ।

WILES TG113 Super Bass Splashproof Wireless Bluetooth Speaker

ਇਸ ਬਲੂਟੁੱਥ ਦੀ ਕੀਮਤ 999 ਰੁਪਏ ਹੈ ਪਰ ਇਸ ਨੂੰ 580 ਦੇ ਡਿਸਕਾਊਂਟ ਨਾਲ 419 ਰੁਪਏ 'ਚ ਖ਼ਰੀਦਿਆ ਜਾ ਸਕਦਾ ਹੈ। ਇਸ ਸਪੀਕਰ ਨੂੰ ਮੋਬਾਈਲ, ਟੈਬਲੇਟ, ਲੈਪਟਾਪ ਦੇ ਨਾਲ ਪੇਅਰ ਕੀਤਾ ਜਾ ਸਕਦਾ ਹੈ।

HISAFE-TG-113 Bluetooth Wireless Speaker

ਇਸ ਦੀ ਐੱਮਆਰਪੀ 999 ਰੁਪਏ ਹੈ। ਇਸ ਨੂੰ 640 ਰੁਪਏ ਦੇ ਡਿਸਕਾਊਂਟ ਨਾਲ 359 ਰੁਪਏ ਹੈ। ਇਹ ਬਲੂਟੁੱਥ wireless ਸਪੀਕਰ ਹੈ।

Artis ARTIS Mini 2.0 USB Multimedia Speakers

ਇਸ ਦੀ ਕੀਮਤ 699 ਰੁਪਏ ਹੈ ਤੇ ਇਸ ਨੂੰ 250 ਰੁਪਏ ਦੇ ਡਿਸਕਾਊਂਟ ਨਾਲ 449 ਰੁਪਏ 'ਚ ਖ਼ਰੀਦਿਆ ਜਾ ਸਕਦਾ ਹੈ। ਇਸ 'ਚ 2.0 ਸੀਐੱਚ ਸਪੀਕਰ ਦਿੱਤਾ ਗਿਆ ਹੈ।

Posted By: Sarabjeet Kaur