ਨਵੀਂ ਦਿੱਲੀ, ਟੈੱਕ ਡੈਸਕ : Refurbished iPhone: ਜੇਕਰ ਤੁਹਾਡਾ ਬਜਟ ਘੱਟ ਹੈ ਜਾਂ ਤੁਸੀਂ ਫੀਚਰ ਫ਼ੋਨ ਤੋਂ ਸਮਾਰਟਫ਼ੋਨ 'ਤੇ ਸ਼ਿਫਟ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਘੱਟ ਕੀਮਤ 'ਤੇ ਆਈਫ਼ੋਨ ਖਰੀਦਣ ਦਾ ਵਧੀਆ ਮੌਕਾ ਹੈ। ਜੀ ਹਾਂ, ਐਪਲ ਆਈਫ਼ੋਨ ਨੂੰ JioPhone Next ਤੋਂ ਘੱਟ ਕੀਮਤ ਵਿਚ ਖਰੀਦਿਆ ਜਾ ਸਕਦਾ ਹੈ। ਦਰਅਸਲ, ਫਲਿੱਪਕਾਰਟ ਦੁਆਰਾ ਨਵੀਨੀਕਰਨ ਕੀਤੇ ਗਏ ਸਮਾਰਟਫ਼ੋਨ ਲਈ ਇਕ ਵੱਡੀ ਡੀਲ ਪੇਸ਼ ਕੀਤੀ ਗਈ ਹੈ। ਜਿੱਥੇ ਯੂਜ਼ਰਜ਼ 5,899 ਰੁਪਏ ਤੋਂ 13,999 ਰੁਪਏ ਦੇ ਵਿਚਕਾਰ ਕਈ ਸ਼ਾਨਦਾਰ ਆਈਫ਼ੋਨ ਸਮਾਰਟਫ਼ੋਨ ਮਾਡਲ ਖਰੀਦ ਸਕਣਗੇ। ਇਨ੍ਹਾਂ ਨਵੀਨੀਕਰਨ ਕੀਤੇ ਆਈਫ਼ੋਨ ਮਾਡਲਾਂ 'ਤੇ 12 ਮਹੀਨਿਆਂ ਦੀ ਅਧਿਕਤਮ ਵਾਰੰਟੀ ਦਿੱਤੀ ਜਾ ਰਹੀ ਹੈ। ਆਓ ਜਾਣਦੇ ਹਾਂ ਫਲਿੱਪਕਾਰਟ 'ਤੇ 10,000 ਰੁਪਏ ਤੋਂ ਘੱਟ ਕੀਮਤ 'ਚ ਆਉਣ ਵਾਲੇ ਆਈਫ਼ੋਨ ਦੇ ਵੇਰਵੇ-

iPhone 7

32GB iPhone 7 ਨੂੰ ਫਲਿੱਪਕਾਰਟ ਤੋਂ 13,999 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ। ਇਹ ਫ਼ੋਨ 4.7 ਇੰਚ ਦੀ ਰੈਟੀਨੋ ਡਿਸਪਲੇਅ ਨਾਲ ਆਉਂਦਾ ਹੈ। ਇਹ 12MP ਰੀਅਰ ਕੈਮਰਾ ਅਤੇ 7MP ਫਰੰਟ ਕੈਮਰਾ ਪੇਸ਼ ਕਰਦਾ ਹੈ। ਇਸ 'ਤੇ 12 ਮਹੀਨੇ ਦੀ ਵਾਰੰਟੀ ਦਿੱਤੀ ਜਾ ਰਹੀ ਹੈ।

iPhone 6s

ਇਹ 64 GB iPhone 6s ਮਾਡਲ ਹੈ, ਜਿਸ ਨੂੰ 13,699 ਰੁਪਏ 'ਚ ਵਿਕਰੀ ਲਈ ਉਪਲਬਧ ਕਰਵਾਇਆ ਗਿਆ ਹੈ। ਫ਼ੋਨ 4.7 ਇੰਚ ਦੀ ਰੈਟੀਨਾ HD ਡਿਸਪਲੇਅ ਨਾਲ ਆਉਂਦਾ ਹੈ। ਇਸ ਵਿਚ 12MP ਦਾ ਰਿਅਰ ਅਤੇ 5MP ਫਰੰਟ ਕੈਮਰਾ ਹੈ। ਇਸ ਦੀ ਕੀਮਤ 13,699 ਰੁਪਏ ਹੈ।

iPhone 6

ਇਹ iPhone 6 ਦਾ 64GB ਮਾਡਲ ਹੈ। ਇਸ ਵਿਚ 4.7 ਇੰਚ ਦੀ ਰੈਟੀਨਾ ਐਚਡੀ ਡਿਸਪਲੇ ਹੈ। ਫ਼ੋਨ 8MP ਰੀਅਰ ਅਤੇ 1.2MP ਫਰੰਟ ਕੈਮਰੇ ਦੇ ਨਾਲ ਆਵੇਗਾ। ਫ਼ੋਨ 'ਚ A9 ਚਿਪਸੈੱਟ ਦੀ ਵਰਤੋਂ ਕੀਤੀ ਗਈ ਹੈ। ਫ਼ੋਨ ਦੀ ਖਰੀਦਦਾਰੀ 'ਤੇ 12 ਮਹੀਨੇ ਦੀ ਵਾਰੰਟੀ ਦਿੱਤੀ ਜਾ ਰਹੀ ਹੈ। ਇਸ ਦੀ ਕੀਮਤ 11,109 ਰੁਪਏ ਹੈ।

iPhone 5s

iPhone 5s ਮਾਡਲ ਨੂੰ 7,999 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ। ਇਹ iphone 5s ਸਮਾਰਟਫ਼ੋਨ ਦਾ 64GB ਮਾਡਲ ਹੈ। ਇਸ 'ਚ 4 ਇੰਚ ਦੀ ਰੈਟੀਨਾ ਡਿਸਪਲੇ ਹੈ। ਫ਼ੋਨ 8MP ਰੀਅਰ ਅਤੇ 1.2MP ਫਰੰਟ ਕੈਮਰਾ ਨਾਲ ਆਵੇਗਾ। ਫ਼ੋਨ 'ਤੇ 12 ਮਹੀਨਿਆਂ ਦੀ ਵਾਰੰਟੀ ਦਿੱਤੀ ਜਾ ਰਹੀ ਹੈ।

iPhone SE

iPhone SE ਦੀ ਕੀਮਤ 8,499 ਰੁਪਏ ਹੈ। ਫ਼ੋਨ 'ਚ 4 ਇੰਚ ਦੀ ਡਿਸਪਲੇ ਹੈ। ਇਸ ਵਿਚ 12MP ਰੀਅਰ ਕੈਮਰਾ ਅਤੇ 1.2MP ਫਰੰਟ ਕੈਮਰਾ ਹੈ। ਫ਼ੋਨ 'ਤੇ 12 ਮਹੀਨਿਆਂ ਦੀ ਵਾਰੰਟੀ ਦਿੱਤੀ ਜਾ ਰਹੀ ਹੈ।

iPhone 6s 128GB ਮਾਡਲ

iPhone 6s ਦੇ 128 GB ਮਾਡਲ ਦੀ ਕੀਮਤ 14,999 ਰੁਪਏ ਹੈ। ਇਸ ਵਿਚ 2 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਹੈ। ਫ਼ੋਨ 4.7 ਇੰਚ ਦੀ ਰੈਟੀਨਾ HD ਡਿਸਪਲੇਅ ਨਾਲ ਆਵੇਗਾ। ਫ਼ੋਨ 'ਚ 12MP ਦਾ ਰਿਅਰ ਅਤੇ 5MP ਫਰੰਟ ਕੈਮਰਾ ਹੈ।

iPhone 5C

iPhone 5C ਸਮਾਰਟਫ਼ੋਨ 5,899 ਰੁਪਏ 'ਚ ਆਵੇਗਾ। ਇਹ ਸਮਾਰਟਫ਼ੋਨ ਦਾ 32GB ਸਟੋਰੇਜ ਮਾਡਲ ਹੈ। ਇਸ 'ਚ 4 ਇੰਚ ਦੀ ਡਿਸਪਲੇ ਹੈ। ਫ਼ੋਨ 8MP ਰੀਅਰ ਅਤੇ 1.2MP ਫਰੰਟ ਕੈਮਰਾ ਨਾਲ ਆਵੇਗਾ। ਫ਼ੋਨ 'ਤੇ 12 ਮਹੀਨਿਆਂ ਦੀ ਵਾਰੰਟੀ ਦਿੱਤੀ ਜਾ ਰਹੀ ਹੈ।

Posted By: Ramandeep Kaur