ਆਟੋ ਡੈਸਕ, ਨਵੀਂ ਦਿੱਲੀ : ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ Maruti Suzuki ਦੀ ਇਕ ਅਜਿਹੀ ਪ੍ਰੀਮੀਅਮ ਕਾਰ ਜਿਹੜੀ ਭਾਰਤ ਦੀਆਂ ਸੜਕਾਂ ਲਈ ਜਿੰਨੀ ਦਮਦਾਰ ਹੈ, ਉਨੀ ਹੀ ਹਰਮਨਪਿਆਰੀ ਵੀ। ਅਸੀਂ ਗੱਲ ਕਰ ਰਹੇ ਹਾਂ Maruti Suzuki ਦੀ S-Crossਜਿਸ 'ਤੇ ਕੰਪਨੀ ਵੱਲੋਂ ਕਈ ਸ਼ਾਨਦਾਰ ਡਿਸਕਾਉਂਟ ਆਫਰਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚ ਕੰਜ਼ਿਊਮਰ ਡਿਸਕਾਉਂਟ ਤੋਂ ਲੈ ਕੇ ਐਕਸਚੈਂਜ ਬੋਨਸ ਅਤੇ ਕਾਰਪੋਰੇਟ ਡਿਸਕਾਉਂਟ ਸ਼ਾਮਲ ਹੈ। ਇਸ ਤੋਂ ਇਲਾਵਾ ਆਓ ਜਾਣਦੇ ਹਾਂ ਭਾਰਤੀ ਬਾਜ਼ਾਰ ਵਿਚ ਕੀ ਹੈ ਕੀਮਤ:-

Maruti Suzuki S-Cross- Sigma ਤੇ Delta ਡੀਜ਼ਲ ਮਾਡਲ

ਕੰਜ਼ਿਊਮਰ ਆਫਰ- 25,000 ਰੁਪਏ

ਐਕਸਚੇਂਜ ਆਫਰ -30,000 ਰੁਪਏ ਤਕ

ਰੂਰਲ ਆਫਰ -82,00 ਰੁਪਏ ਤਕ

ਕਾਰਪੋਰੇਟ ਆਫਰ -10,000 ਰੁਪਏ ਤਕ

Maruti Suzuki S-Cross- Sigma Zeta ਤੇ Alpha ਡੀਜ਼ਲ ਮਾਡਲ

ਕੰਜ਼ਿਊਮਰ ਆਫਰ- 15,000 ਰੁਪਏ

ਐਕਸਚੇਂਜ ਆਫਰ -30,000 ਰੁਪਏ ਤਕ

ਰੂਰਲ ਆਫਰ -82,00 ਰੁਪਏ ਤਕ

ਕਾਰਪੋਰੇਟ ਆਫਰ -10,000 ਰੁਪਏ ਤਕ

Maruti Suzuki S-Cross ਦੇ ਸਪੇਸੀਫਿਕੇਸ਼ਨਸ ਅਤੇ ਕੀਮਤ

ਪਰਫਾਰਮੈਂਸ : Maruti Suzuki S-Cross ਦੇ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ ਵਿਚ 1248 ਸੀਸੀ ਦਾ 4-ਸਿਲੰਡਰ ਵਾਲਾ DOHC, DDiS 200 ਸਮਾਰਟ ਹਾਈਬ੍ਰਿਡ ਡੀਜ਼ਲ ਇੰਜਨ ਦਿੱਤਾ ਗਿਆ ਹੈ। ਇਸ ਦਾ ਇੰਜਨ 4000 ਆਰਪੀਐਮ 'ਤੇ 66kw ਦੀ ਪਾਵਰ ਅਤੇ 1750 ਆਰਪੀਐਮ 'ਤੇ 200Nm ਦਾ ਟਾਰਕ ਜਨਰੇਟ ਕਰਦਾ ਹੈ।

ਟਰਾਂਸਮਿਸ਼ਨ ਅਤੇ ਡਰਾਈਵ ਸਿਸਟਮ-Maruti Suzuki S-Cross ਵਿਚ 5­-ਸਪੀਡ ਮੈਨੂਅਲ ਟਰਾਂਸਮਿਸ਼ਨ ਅਤੇ 2-ਵ੍ਹੀਲ ਡਰਾਈਵ ਸਿਸਟਮ ਦਿੱਤਾ ਗਿਆ ਹੈ।

ਮਾਈਲੇਜ : ਕੰਪਨੀ ਦੀ ਵੈਬਸਾਈਟ 'ਤੇ ਦੱਸਿਆ ਗਿਆ ਹੈ ਕਿ Maruti Suzuki S-Cross ਸੜਕਾਂ 'ਤੇ 25.1 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ।

ਵਜ਼ਨ : ਇਸ ਦਾ ਵਜ਼ਨ 1215 ਤੋਂ ਲੈ ਕੇ 1240 ਕਿਲੋਗ੍ਰਾਮ ਤਕ ਹੈ।

ਸਸਪੈਂਸ਼ਨ : Maruti Suzuki S-Cross ਦੇ ਫਰੰਟ ਵਿਚ ਕਵਾਈਲ ਸਪਰਿੰਗ ਦੇ ਨਾਲ McPherson Strut ਦਿੱਤਾ ਗਿਆ ਹੈ। ਉਥੇ ਇਸ ਦੇ ਰੀਅਰ ਵਿਚ ਕਵਾਈਲ ਸਪਰਿੰਗ ਦੇ ਨਾਲ Torsion Beam ਦਿੱਤਾ ਗਿਆ ਹੈ।

ਬ੍ਰੇਕਿੰਗ ਸਿਸਟਮ : Maruti Suzuki S-Cross ਦੇ ਫਰੰਟ ਵਿਚ ਵੈਂਟੀਲੇਟੇਡ ਡਿਸਕ ਬ੍ਰੈਕ ਦਿੱਤਾ ਗਿਆ ਹੈ। ਇਸ ਦੇ ਰੀਅਰ ਵਿਚ ਸਾਲਿਡ ਡਿਸਕ ਬ੍ਰੇਕ ਮਿਲਦਾ ਹੈ।

ਕੀਮਤ : Maruti Suzuki S-Cross ਇਸ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 8.80 ਲੱਖ ਰੁਪਏ ਹੈ।

ਨੋਟ: ਇਹ ਆਫਰ ਸੀਮਤ ਸਮੇਂ ਲਈ ਹੈ। ਇਸ ਤੋਂ ਇਲਾਵਾ ਇਹ ਆਫਰ ਵੱਖ ਵੱਖ ਡੀਲਰਸ਼ਿਪ 'ਤੇ ਬਦਲ ਸਕਦਾ ਹੈ।

Posted By: Tejinder Thind