ਜੇਐੱਨਐੱਨ, ਨਵੀਂ ਦਿੱਲੀ : ਲੱਗਦਾ ਹੈ ਮੋਬਾਈਲ ਯੂਜ਼ਰ ਨੂੰ ਹੁਣ ਕਾਲਿੰਗ ਤੇ ਡਾਟਾ ਸਬੰਧੀ ਸੁਵਿਧਾਵਾਂ ਦਾ ਫਾਇਦਾ ਚੁੱਕਣ ਲਈ ਆਪਣੀ ਜ਼ੇਬ ਹੋਰ ਜ਼ਿਆਦਾ ਹਲਕੀ ਕਰਨੀ ਪਵੇਗੀ। ਸਭ ਤੋਂ ਪਹਿਲਾਂ ਵੋਡਾਫੋਨ-ਆਈਡੀਆ ਨੇ 1 ਦਸੰਬਰ ਤੋਂ ਟੈਰਿਫ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਏਅਰਟੇਲ ਤੇ ਫਿਰ ਰਿਲਾਇੰਸ ਜਿਓ ਵੀ ਕਹਿ ਚੁੱਕੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਦੀ ਮੋਬਾਈਲ ਸੇਵਾਵਾਂ ਮਹਿੰਗੀਆਂ ਹੋ ਜਾਣਗੀਆਂ। ਹੁਣ ਇਸ ਲਿਸਟ 'ਚ ਬੀਐੱਸਐੱਨਐੱਲ ਦਾ ਨਾਂ ਵੀ ਜੁੜ ਗਿਆ ਹੈ। ਭਾਰਤ ਸੰਚਾਰ ਨਿਗਮ ਲਿਮਟਿਡ ਵੱਲੋਂ ਕਿਹਾ ਗਿਆ ਹੈ ਕਿ ਕੰਪਨੀ ਆਪਣੀਆਂ ਦਰਾਂ ਦੀ ਸਮੀਖਿਆ ਕਰ ਰਹੀ ਹੈ ਤੇ ਦਸੰਬਰ 2019 ਤਕ ਇਸ 'ਚ ਵਾਧਾ ਕਰ ਦਿੱਤਾ ਜਾਵੇਗਾ। ਬੀਐੱਸਐੱਨਐੱਲ ਦੀ ਨਵੀਂ ਦਰਾਂ 1 ਦਸੰਬਰ ਤੋਂ ਲਾਗੂ ਹੋ ਸਕਦੀਆਂ ਹਨ।

ਦੱਸ ਦੇਈਏ ਕਿ ਟੈਰਿਫ ਵਧਾਉਣ ਦਾ ਪਹਿਲਾਂ ਐਲਾਨ ਵੋਡਾ-ਆਈਡੀਆ ਨੇ ਕੀਤਾ ਸੀ। ਕੰਪਨੀ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਦਰਾਂ ਕਿੰਨੀਆਂ ਵਧਾਈਆਂ ਜਾਣਗੀਆਂ, ਪਰ ਇਹ ਜ਼ਰੂਰ ਦੱਸ ਦਿੱਤਾ ਗਿਆ ਸੀ ਕਿ 1 ਦਸੰਬਰ ਤੋਂ ਸਰਵਿਸ ਮਹਿੰਗੀਆਂ ਹੋ ਜਾਣਗੀਆਂ। ਉਸੇ ਦਿਨ ਏਅਰਟੇਲ ਨੇ ਵੀ ਅਜਿਹਾ ਐਲਾਨ ਕੀਤਾ ਸੀ।

Posted By: Amita Verma