ਨਵੀਂ ਦਿੱਲੀ (ਜੇਐੱਨਐੱਨ) : ਪਬਲਿਕ ਸੈਕਟਰ ਦੀ ਕੰਪਨੀ BSNL ਨੇ ਆਪਣੇ ਯੂਜ਼ਰਜ਼ ਨੂੰ ਸਰਪ੍ਰਾਈਜ਼ ਗਿਫ਼ਟ ਦਿੱਤਾ ਹੈ। ਯੂਜ਼ਰਜ਼ ਨੂੰ ਹੁਣ ਲੰਬੀ ਗੱਲ ਕਰਨ 'ਤੇ ਅਕਾਊਂਟ 'ਚ ਬੈਲੇਂਸ ਮਿਲੇਗਾ। ਜੀ ਹਾਂ, ਭਾਰਤ ਸੰਚਾਰ ਨਿਗਮ ਲਿਮਟਿਡ ਨੇ ਆਪਣੇ ਯੂਜ਼ਰਜ਼ ਨੂੰ ਹੁਣ ਹਰ 5 ਮਿੰਟ ਗੱਲ ਕਰਨ 'ਤੇ 6 ਪੈਸੇ ਅਕਾਊਂਟ 'ਚ ਜੋੜਨ ਦਾ ਫ਼ੈਸਲਾ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ Reliance Jio ਦੇ IUC ਕਾਲਜ ਲਈ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਵਸੂਲਣ ਦੇ ਐਲਾਨ 'ਤੇ ਸੋਸ਼ਲ ਮੀਡੀਆ 'ਤੇ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਵਿਚਕਾਰ ਵਾਰ ਛਿੜ ਗਈ ਸੀ। ਹੁਣ ਪਬਲਿਕ ਸੈਕਟਰ ਦੀ ਕੰਪਨੀ BSNL ਨੇ Reliance Jio ਦੇ ਯੂਜ਼ਰਜ਼ ਨੂੰ ਆਪਣੇ ਵੱਲ ਖਿੱਚਣ ਲਈ ਇਹ ਨਵਾਂ ਦਾਅ ਖੇਡਿਆ ਹੈ।

Telecom Talk ਦੀ ਰਿਪੋਰਟ ਮੁਤਾਬਿਕ, BSNL ਆਪਣੇ ਬ੍ਰਾਡਬੈਂਡ, ਵਾਇਰਲੈੱਸ ਤੇ FTTH ਯੂਜ਼ਰਜ਼ ਨੂੰ 5 ਮਿੰਟ ਦੀ ਵਾਇਸ ਕਾਲਿੰਗ 'ਤੇ 6 ਪੈਸੇ ਅਕਾਊਂਟ 'ਚ ਕ੍ਰੈਡਿਟ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਦਾ ਇਹ ਦਾਅ ਉਸ ਦੇ ਯੂਜ਼ਰਜ਼ ਦੀ ਗਿਣਤੀ ਵਧਾਉਣ 'ਚ ਕਿੰਨਾ ਮਦਦ ਕਰੇਗਾ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਫਿਲਹਾਲ, ਯੂਜ਼ਰਜ਼ ਨੂੰ ਇਸ ਐਲਾਨ ਨਾਲ ਜ਼ਰੂਰਤ ਫਾਇਦਾ ਮਿਲੇਗਾ।

ਤੁਹਾਨੂੰ ਦੱਸ ਦੇਈਏ ਕਿ 2016 'ਚ Reliance Jio ਦੇ ਟੈਲੀਕਾਮ ਸੈਕਟਰ 'ਚ ਕਦਮ ਰੱਖਣ ਤੋਂ ਬਾਅਦ ਹੋਰਨਾ ਟੈਲੀਕਾਮ ਕੰਪਨੀਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕਈ ਟੈਲੀਕਾਮ ਕੰਪਨੀਆਂ ਜਾਂ ਤਾਂ ਬੰਦ ਹੋ ਗਈਆਂ ਹਨ ਜਾਂ ਫਿਰ ਵੱਡੀਆਂ ਕੰਪਨੀਆਂ ਨਾਲ ਮਰਜ ਹੋ ਗਈਆਂ ਹਨ। Jio ਕਾਰਨ ਹੀ Vodafone ਤੇ Idea ਨੂੰ ਵੀ ਇਕੱਠੇ ਹੋਣਾ ਪਿਆ। Jio ਨੇ ਪਿਛਲੇ ਮਹੀਨੇ 9 ਅਕਤੂਬਰ ਨੂੰ ਆਪਣੇ ਯੂਜ਼ਰਜ਼ ਨੂੰ ਨੋਟੀਫਿਕੇਸ਼ਨ ਜ਼ਰੀਏ ਸੂਚਿਤ ਕੀਤਾ ਸੀ ਕਿ ਹੁਣ ਹੋਰ ਨੈੱਟਵਰਕ 'ਤੇ ਕਾਲ ਕਰਨ ਲਈ ਉਨ੍ਹਾਂ ਨੂੰ 6 ਪੈਸੇ ਪ੍ਰਤੀ ਮਿੰਟ ਅਲੱਗ ਤੋਂ ਭੁਗਤਾਨ ਕਰਨਾ ਪਵੇਗਾ।

Jio ਨੇ ਇਹ ਚਾਰਜ TRAI ਦੇ ਹੁਕਮ ਤੋਂ ਬਾਅਦ ਆਪਣੇ ਯੂਜ਼ਰਜ਼ ਤੋਂ ਵਸੂਲਣ ਦਾ ਐਲਾਨ ਕੀਤਾ ਹੈ। ਇਸ ਦੇ ਬਾਅਦ ਤੋਂ ਹੋਰਨਾਂ ਟੈਲੀਕਾਮ ਕੰਪਨੀਆਂ ਤੇ Jio ਵਿਚਾਲੇ ਸੋਸ਼ਲ ਮੀਡੀਆ 'ਤੇ ਵਾਰ ਛਿੜ ਗਈ ਸੀ।

Posted By: Seema Anand