ਨਵੀਂ ਦਿੱਲੀ, ਟੈੱਕ ਡੈਸਕ : ਸਰਕਾਰੀ ਟੈਲੀਕਾਮ ਕੰਪਨੀ ਨੇ ਗਾਹਕਾਂ ਨੂੰ ਇਕ ਖਾਸ ਆਫਰ ਦਿੱਤਾ ਹੈ ਜਾਂ ਕਹਿ ਸਕਦੇ ਹੋ ਕਿ BSNL ਨੇ ਪੁਰਾਣੇ ਆਫਰ ਦੀ ਰੀਪੈਕੇਜਿੰਗ ਕੀਤੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ BSNL ਰਾਤ 12 ਵਜੇ ਤੋਂ ਸਵੇਰੇ 5 ਵਜੇ ਤਕ ਅਨਲਿਮਟਿਡ ਕਾਲਿੰਗ ਦੀ ਸਹੂਲਤ ਮੁਹੱਈਆ ਕਰਵਾਉਂਦੀ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਭਾਰਤ 'ਚ ਕਾਲਿੰਗ ਰੇਟ 1 ਰੁਪਏ ਪ੍ਰਤੀ ਮਿੰਟ ਹੁੰਦਾ ਸੀ। ਇਸੇ ਤਰਜ਼ 'ਤੇ ਬੀਐੱਸਐੱਨਐੱਲ ਨੇ ਇਕ ਨਵਾਂ ਆਫਰ ਸ਼ੁਰੂ ਕੀਤਾ ਹੈ ਜਿਸ ਨੂੰ ਈਦ ਮੌਕੇ ਸ਼ੁਰੂ ਕੀਤਾ ਜਾਵੇਗਾ।

BSNL ਦਾ 599 ਪਲਾਨ

BSNL ਦਾ ਅਨਲਿਮਟਿਡ ਡਾਟਾ ਪਲਾਨ 599 ਰੁਪਏ 'ਚ ਆਉਂਦਾ ਹੈ। ਇਸ ਦੀ ਵੈਲੀਡਿਟੀ 8 ਦਿਨਾਂ ਦੀ ਹੈ। ਪਲਾਨ 'ਚ ਗਾਹਕ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਵਾਇਸ ਕਾਲਿੰਗ ਦਾ ਲੁਤਫ ਉਠਾ ਸਕਣਗੇ। ਨਾਲ ਹੀ ਡੇਲੀ 5GB ਅਨਲਿਮਟਿਡ ਡਾਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਡੇਲੀ 100 ਮੁਫ਼ਤ SMS ਦੀ ਸਹੂਲਤ ਮਿਲੇਗੀ। ਨਾਲ ਹੀ ਮੁਫ਼ਤ ਹੈਲੋ ਟਿਊਨਸ ਤੇ ਓਟੀਟੀ ਵੀ ਮਿਲਦੀ ਹੈ। ਇਸ ਆਫਰ 'ਚ ਅਨਲਿਮਟਿਡ ਡਾਟਾ ਦਾ ਲੁਤਫ਼ ਦਿੱਤਾ ਜਾ ਰਿਹਾ ਹੈ ਜਿਸ ਦਾ ਫਾਇਦਾ 21 ਜੁਲਾਈ ਤੋਂ ਰਾਤ 12 ਵਜੇ ਤੋਂ ਸਵੇਰੇ 5 ਵਜੇ ਤਕ ਉਠਾਇਆ ਜਾ ਸਕੇਗਾ। ਮਤਲਬ ਗਾਹਕ ਨੂੰ ਅਨਲਿਮਟਿਡ ਡਾਟਾ ਦਾ ਲੁਤਫ਼ ਉਠਾਉਣ ਲਈ ਰਾਤਭਰ ਜਾਗਣਾ ਪਵੇਗਾ। ਹਾਲਾਂਕਿ ਗਾਹਕ ਚਾਹੁਣ ਤਾਂ ਮੂਵੀ ਜਾਂ ਕਿਸੇ ਸ਼ੋਅ ਨੂੰ ਰਾਤ 12 ਵਜੇ ਡਾਊਨਲੋਡਿੰਗ 'ਚ ਲਗਾ ਕੇ ਬਿਨਾਂ ਰਾਤ ਭਰ ਜਾਗੇ ਅਨਲਿਮਟਿਡ ਡਾਟਾ ਦਾ ਲੁਤਫ਼ ਲੈ ਸਕਦੇ ਹਨ।

ਨਵਾਂ ਨਹੀਂ ਹੈ ਪਲਾਨ

BSNL ਦਾ 599 ਰੁਪਏ ਵਾਲਾ ਪਲਾਨ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ 599 ਰੁਪਏ ਵਾਲੇ ਪਲਾਨ ਨੂੰ 90 ਦਿਨਾਂ ਦੀ ਵੈਲੀਡਿਟੀ ਦੇ ਨਾਲ ਡੇਲੀ 5GB ਡਾਟਾ ਪਲਾਨ ਨਾਲ ਪੇਸ਼ ਕੀਤਾ ਜਾਂਦਾ ਸੀ। ਹਾਲਾਂਕਿ ਹੁਣ ਇਸੇ ਪਲਾਨ ਨੂੰ 84 ਦਿਨਾਂ ਦੀ ਵੈਲੀਡਿਟੀ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਵਿਚ ਕੁਝ ਐਕਸਟ੍ਰਾ ਬੈਨੀਫਿਟਸ ਵੀ ਆਫਰ ਕੀਤੇ ਜਾ ਰਹੇ ਹਨ।

BSNl ਬ੍ਰਾਡਬੈਂਡ ਲਈ ਨਵਾਂ ਪਲਾਨ

BSNL ਨੇ ਬ੍ਰਾਡਬੈਂਡ ਯੂਜ਼ਰਜ਼ ਲਈ ਇਕ ਆਫਰ ਪੇਸ਼ ਕੀਤਾ ਹੈ ਜਿਸ ਤਹਿਤ Google Nest Hub ਨੂੰ 199 ਰੁਪਏ ਤੇ Google Nest Mini ਨੂੰ 99 ਰੁਪਏ 'ਚ ਖਰੀਦ ਸਕੋਗੇ।

Posted By: Seema Anand