ਨਵੀਂ ਦਿੱਲੀ, ਜੇਐੱਨਐੱਨ : ਬੀਐੱਸਐੱਨਐੱਲ ਦੇ Portfolio 'ਚ ਇਕ ਤੋਂ ਵੱਧ ਕੇ ਇਕ ਕਿਫਾਇਤੀ ਪ੍ਰੀਪੇਡ ਪਲਾਨ ਮੌਜੂਦ ਹਨ। ਇਨ੍ਹਾਂ 'ਚੋਂ ਸਭ ਤੋਂ ਖ਼ਾਸ 247 ਰੁਪਏ ਵਾਲਾ ਪ੍ਰੀਪੇਡ ਐੱਸਟੀਵੀ ਪਲਾਨ ਹੈ, ਕਿਉਂਕਿ ਉਸ 'ਚ ਉਪਭੋਗਤਾ 30 ਦਿਨਾਂ ਤੋਂ ਜ਼ਿਆਦਾ ਦੀ ਮਿਆਦ ਨਾਲ ਰੋਜ਼ਾਨਾ 3GB ਡਾਟਾ ਮਿਲ ਰਿਹਾ ਹੈ। ਆਓ ਜਾਣਦੇ ਹਾਂ ਇਸ ਰਿਚਾਰਜ ਪਲਾਨ ਬਾਰੇ ਵਿਸਤਾਰ ਨਾਲ...


ਬੀਐੱਮਐੱਨਐੱਲ ਦਾ 247 ਰੁਪਏ ਵਾਲਾ ਪ੍ਰੀਪੇਡ ਐੱਸਟੀਵੀ ਪਲਾਨ


ਬੀਐੱਸਐੱਨਐੱਲ ਦਾ ਇਹ ਪ੍ਰੀਪੇਡ ਪਲਾਨ 30 ਦਿਨ ਦੀ ਮਿਆਦ ਨਾਲ ਆਉਂਦਾ ਹੈ। ਉਪਭੋਗਤਾ ਨੂੰ ਇਸ ਪ੍ਰੀਪੇਡ ਪਲਾਨ 'ਚ ਹਰ ਦਿਨ 3ਜੀਬੀ ਡਾਟੇ ਨਾਲ 100ਐੱਸਐੱਮਐੱਸ ਮਿਲਣਗੇ। ਨਾਲ ਹੀ ਯੂਜ਼ਰਜ਼ ਨੂੰ ਹੋਰ ਨੈੱਟਵਰਕ 'ਤੇ ਕਾਲਿੰਗ ਲਈ ਰੋਜ਼ਾਨਾ 250 ਐੱਫਯੂਪੀ ਮਿੰਟ ਦਿੱਤੇ ਜਾਣਗੇ।


30 ਨਹੀਂ 40 ਦਿਨਾਂ ਦੀ ਮਿਆਦ ਮਿਲੇਗੀ


ਦੱਸਣਯੋਗ ਹੈ ਕਿ ਕੰਪਨੀ ਨੇ ਇਸ ਪਲਾਨ ਨਾਲ ਪ੍ਰਮੋਸ਼ਨਲ ਆਫਰ (Promotional offer) ਪੇਸ਼ ਕੀਤਾ ਹੈ, ਜਿਸ ਤਹਿਤ ਉਪਭੋਗਤਾ ਨੂੰ 30 ਦਿਨ ਦੀ ਬਜਾਏ 40 ਦਿਨ ਦੀ ਮਿਆਦ ਮਿਲੇਗੀ। ਉੱਥੇ ਹੀ ਇਸ Promotional offer ਦਾ ਫਾਇਦਾ 30 ਨਵੰਬਰ ਤਕ ਉਠਾਇਆ ਜਾ ਸਕਦਾ ਹੈ।ਬੀਐੱਸਐੱਨਐੱਲ ਦਾ 365 ਰੁਪਏ ਵਾਲਾ ਪਲਾਨ


ਬੀਐੱਸਐੱਨਐੱਲ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ 365 ਰੁਪਏ ਵਾਲਾ ਪ੍ਰੀਪੇਡ ਪਲਾਨ ਲਾਂਚ ਕੀਤਾ ਸੀ। ਇਸ ਰਿਚਾਰਜ ਪਲਾਨ 'ਚ ਰੋਜ਼ਾਨਾ ਅਧਿਕਤਮ 250 ਮਿੰਟ ਦੀ Unlimited voice calling ਮਿਲੇਗੀ। ਨਾਲ ਹੀ ਰੋਜ਼ਾਨਾ 2GB ਡਾਟਾ ਤੇ 100 ਐੱਸਐੱਮਐੱਸ ਦੀ ਸਹੂਲਤ ਮਿਲੇਗੀ। ਕੰਪਨੀ ਵੱਲੋਂ Combopack ਦੇ ਤਹਿਤ ਮੁਫਤ ਮਿਲਣ ਵਾਲੀ ਸਰਵਿਸ 60 ਦਿਨਾਂ ਦੀ ਵੈਲੀਡਿਟੀ ਨਾਲ ਆਉਂਦੀ ਹੈ। ਇਸ ਆਫਰ ਦੇ ਤਹਿਤ 250 ਮਿੰਟ ਫ੍ਰੀ ਵਾਇਰਸ ਕਾਲ ਦੀ ਲਿਮੀਟ ਖ਼ਤਮ ਹੋਣ 'ਤੇ Base tariff plan ਦੇ ਹਿਸਾਬ ਨਾਲ ਰਿਚਾਰਜ ਕਰਨਾ ਹੋਵੇਗਾ। ਇਸ ਆਫਰ 'ਚ ਰੋਜ਼ਾਨਾ ਦਾ ਮਿਲਣ ਵਾਲਾ 2GB ਡਾਟਾ ਖ਼ਤਮ ਹੋਣ 'ਤੇ ਯੂਜ਼ਰਜ਼ ਦੀ ਇੰਟਰਨੈੱਟ ਸਪੀਡ ਘੱਟ ਕੇ 80Kbps ਹੋ ਜਾਵੇਗੀ।


ਬੀਐੱਸਐੱਨਐੱਲ ਦਾ 365 ਰੁਪਏ ਰਿਚਾਰਜ ਵਾਲਾ ਪਲਾਨ ਕੇਰਲ ਲਈ ਲਾਈਵ ਕਰ ਦਿੱਤਾ ਗਿਆ ਹੈ, ਜਦਕਿ ਅਸਾਮ, ਬਿਹਾਰ, ਝਾਰਖੰਡ, ਗੁਜਰਾਤ, ਹਰਿਆਣਾ , ਹਿਮਾਚਲ ਪ੍ਰਦੇਸ਼ ਤੇ ਕਰਨਾਟਕ, ਕੋਲਕਾਤਾ ਤੇ ਵੈਸਟ ਬੰਗਾਲ, ਨਾਰਥ-ਈਸਟ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸਾ, ਪੰਜਾਬ, ਰਾਜਸਥਾਨ, ਤਾਮਿਲਨਾਡੂ , ਚੇਨਈ ਤੇ ਯੂਪੀ 'ਚ ਪਹਿਲਾ ਤੋਂ ਹੀ ਉਪਲਬਧ ਹੈ।

Posted By: Rajnish Kaur