ਜੇਐੱਨਐੱਨ, ਨਵੀਂ ਦਿੱਲੀ : ਗਣਤੰਤਰ ਦਿਵਸ ਦੇ ਮੌਕੇ ਭਾਰਤ ਦੀ ਸਰਕਾਰੀ ਦੂਰਸੰਚਾਰ ਕੰਪਨੀ BSNL ਨੇ ਆਪਣੇ 1,999 ਰੁਪਏ ਦੇ ਪਲਾਨ ਦਾ ਵੈਲੀਡਿਟੀ ਵਧਾ ਦਿੱਤੀ ਹੈ। ਜਿੱਥੇ ਪਹਿਲਾਂ ਇਸ ਪਲਾਨ ਦੀ ਵੈਲੀਡਿਟੀ 365 ਦਿਨ ਸੀ ਉਹੀ ਹੁਣ ਇਸ ਨੂੰ 436 ਦਿਨਾਂ ਦੀ ਵੈਲੀਡਿਟੀ ਨਾਲ ਐਕਟੀਵੇਟ ਕੀਤਾ ਜਾ ਸਕੇਗਾ। ਇਹ ਆਫਰ ਕੰਪਨੀ ਨੇ 26 ਜਨਵਰੀ ਤੋਂ ਲੈ ਕੇ 15 ਫਰਵਰੀ ਤਕ ਲਈ ਮੁਹੱਈਆ ਕਰਵਾਇਆ ਹੈ। ਇਸ ਪਲਾਨ 'ਚ ਰਿਵੀਜ਼ਨ ਕਰ ਕੇ ਯੂਜ਼ਰਜ਼ ਨੂੰ ਆਪਣੇ ਵੱਲੇ ਆਕਰਸ਼ਿਤ ਕਰਨ ਦੀ ਇਹ ਕੰਪਨੀ ਦੀ ਚੰਗੀ ਕੋਸ਼ਿਸ਼ ਕਹੀ ਜਾ ਸਕਦੀ ਹੈ।

BSNL ਦੇ 1,999 ਰੁਪਏ ਦੇ ਪਲਾਨ ਦੀ ਵੈਲੀਡਿਟੀ 'ਚ ਵਾਧਾ : ਪਹਿਲਾਂ ਇਸ ਪਲਾਨ ਦੀ ਵੈਲੀਡਿਟੀ 365 ਦਿਨਾਂ ਦੀ ਹੈ ਪਰ 71ਵੇਂ ਗਣਤੰਤਰ ਦਿਹਾੜੇ ਦੇ ਮੌਕੇ ਇਸ ਪਲਾਨ ਦਾ ਵੈਲੀਡਿਟੀ 71 ਦਿਨ ਵਧਾ ਦਿੱਤੀ ਗਈ ਹੈ। ਹੁਣ ਇਸ ਦੀ ਵੈਲੀਡਿਟੀ 436 ਦਿਨ ਹੋ ਗਈ ਹੈ। ਇਸ ਪਲਾਨ 'ਚ ਯੂਜ਼ਰਜ਼ ਨੂੰ 250 ਮਿੰਟ ਰੋਜ਼ਾਨਾ ਵਾਇਸ ਕਾਲਿੰਗ ਲਈ ਦਿੱਤੇ ਜਾ ਰਹੇ ਹਨ। ਨਾਲ ਹੀ 3ਜੀਬੀ ਡਾਟਾ ਰੋਜ਼ਾਨਾ ਮੁਹੱਈਆ ਕਰਵਾਇਆ ਜਾ ਰਿਹਾ ਹੈ। 100 SMS ਰੋਜ਼ਾਨਾ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪੂਰੀ ਵੈਲੀਡਿਟੀ ਲਈ BSNL TV ਸਬਸਕ੍ਰਿਪਸ਼ਨ ਵੀ ਦਿੱਤਾ ਜਾਵੇਗਾ। ਇਹ ਆਫਰ 26 ਜਨਵਰੀ ਤੋਂ ਲੈ ਕੇ 15 ਫਰਵਰੀ ਤਕ ਉਪਲੱਬਧ ਹੈ। ਇਹ ਨਵੇਂ ਤੇ ਪੁਰਾਣੇ ਦੋਵਾਂ ਯੂਜ਼ਰਜ਼ ਲਈ ਉਪਲੱਬਧ ਹੈ।

Jio ਵੀ ਦੇ ਰਿਹਾ ਹੈ ਲੰਬੀ ਵੈਲੀਡਿਟੀ ਵਾਲਾ ਪ੍ਰੀਪੇਡ ਪਲਾਨ : Jio ਦੇ ਲੰਬੀ ਵੈਲੀਡਿਟੀ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 2,020 ਰੁਪਏ ਹੈ। ਇਸ ਦੀ ਵੈਲੀਡਿਟੀ 365 ਦਿਨਾਂ ਦੀ ਹੈ। ਇਸ ਵਿਚ 1.5 ਜੀਬੀ ਡੇਟਾ ਰੋਜ਼ਾਨਾ ਦਿੱਤਾ ਜਾ ਰਿਹਾ ਹੈ। ਪੂਰੀ ਵੈਲੀਡਿਟੀ ਦੌਰਾਨ ਯੂਜ਼ਰਜ਼ ਨੂੰ 575.5 ਜੀਬੀ ਡੇਟਾ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 100 SMS ਰੋਜ਼ਾਨਾ ਵੀ ਉਪਲੱਬਧ ਕਰਵਾਏ ਜਾਣਗੇ। ਜੀਓ ਟੂ ਜੀਓ ਅਨਲਿਮਟਿਡ ਕਾਲਿੰਗ ਸਮੇਤ ਨਾਨ-ਜੀਓ ਕਾਲਿੰਗ ਲਈ 12,000 ਮਿੰਟ ਮੁਹੱਈਆ ਕਰਵਾਏ ਜਾਣਗੇ। ਇਸ ਦੇ ਨਾਲਹੀ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਵੀ ਦਿੱਤੀ ਜਾਵੇਗੀ।

Posted By: Seema Anand