ਜੇਐੱਨਐੱਨ, ਨਵੀਂ ਦਿੱਲੀ : ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ ਪੁਰਾਣੇ ਪਲਾਨ 'ਚ ਬਦਲਾਅ ਕਰਦੇ ਹੋਏ ਬਾਜ਼ਾਰ 'ਚ ਮੁੜ ਲਾਂਚ ਕੀਤਾ ਹੈ ਤੇ ਇਸ ਵਾਰ ਪਲਾਨ 'ਚ ਯੂਜ਼ਰਜ਼ ਨੂੰ ਜ਼ਿਆਦਾ ਡਾਟਾ ਸਮੇਤ ਕਈ ਹੋਰ ਲਾਭ ਵੀ ਮਿਲਣਗੇ। ਜ਼ਿਕਰਯੋਗ ਹੈ ਕਿ ਕੰਪਨੀ ਨੇ ਇਕ ਸਾਲ ਦੀ ਵੈਲੀਡਿਟੀ ਵਾਲੇ ਆਪਣੇ 1,999 ਰੁਪਏ ਦੇ ਪ੍ਰੀਪੇਡ ਪਲਾਨ ਨੂੰ ਕੁਝ ਸਮਾਂ ਪਹਿਲਾਂ ਬੰਦ ਕਰ ਦਿੱਤਾ ਸੀ ਪਰ ਹੁਣ ਇਸ ਨੂੰ ਰਿਵਾਈਜ਼ ਕਰਦਿਆਂ ਮੁੜ ਬਾਜ਼ਾਰ 'ਚ ਉਤਾਰਿਆ ਗਿਆ ਹੈ। ਨਾਲ ਹੀ BSNL ਨੇ 399 ਰੁਪਏ ਦੇ ਪ੍ਰੀਪੇਡ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਰਿਵਾਈਜ਼ ਦੇ ਨਾਲ ਹੀ ਇਨ੍ਹਾਂ ਪਲਾਨਜ਼ 'ਚ ਯੂਜ਼ਰਜ਼ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਡਾਟਾ ਤੇ ਵਾਇਸ ਕਾਲਿੰਗ ਦੀ ਸਹੂਲਤ ਮਿਲੇਗੀ।

TelecomTalk ਦੀ ਰਿਪੋਰਟ ਅਨੁਸਾਰ BSNL ਦੇ 1,999 ਰੁਪਏ ਦੇ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ ਹੁਣ 3GB ਡੇਲੀ ਡਾਟਾ ਦੀ ਸਹੂਲਤ ਪ੍ਰਾਪਤ ਹੋਵੇਗੀ। ਜਦਕਿ ਪਹਿਲਾਂ ਇਸ ਪਲਾਨ 'ਚ ਸਿਰਫ਼ 2GB ਡੇਲੀ ਡਾਟਾ ਮਿਲਦਾ ਸੀ। ਇਸ ਪਲਾਨ ਦੀ ਵੈਲੀਡਿਟੀ 365 ਦਿਨ ਹੈ ਤੇ ਇਸ ਵਿਚ ਹੋਰ ਬੈਨੀਫਿਟਸ ਦੇ ਤੌਰ 'ਤੇ ਰੋਜ਼ਾਨਾ 250 ਮਿੰਟ ਵਾਇਸ ਕਾਲਿੰਗ ਲਈ ਵੀ ਮਿਲਣਗੇ। ਨਾਲ ਹੀ ਇਸ ਵਿਚ 365 ਦਿਨਾਂ ਲਈ SonyLIV ਸਬਸਕ੍ਰਿਪਸ਼ਨ ਵੀ ਦਿੱਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਕੰਪਨੀ ਨੇ ਆਪਣੇ 399 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਵੀ ਰਿਵਾਈਜ਼ ਕੀਤਾ ਹੈ। 80 ਦਿਨਾਂ ਦੀ ਵੈਲੀਡਿਟੀ ਵਾਲੇ ਇਸ ਪਲਾਨ 'ਚ ਯੂਜ਼ਰਜ਼ ਨੂੰ ਮੁਫ਼ਤ PRBT ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਡੇਲੀ 1GB ਡਾਟਾ ਪ੍ਰਾਪਤ ਹੋਵੇਗਾ। ਨਾਲ ਹੀ ਡੇਲੀ 100 ਮੁਫ਼ਤ ਐੱਸਐੱਮਐੱਸ ਦੀ ਵੀ ਸਹੂਲਤ ਮਿਲੇਗੀ।

ਜ਼ਿਕਰਯੋਗ ਹੈ ਕਿ BSNL ਨੇ ਇਸ ਪਲਾਨ ਨੂੰ ਕੁਝ ਸਮਾਂ ਪਹਿਲਾਂ ਲਾਂਚ ਕੀਤਾ ਸੀ ਤੇ ਉਸ ਵੇਲੇ ਇਸ ਵਿਚ ਯੂਜ਼ਰਜ਼ ਨੂੰ ਰੋਜ਼ਾਨਾ 2GB ਡਾਟਾ ਦਿੱਤਾ ਜਾ ਰਿਹਾ ਸੀ। ਇਸ ਪਲਾਨ ਦੀ ਵੈਲੀਡਿਟੀ 365 ਦਿਨਾਂ ਦੀ ਹੈ ਤੇ ਕੰਪਨੀ ਨੇ ਇਸ ਦੀ ਵੈਲੀਡਿਟੀ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਵਿਚ ਸਿਰਫ਼ 2GB ਨੂੰ ਵਧਾ ਕੇ ਹੁਣ 3GB ਡਾਟਾ ਦਿੱਤਾ ਗਿਆ ਹੈ। ਇਸ ਨੂੰ ਸ਼ੁਰੂ 'ਚ ਸਿਰਫ਼ ਚੇਨਈ ਤੇ ਤਾਮਿਲਨਾਡੂ ਸਰਕਲ 'ਚ ਲਾਂਚ ਕੀਤਾ ਗਿਆ ਸੀ।

Posted By: Seema Anand