ਜੇਐੱਨਐੱਨ, ਨਵੀਂ ਦਿੱਲੀ : ਪਿਛਲੇ ਸਾਲ ਦਸੰਬਰ 'ਚ Airtel, Idea Vodafone और Reliance Jio ਨੇ ਆਪਣੇ ਟ੍ਰੈਰਿਫ ਪਲਾਨ 'ਚ ਬਦਲਾਅ ਕਰ ਦਿੱਤਾ ਸੀ, ਜਿਸ ਤੋਂ ਬਾਅਦ ਆਮ ਯੂਜ਼ਰ ਦੀ ਜੇਬ੍ਹ 'ਤੇ ਪੈਣ ਵਾਲਾ ਬੋਝ ਵੱਧ ਗਿਆ ਸੀ। ਉਸ ਸਮੇਂ BSNL ਨੇ ਆਪਣੇ ਪਲਾਨ 'ਚ ਕੋਈ ਬਦਲਾਅ ਨਹੀਂ ਕੀਤਾ ਸੀ ਤਾਂ ਲੋਕਾਂ ਨੂੰ ਲੱਗਾ ਸੀ ਕਿ ਉਨ੍ਹਾਂ 'ਤੇ ਇਹ ਬੋਝ ਨਹੀਂ ਵੱਧੇਗਾ ਪਰ ਅਜਿਹਾ ਹੋਇਆ ਨਹੀਂ ਤੇ ਹੁਣ BSNL ਨੇ ਆਪਣੇ ਤਿੰਨ ਪਲਾਨ 'ਚ ਵੱਡਾ ਬਦਲਾਅ ਕਰ ਦਿੱਤਾ ਹੈ। ਖ਼ਬਰ ਹੈ ਕਿ ਕੰਪਨੀ ਨੇ ਆਪਣੇ 74, 75 ਤੇ 153 ਰੁਪਏ ਵਾਲੇ ਪਲਾਨ ਦੀ ਵੈਲੇਡਿਟੀ 'ਚ ਕਟੌਤੀ ਕਰ ਦਿੱਤੀ ਹੈ। ਹਾਲਾਂਕਿ, ਇਹ ਤਿੰਨੋਂ ਪਲਾਨ ਸਿਰਫ਼ ਤਮਿਲਨਾਡੂ, ਕੇਰਲ ਤੇ ਚੈੱਨਈ ਵਰਗੇ ਸ਼ਹਿਰਾਂ ਲਈ ਰਿਵਾਈਜ਼ ਕੀਤੇ ਗਏ ਹਨ।

ਦਰਅਸਲ, BSNL ਦੇ ਇਹ ਤਿੰਨੋਂ ਪਲਾਨ ਹੁਣ ਤਕ 180 ਦਿਨਾਂ ਦੀ ਵੈਲੇਡਿਟੀ ਨਾਲ ਆਉਂਦੇ ਸਨ ਪਰ ਰਿਵਾਈਜ਼ ਕਰਨ ਤੋਂ ਬਾਅਦ ਇਸ ਨੂੰ ਅੱਧਾ ਕਰ ਦਿੱਤਾ ਗਿਆ ਹੈ। BSNL ਦੇ 74 ਰੁਪਏ ਵਾਲੇ ਪਲਾਨ 'ਚ ਯੂਜ਼ਰ ਨੂੰ 2 ਜੀਬੀ ਡੇਟਾ ਤੇ 100 ਕਾਲਿੰਗ ਮਿੰਟ ਮਿਲਦੇ ਹਨ ਉੱਥੇ 75 ਰੁਪਏ ਵਾਲੇ ਪਲਾਨ 'ਚ 10 ਜੀਬੀ ਡੇਟਾ ਤੇ 500 SMS ਮਿਲਦੇ ਹਨ। ਇਸ ਤੋਂ ਇਲਾਵਾ 153 ਰੁਪਏ ਵਾਲੇ ਪਲਾਨ 'ਚ 1.5 ਜੀਬੀ ਡੇਟਾ ਤੇ 100 SMS ਰੋਜ਼ ਮਿਲਦੇ ਹਨ।

ਇਸ ਤੋਂ ਇਲਾਵਾ ਵੀ BSNL ਦੇ ਪਲਾਨ 'ਚ ਕੁਝ ਬਦਲਾਅ ਹੋਇਆ ਹੈ ਜਿਨ੍ਹਾਂ 'ਚ 118 ਰੁਪਏ ਦੇ ਪਲਾਨ ਦੀ ਵੈਲੇਡਿਟੀ 21 ਦਿਨ ਜਾਰੀ ਕਰ ਦਿੱਤੀ ਹੈ। ਜਿੱਥੇ ਇਕ ਵੱਲੋਂ ਕੰਪਨੀ ਨੇ ਪਲਾਨ ਦੀ ਵੈਧਤਾ 'ਚ ਕਟੌਤੀ ਕੀਤੀ ਹੈ ਉੱਥੇ ਕੰਪਨੀ ਕੋਲੋਂ ਮਾਰਚ ਤੋਂ 4ਜੀ ਸੇਵਾ ਸ਼ੁਰੂ ਕਰਨ ਦੀ ਉਮੀਦ ਜਤਾਈ ਹੈ।

Posted By: Amita Verma