ਨਵੀਂ ਦਿੱਲੀ : ਪਬਲਿਕ ਸੈਕਟਰ ਦੀ ਕੰਪਨੀ BSNL ਨੇ ਆਪਣੇ ਯੂਜ਼ਰਜ਼ ਲਈ ਇਕ ਹੋਰ ਲੰਬੀ ਵੈਲੀਡਿਟੀ ਵਾਲੇ ਪ੍ਰੀਪੇਡ ਪਲਾਨ ਨੂੰ ਲਾਂਚ ਕੀਤਾ ਹੈ। ਇਸ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ 600 ਦਿਨਾਂ ਦੀ Validity offer ਕੀਤੀ ਜਾ ਰਹੀ ਹੈ। ਇਹ ਹੁਣ ਤਕ ਦੀ ਸਭ ਤੋਂ ਲੰਬੀ Validity ਵਾਲਾ ਪ੍ਰੀਪੇਡ ਪਲਾਨ ਹੈ। BSNL ਤੋਂ ਇਲਾਵਾ ਹੋਰ Telecom operators Airtel, Vodafone ਤੇ Jio ਯੂਜ਼ਰਜ਼ ਨੂੰ ਜ਼ਿਆਦਾ 365 ਦਿਨਾਂ ਦੀ Validity ਵਾਲੇ ਪ੍ਰੀਪੇਡ ਪਲਾਨ ਆਫਰ ਕਰ ਰਹੇ ਹਨ। ਇਸ ਪ੍ਰੀਪੇਡ ਪਲਾਨ 'ਚ ਯਜ਼ਰਜ਼ ਨੂੰ ਕਿਸੇ ਵੀ ਨੈੱਟਵਰਕ 'ਤੇ Unlimited voice calling ਦਾ ਲਾਭ ਲੈ ਸਕਦੇ ਹਨ। ਨਾਲ ਹੀ ਯੂਜ਼ਰਜ਼ ਨੂੰ 60 ਦਿਨਾਂ ਲਈ ਮੁਫਤ ਕਾਲਬੈਕ ਟੋਨ ਆਫਰ ਕੀਤਾ ਜਾ ਰਿਹਾ ਹੈ। ਹਾਲਾਂਕਿ, BSNL ਦੇ ਇਸ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ ਕਿਸੇ ਵੀ ਤਰ੍ਹਾਂ ਦਾ ਡਾਟਾ ਆਫਰ ਨਹੀਂ ਕੀਤਾ ਜਾ ਰਿਹਾ ਹੈ।


BSNL 2,399 ਰੁਪਏ ਵਾਲਾ ਪ੍ਰੀਪੇਡ ਪਲਾਨ


ਹੋਰ ਟੈਲੀਕਾਮ ਕੰਪਨੀਆਂ ਦੀ ਤਰ੍ਹਾਂ ਹੀ BSNL ਨੇ ਆਪਣੇ ਇਸ ਪ੍ਰੀਪੇਡ ਪਲਾਨ ਨੂੰ 2,399 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਹੈ। ਇਸ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ Unlimited voice calling offer ਕੀਤੀ ਜਾ ਰਹੀ ਹੈ। ਹਾਲਾਂਕਿ ਇਸ 'ਚ ਕੰਪਨੀ ਨੇ Daily call limit ਲਗਾਈ ਹੈ। ਯੂਜ਼ਰਜ਼ ਇਕ ਦਿਨ 'ਚ 250 ਮੁਫਤ ਮਿੰਟਾਂ ਤੋਂ ਜ਼ਿਆਦਾ ਗੱਲ ਨਹੀਂ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ ਹਰ ਦਿਨ 100 ਮੁਫਤ ਐੱਸਐੱਮਐੱਸ ਆਫਰ ਕੀਤੇ ਜਾ ਰਿਹਾ ਹੈ। ਕੰਪਨੀ ਆਪਣੇ ਇਸ ਪ੍ਰੀਪੇਡ ਪਲਾਨ 'ਚ ਕਿਸੇ ਵੀ ਤਰ੍ਹਾਂ ਦਾ ਮੁਫਤ ਡਾਟਾ ਆਫਰ ਨਹੀਂ ਕਰ ਰਹੀ ਹੈ। ਇਸ 'ਚ ਯੂਜ਼ਰਜ਼ ਨੂੰ 60 ਦਿਨਾਂ ਲਈ ਮੁਫਤ ਰਿੰਗਬੈਕ ਟੋਨ ਵੀ ਆਫਰ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਕੰਪਨੀ ਨੇ ਆਪਣੇ 699 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਲਾਂਚ ਕੀਤਾ ਹੈ। ਇਸ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ 180 ਦਿਨਾਂ ਦੀ Validity offer ਕੀਤੀ ਜਾ ਰਹੀ ਹੈ। ਇਸ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ ਆਫਰ ਦੇ ਤੌਰ 'ਤੇ 20 ਦਿਨਾਂ ਦੀ Validity offer ਕੀਤੀ ਜਾ ਰਹੀ ਹੈ। ਇਸ ਪ੍ਰੀਪੇਡ ਪਲਾਨ 'ਚ Regular 160 ਦਿਨਾਂ ਦੀ Validity ਦਿੱਤੀ ਜਾਂਦੀ ਹੈ। ਇਸ 'ਚ ਮਿਲਣ ਵਾਲੇ ਲਾਭ ਦੀ ਗੱਲ ਕਰੀਏ ਤਾਂ ਇਸ 'ਚ ਯੂਜ਼ਰਜ਼ ਨੂੰ ਹਰ ਦਿਨ 250 ਮੁਫਤ ਮਿੰਟ ਕਿਸੇ ਵੀ ਨੈੱਟਵਰਕ 'ਤੇ ਕਾਲ ਕਰਨ ਲਈ ਆਫਰ ਕੀਤਾ ਜਾਂਦਾ ਹੈ। ਨਾਲ ਹੀ ਯੂਜ਼ਰਜ਼ ਨੂੰ ਹਰ ਦਿਨ 100 ਐੱਸਐੱਮਐੱਸ ਤੇ 500 ਐੱਮਬੀ ਡਾਟੇ ਦਾ ਵੀ ਲਾਭ ਦਿੱਤਾ ਜਾ ਰਿਹਾ ਹੈ। ਇਸ 'ਚ ਵੀ ਯੂਜ਼ਰਜ਼ ਨੂੰ 60 ਦਿਨਾਂ ਲਈ ਮੁਫਤ ਰਿੰਗਬੈਕ ਟੋਨ ਆਫਰ ਕੀਤਾ ਜਾ ਰਿਹਾ ਹੈ।

Posted By: Rajnish Kaur