ਟੈਕ ਡੈਸਕ, ਨਵੀਂ ਦਿੱਲੀ : ਟੈਲੀਕਾਮ ਕੰਪਨੀ ਬੀਐਸਐਨਐਲ ਪਹਿਲਾਂ ਤੋਂ ਹੀ ਕਈ ਬ੍ਰਾਡਬੈਂਡ ਅਤੇ ਲੈਂਡਲਾਈਨ ਪਲਾਨਸ ਮੁਹੱਈਆ ਕਰਵਾ ਰਹੀ ਹੈ ਅਤੇ ਉਥੇ ਕੰਪਨੀ ਨੇ ਯੂਜਰਜ਼ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਟ੍ਰਿਪਲ ਪਲੇ ਪਲਾਨਸ ਬਾਜ਼ਾਰ ਵਿਚ ਉਤਾਰੇ ਹਨ। ਇਨ੍ਹਾਂ ਪਲਾਨਸ ਵਿਚ ਯੂਜਰ ਨੂੰ ਇਕੋ ਵੇਲੇ ਤਿੰਨ ਸੇਵਾਵਾਂ ਦਾ ਲਾਭ ਲੈ ਸਕਣਗੇ। ਇਸ ਵਿਚ ਬ੍ਰਾਡਬੈਂਡ ਲੈਂਡਲਾਈਲ ਅਤੇ ਕੇਬਲ ਟੀਵੀ ਸ਼ਾਮਲ ਹੈ। ਭਾਵ ਹੁਣ ਤੁਹਾਨੂੰ ਇਨ੍ਹਾਂ ਤਿੰਨ ਸੇਵਾਵਾਂ ਲਈ ਵੱਖੋ ਵੱਖਰੇ ਪਲਾਨ ਖ਼ਰੀਦਣ ਦੀ ਲੋੜ ਨਹੀਂ ਹੈ ਬਲਕਿ ਤੁਸੀਂ ਇਕ ਹੀ ਬਿੱਲ ਵਿਚ ਇਕੋ ਵੇਲੇ ਇਹ ਸਹੂਲਤਾਂ ਲੈ ਸਕਦੇ ਹੋ।

ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਬੀਐਸਐਨਐਲ ਦੇ ਟ੍ਰਿਪਲ ਪਲੇ ਪਲਾਨਸ ਦੀ ਸ਼ੁਰੂਆਤੀ ਕੀਮਤ 888 ਰੁਪਏ ਹੈ ਅਤੇ ਫਿਲਹਾਲ ਇਸ ਨੂੰ ਵਿਸ਼ਾਖਾਪਟਨਮ ਵਿਚ ਹੀ ਲਾਂਚ ਕੀਤਾ ਗਿਆ ਹੈ। ਕੰਪਨੀ ਕੋਲ ਲੈਂਡਲਾਈਨ ਅਤੇ ਬ੍ਰਾਡਬੈਂਡ ਸਰਵਿਸਜ਼ ਤਾਂ ਪਹਿਲਾਂ ਹੀ ਉਪਲਬਧ ਹੈ ਪਰ ਕੇਬਲ ਟੀਵੀ ਲਈ ਕੰਪਨੀ ਨੇ ਵਿਸ਼ਾਖਾਪਟਨਮ ਦੇ ਲੋਕਲ ਕੇਬਲ ਆਪਰੇਟਰਾਂ ਨਾਲ ਸਾਂਝੇਦਾਰੀ ਕੀਤੀ ਹੈ। ਕੰਪਨੀ ਦੂਜੇ ਸ਼ਹਿਰਾਂ ਵਿਚ ਵੀ ਟ੍ਰਿਪਲ ਪਲੇ ਪਲਾਨਸ ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਹੈ ਅਤੇ ਇਸ ਲਈ ਕੇਬਲ ਟੀਵੀ ਆਪਰੇਟਰਾਂ ਨਾਲ ਗੱਲਬਾਤ ਵੀ ਚੱਲ ਰਹੀ ਹੈ।


ਵਿਸ਼ਾਖਾਪਟਨਮ ਵਿਚ ਬੀਐਸਐਨਐਲ ਟ੍ਰਿਪਲ ਪਲੇ ਪਲਾਨਸ ਅਧੀਨ ਕੁਲ 10 ਪਲਾਨਸ ਨੂੰ ਲਾਂਚ ਕੀਤਾ ਗਿਆ ਹੈ। ਇਸ ਵਿਚ 849, 1277, 2499, 4499, 5999,9999 ਅਤੇ 16999 ਵਾਲੇ ਪਲਾਨ ਸ਼ਾਮਲ ਹਨ। ਇਹ ਸਾਰੇ ਪਲਾਨਸ ਯੂਜਰਜ਼ ਨੂੰ ਬ੍ਰਾਡਬੈਂਡ, ਲੈਂਡਲਾਈਨ ਅਤੇ ਕੇਬਲ ਟੀਵੀ ਦੀ ਸਰਵਿਸ ਪ੍ਰਦਾਨ ਕਰਨ ਲਈ ਹਨ। ਇਸ ਤੋਂ ਇਲਾਵਾ ਕੰਪਨੀ ਨੇ ਟ੍ਰਿਪਲ ਪਲੇ ਪਲਾਨਸ ਤਹਿਤ ਕੁਝ ਐਡ ਆਨ ਪਲਾਨਸ ਵੀ ਲਾਂਚ ਕੀਤੇ ਹਨ ਅਤੇ ਇਨ੍ਹਾਂ ਦੀ ਸ਼ੁਰੂਆਤੀ ਕੀਮਤ 100 ਰੁਪਏ ਹੈ। ਇਸ ਪਲਾਨ ਵਿਚ ਯੂਜਰ ਨੂੰ 2ਜੀਬੀ ਡਾਟਾ ਦੀ ਸਹੂਲਤ ਮਿਲੇਗੀ। ਜਦਕਿ 200 ਰੁਪਏ ਵਾਲੇ ਪਲਾਨ ਵਿਚ 5 ਜੀਬੀ ਡਾਟਾ ਦਾ ਲਾਭ ਲੈ ਸਕਦਾ ਹੈ। ਇਸ ਤੋਂ ਇਲਾਵਾ 300 ਰੁਪਏ ਅਤੇ 500 ਰੁਪਏ ਦਾ ਵੀ ਪਲਾਨ ਸ਼ਾਮਲ ਹੈ। ਜਿਸ ਵਿਚ 10ਜੀਬੀ ਅਤੇ 20 ਜੀਬੀ ਦਾ ਲਾਭ ਲੈਣ ਦਾ ਮੌਕਾ ਮਿਲੇਗਾ।

Posted By: Tejinder Thind