ਨਵੀਂ ਦਿੱਲੀ, ਟੈੱਕ ਡੈਸਕ : ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ ਯੂਜ਼ਰਜ਼ ਨੂੰ ਰਿਪਬਲਿਕ ਡੇ ਦਾ ਤੋਹਫਾ ਦਿੰਦੇ ਹੋਏ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਨਾਲ ਹੀ ਪੁਰਾਣੇ ਪਲਾਨ ਦੀ ਵੈਲੀਡਿਟੀ ਨੂੰ ਵੀ ਵਧਾ ਦਿੱਤਾ ਹੈ। ਕੰਪਨੀ ਨੇ ਜਿੰਨ੍ਹਾਂ ਪਲਾਨ ਦੀ ਵੈਲੀਡਿਟੀ ’ਚ ਬਦਲਾਅ ਕੀਤਾ ਹੈ ਉਸ ’ਚ 2,399 ਰੁਪਏ ਤੇ 1,999 ਰੁਪਏ ਵਾਲਾ ਪਲਾਨ ਸ਼ਾਮਲ ਹੈ। ਉਧਰ ਨਵੇਂ ਪਲਾਨ ’ਚ ਯੂਜ਼ਰਜ਼ ਨੂੰ ਅਨਲਿਮਟਿਡ ਡਾਟਾ ਨਾਲ ਹੀ ਕਈ ਖਾਸ ਬੈਨੇਫਿਟਸ ਦੀ ਸਹੂਲਤ ਉਪਲਬਧ ਹੋਵੇਗੀ। ਆਓ ਜਾਣਦੇ ਹਾਂ BSNL ਦੁਆਰਾ ਪੇਸ਼ ਕੀਤੇ ਗਏ ਆਫਰ ਬਾਰੇ..

ਪੇਸ਼ ਕੀਤਾ 398 ਰੁਪਏ ਵਾਲਾ ਪਲਾਨ

BSNL ਨੇ ਆਪਣੇ ਯੂਜ਼ਰਜ਼ ਲਈ 398 ਰੁਪਏ ਵਾਲਾ STV ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੇ ਤਹਿਤ ਯੂਜ਼ਰਜ਼ ਅਨਲਿਮਟਿਡ ਡਾਟਾ ਦਾ ਲਾਭ ਚੁੱਕ ਸਕਦੇ ਹਨ। ਭਾਵ ਯੂਜ਼ਰਜ਼ ਆਪਣੀ ਸਹੂਲਤ ਮੁਤਾਬਕ ਜਿੰਨ੍ਹਾ ਚਾਹੇ ਉਨ੍ਹਾਂ ਡਾਟਾ ਇਸਤੇਮਾਲ ਕਰ ਸਕਗੇ ਹਨ। ਇਨ੍ਹਾਂ ਹੀ ਨਹੀਂ ਇਸ ਪਲਾਨ ’ਚ ਅਨਲਿਮਟਿਡ ਕਾਲਿੰਗ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਨਾਲ ਹੀ 100 SMS ਵੀ ਡੇਲੀ ਉਪਲੱਬਧ ਹੋਵੇਗਾ।


1,999 ਰੁਪਏ ਵਾਲੇ ਪਲਾਨ ਦੀ ਵੈਲੀਡਿਟੀ ’ਚ ਬਦਲਾਅ


BSNL ਦੇ 1,999 ਰੁਪਏ ਵਾਲੇ ਪਲਾਨ ’ਚ 365 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ ਤੇ ਕੰਪਨੀ ਨੇ ਰਿਪਬਲਿਕ ਡੇ ਦੇ ਮੌਕੇ ’ਤੇ ਇਸ ਪਲਾਨ ਦੀ ਵੈਲੀਡਿਟੀ ਨੂੰ 21 ਦਿਨਾਂ ਲਈ ਵਧਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਯੂਜ਼ਰਜ਼ ਕੁੱਲ 386 ਦਿਨਾਂ ਦੀ ਵੈਲੀਡਿਟੀ ਦਾ ਲਾਭ ਲੈ ਸਕਦੇ ਹਨ। ਜ਼ਿਕਰਯੋਗ ਹੈ ਕਿ ਯੂਜ਼ਰਜ਼ 31 ਜਨਵਰੀ 2021 ਤਕ ਜੇਕਰ ਇਸ ਪਲਾਨ ਨੂੰ ਰਿਚਾਰਜ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ 386 ਦਿਨਾਂ ਦੀ ਵੈਲੀਡਿਟੀ ਮਿਲੇਗੀ। ਇਸ ਪਲਾਨ ’ਚ ਮਿਲਣ ਵਾਲੇ ਹੋਰ ਬੈਨੇਫਿਟਸ ਦੀ ਗੱਲ ਕਰੀਏ ਤਾਂ ਇਸ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦਾ ਲਾਭ ਚੁੱਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਡੇਲੀ 100SMS ਵੀ ਦਿੱਤੇ ਜਾ ਰਹੇ ਹਨ।}


2,399 ਰੁਪਏ ਦੇ ਪਲਾਨ ’ਚ ਐਡ ਹੋਈ 72 ਦਿਨਾਂ ਦੀ ਵੈਲੀਡਿਟੀ


ਰਿਪਬਲਿਕ ਡੇ ਦੇ ਮੌਕੇ ’ਤੇ BSNL ਨੇ ਆਪਣੇ 2,399 ਰੁਪਏ ਵਾਲੇ ਪਲਾਨ ਦੀ ਵੈਲੀਡਿਟੀ ਨੂੰ 72 ਦਿਨਾਂ ਲਈ ਵਧਾ ਦਿੱਤਾ ਹੈ ਭਾਵ ਹੁਣ ਯੂਜ਼ਰਜ਼ ਇਸ ਪਲਾਨ ਦਾ ਲਾਭ 437 ਦਿਨਾਂ ਤਕ ਚੁੱਕ ਸਕਦੇ ਹਨ। ਜਦਕਿ ਹੁਣ ਤਕ ਇਹ 365 ਦਿਨਾਂ ਲਈ ਹੀ ਉਪਲੱਬਧ ਸੀ। ਇਸ ਪਲਾਨ ’ਚ ਮਿਲਣ ਵਾਲਾ ਵੈਲੀਡਿਟੀ ਆਫਰ 31 ਮਾਰਚ 2021 ਤਕ ਹੀ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਹੋਰ ਬੈਨੇਫਿਟਸ ਦੇ ਤੌਰ ’ਤੇ ਅਨਲਿਮਟਿਡ ਕਾਲਿੰਗ ਤੇ ਡੇਲੀ 100 SMS ਦਾ ਲਾਭ ਚੁੱਕਿਆ ਜਾ ਸਕਦਾ ਹੈ।

Posted By: Ravneet Kaur