ਟੈਕ ਡੈਸਕ, ਨਵੀਂ ਦਿੱਲੀ : ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਲੋਕਾਂ ਤਕ ਆਸਾਨ ਤਰੀਕੇ ਨਾਲ ਇੰਟਰਨੈੱਟ ਸਰਵਿਸ ਪਹੁੰਚਾਉਣ ਲਈ ਆਪਣਾ ਨਵਾਂ ਪੋਰਟਲ 'BOOKMYFIBRE' ਲਾਂਚ ਕੀਤਾ ਹੈ। ਇਸ ਪੋਰਟਲ ਦੀ ਮਦਦ ਨਾਲ ਯੂਜ਼ਰਜ਼ ਨਵੇਂ ਫਾਈਬਰ ਕੁਨੈਕਸ਼ਨ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਖਾਸ ਗੱਲ ਹੈ ਕਿ ਇਸ ਪੋਰਟਲ ਨੂੰ ਦੇਸ਼ ਭਰ ਵਿਚ ਬੀਐਸਐਨਐਲ ਦੇ ਸਾਰੇ ਟੈਲੀਕਾਮ ਸਰਕਲਜ਼ ਵਿਚ ਲਾਂਚ ਕੀਤਾ ਗਿਆ ਹੈ ਅਤੇ ਇਸ ਦੀ ਮਦਦ ਨਾਲ ਯੂਜ਼ਰਜ਼ ਬੇਹੱਦ ਆਸਾਨੀ ਨਾਲ ਇੰਟਰਨੈੱਟ ਸਰਵਿਸ ਲੈ ਸਕਣਗੇ।

Fibre ਕੁਨੇਕਸ਼ਨ ਲਈ ਇੰਝ ਕਰੋ ਅਪਲਾਈ

ਜੇ ਤੁਸੀਂ ਵੀ 'BOOKMYFIBRE' ਦਾ ਇਸਤੇਮਾਲ ਕਰਕੇ ਨਵਾਂ ਫਾਇਬਰ ਕੁਨੇਕਸ਼ਨ ਲੈਣਾ ਚਾਹੁੰਦੇ ਹੋ ਤਾਂ ਉਸ ਲਈ ਤੁਸੀਂ ਇਸ ਵੈੱਬਸਾਈਟ ਨੂੰ ਓਪਨ ਕਰਕੇ ਉਥੇ ਆਪਣੀ ਡਿਟੇਲ ਭਰ ਦਿਓ, ਜਿਸ ਵਿਚ ਲੋਕੇਸ਼ਨ, ਸਰਕਲ, ਪਿਨਕੋਡ, ਨਾਂ, ਮੋਬਾਈਲ ਨੰਬਰ ਅਤੇ ਮੋਬਾਈਲ ਨੰਬਰ ਅਤੇ ਈਮੇਲ ਐਡਰੈੱਸ ਦੀ ਜਾਣਕਾਰੀ ਮੰਗੀ ਜਾਵੇਗੀ। ਇਸ ਦਾ ਇੰਟਰਫੇਸ ਬੇਹੱਦ ਹੀ ਆਸਾਨ ਹੈ ਅਤੇ ਯੂਜ਼ਰਜ਼ ਨੂੰ ਇਸਤੇਮਾਲ ਦੌਰਾਨ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇਸ ਪੋਰਟਲ ਨੂੰ ਓਪਨ ਕਰਦੇ ਹੀ ਓਵਰ ਵਿਊ ਮੈਪ ਦਿਖਾਈ ਦੇਵੇਗੀ ਅਤੇ ਇਸ ਵਿਚ ਦਿੱਤੇ ਗਏ ਪੌਪ ਅੱਪ ਫੰਕਸ਼ਨ ਵਿਚ ਤੁਸੀਂ ਆਪਣੀ ਲੋਕੇਸ਼ਨ ਪਾ ਕੇ ਐਡਰੈੱਸ ਟਾਈਪ ਕਰ ਸਕਦੇ ਹੋ।

ਫਾਇਬਰ ਪਲਾਨਸ ਦੀ ਕੀਮਤ

ਬੀਐਸਐਨਐਲ ਦੇ 'BOOKMYFIBRE' ਪੋਰਟਲ ’ਤੇ ਆਪਣੀ ਡਿਟੇਲ ਪਾਉਣ ਤੋਂ ਬਾਅਦ ਤੁਸੀਂ ਸਹੂਲਤ ਅਤੇ ਲੋਡ਼ ਮੁਤਾਬਕ ਫਾਇਬਰ ਪਲਾਨ ਦੀ ਚੋਣ ਕਰ ਸਕਦੇ ਹੋ। ਫਾਇਬਰ ਪਲਾਨ ਦੀ ਸ਼ੁਰੂਆਤੀ ਕੀਮਤ499 ਰੁਪਏ ਹੈ ਅਤੇ ਇਸ ਵਿਚ ਯੂੁਜ਼ਰਜ਼ ਨੂੰ ਅਨਲਿਮਟਿਡ ਡੇਟਾ ਦੇ ਨਾਲ ਹੀ ਅਨਲਿਮਟਿਡ ਕਾਲਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਤੁਸੀਂ 429 ਰੁਪਏ, 777 ਰੁਪਏ, 849 ਰੁਪਏ ਤੋਂ ਲੈ ਕੇ 2499 ਰੁਪਏ ਤਕ ਤੋਂ ਜ਼ਿਆਦਾ ਤਕ ਦੇ ਪਲਾਨ ਚੁਣ ਸਕਦੇ ਹੋ। ਦੱਸ ਦੇਈਏ ਕਿ ਪਲਾਨ ਦੀ ਕੀਮਤ ਸਰਕਲਜ਼ ’ਤੇ ਵੀ ਨਿਰਭਰ ਕਰਦੀ ਹੈ। ਬੀਐਸਐਨਐਲ ਨੇ ਆਪਣੀ ਫਾਇਬਰ ਆਪਟਿਕ ਬ੍ਰਾਂਡਬੈਂਡ ਸਰਵਿਸ ਨੂੰ ਸਾਲ 2019 ਵਿਚ ਲਾਂਚ ਕੀਤਾ ਸੀ ਅਤੇ ਹੌਲੀ ਹੌਲੀ ਇਸ ਨੂੰ ਪੂਰੇ ਦੇਸ਼ ਵਿਚ ਮੁਹੱਈਆ ਕਰਾ ਦਿੱਤਾ ਗਿਆ ਹੈ।

Posted By: Tejinder Thind