ਨਵੀਂ ਦਿੱਲੀ, ਟੈੱਕ ਡੈਸਕ: BSNL (ਭਾਰਤ ਸੰਚਾਰ ਨਿਗਮ ਲਿਮਿਟੇਡ) ਸੁਤੰਤਰਤਾ ਦਿਵਸ ਦੇ ਮੌਕੇ 'ਤੇ ਆਪਣੇ ਬ੍ਰਾਡਬੈਂਡ ਪਲਾਨ 'ਤੇ ਭਾਰੀ ਛੋਟ ਦੇ ਰਿਹਾ ਹੈ। ਸੁਤੰਤਰਤਾ ਦਿਵਸ ਦੇ ਇਸ ਆਫਰ 'ਚ ਕੰਪਨੀ ਦੇ ਭਾਰਤ ਫਾਈਬਰ ਦੇ 449 ਰੁਪਏ, 599 ਰੁਪਏ ਅਤੇ 999 ਰੁਪਏ ਵਾਲੇ ਪਲਾਨ ਆਉਂਦੇ ਹਨ। ਧਿਆਨ ਯੋਗ ਹੈ ਕਿ ਇਨ੍ਹਾਂ 'ਚ ਕੰਪਨੀ ਦਾ 449 ਰੁਪਏ ਦਾ ਸ਼ੁਰੂਆਤੀ ਪਲਾਨ ਹੈ।

BSNL Independence Day Offer

ਸਰਕਾਰੀ ਕੰਪਨੀ BSNL ਆਪਣੇ 449 ਤੇ 599 ਪਲਾਨ ਨੂੰ ਸੁਤੰਤਰਤਾ ਦਿਵਸ ਆਫਰ ਦੇ ਤਹਿਤ ਸਿਰਫ 275 ਰੁਪਏ ਵਿੱਚ ਪੇਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਸੁਤੰਤਰਤਾ ਦਿਵਸ ਆਫਰ 'ਚ 999 ਰੁਪਏ ਵਾਲੇ ਪਲਾਨ ਦੀ ਕੀਮਤ 775 ਰੁਪਏ ਹੋ ਗਈ ਹੈ। ਇਸ ਦੇ ਨਾਲ 449 ਰੁਪਏ ਵਾਲੇ ਪਲਾਨ 'ਤੇ 174 ਰੁਪਏ, 599 ਰੁਪਏ ਵਾਲੇ ਪਲਾਨ 'ਤੇ 324 ਰੁਪਏ ਅਤੇ 999 ਰੁਪਏ ਵਾਲੇ ਪਲਾਨ 'ਤੇ 224 ਰੁਪਏ ਦਾ ਡਿਸਕਾਊਂਟ ਹੈ।

ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਇਨ੍ਹਾਂ ਦੋਵਾਂ ਪਲਾਨ ਦੀ ਵੈਲੀਡਿਟੀ ਵੀ 75 ਦਿਨ ਰੱਖੀ ਗਈ ਹੈ।

ਇਹਨਾਂ ਯੋਜਨਾਵਾਂ ਵਿੱਚ ਹੋਰ ਕੀ ਉਪਲਬਧ ਹੈ?

449- BSNL ਦੇ 449 ਰੁਪਏ ਵਾਲੇ ਪਲਾਨ ਵਿੱਚ ਗਾਹਕਾਂ ਨੂੰ 30 mbps ਤਕ ਦੀ ਸਪੀਡ ਮਿਲਦੀ ਹੈ। ਇਸ ਦੇ ਨਾਲ ਹੀ ਯੂਜ਼ਰਜ਼ ਨੂੰ ਹਰ ਮਹੀਨੇ 3.3TB ਡਾਟਾ ਮਿਲਦਾ ਹੈ। ਜਦੋਂ ਇਹ ਡਾਟਾ ਖਤਮ ਹੋ ਜਾਂਦਾ ਹੈ, ਤਾਂ ਇੰਟਰਨੈੱਟ ਦੀ ਸਪੀਡ 2 mbps ਤਕ ਘੱਟ ਜਾਂਦੀ ਹੈ।

599- ਕੰਪਨੀ ਇਸ ਬ੍ਰਾਡਬੈਂਡ ਪਲਾਨ 'ਚ ਗਾਹਕਾਂ ਨੂੰ 60 mbps ਤਕ ਦੀ ਸਪੀਡ ਦਿੰਦੀ ਹੈ। ਨਾਲ ਹੀ 3.3TB ਡਾਟਾ ਪ੍ਰਤੀ ਮਹੀਨਾ ਉਪਲਬਧ ਹੈ ਪਰ ਇਸ 'ਚ ਵੀ ਜਦੋਂ ਇਹ ਡਾਟਾ ਖਤਮ ਹੋ ਜਾਂਦਾ ਹੈ ਤਾਂ ਇੰਟਰਨੈੱਟ ਦੀ ਸਪੀਡ 2 mbps ਤਕ ਘੱਟ ਜਾਂਦੀ ਹੈ।

999- BSNL ਦੇ ਇਸ ਪਲਾਨ ਵਿੱਚ ਗਾਹਕਾਂ ਨੂੰ 150 mbps ਤਕ ਦੀ ਸਪੀਡ ਮਿਲਦੀ ਹੈ। ਨਾਲ ਹੀ, ਯੂਜ਼ਰਜ਼ ਨੂੰ ਹਰ ਮਹੀਨੇ 2TB ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਕੰਪਨੀ ਇਸ ਪਲਾਨ 'ਚ ਮੁਫਤ OTT ਸਬਸਕ੍ਰਿਪਸ਼ਨ ਵੀ ਦਿੰਦੀ ਹੈ। ਇਸ ਵਿੱਚ Dinsey Hotstar, Hungama, Sony LIV, ZEE5, Voot, YuppTV ਅਤੇ Lionsgate ਵਰਗੇ OTT ਪਲੇਟਫਾਰਮਾਂ ਦੇ ਨਾਮ ਸ਼ਾਮਲ ਹਨ।

Posted By: Sandip Kaur