ਟੈੱਕ ਡੈਸਕ, ਨਵੀਂ ਦਿੱਲੀ : ਟੈਲੀਕਾਮ ਕੰਪਨੀ Airtel ਤੇ Vodafone-Idea ਤੋਂ ਬਾਅਦ ਹੁਣ BSNL ਤੇ Reliance Jio ਨੇ ਵੀ ਇਸ ਲਾਕਡਾਊਨ 'ਚ ਪ੍ਰੀਪੇਡ ਪਲਾਨਜ਼ ਦੀ ਵੈਲੀਡਿਟੀ ਵਧਾਉਣ ਦਾ ਐਲਾਨ ਕੀਤਾ ਹੈ। ਜਿੱਥੇ BSNL ਨੇ ਆਪਣੇ ਪ੍ਰੀਪੇਡ ਯੂਜ਼ਰਜ਼ ਨੂੰ 5 ਮਈ 2020 ਤਕ ਦੀ ਵੈਲੀਡਿਟੀ ਐਕਸਟੈਂਸ਼ਨ ਮੁਹੱਈਆ ਕਰਵਾਈ ਹੈ ਉੱਥੇ ਹੀ BSNL ਨੇ ਇਕ ਰਿਚਾਰਜ ਹੈਲਪਲਾਈਨ ਨੰਬਰ ਦੀ ਵੀ ਸ਼ੁਰੂਆਤ ਕੀਤੀ ਹੈ। Jio ਨੇ 3 ਮਈ ਤਕ ਦੀ ਐਕਸਟੈਂਡਡ ਵੈਲੀਡਿਟੀ ਆਫਰ ਕੀਤੀ ਹੈ।

BSNL ਨੇ ਵਧਾਈ 5 ਮਈ ਤਕ ਵੈਲੀਡਿਟੀ

ਕੰਪਨੀ ਦਾ ਕਹਿਣਾ ਹੈ ਕਿ ਜਿਨ੍ਹਾਂ ਯੂਜ਼ਰਜ਼ ਦੇ ਅਕਾਊਂਟ ਦੀ ਵੈਲੀਡਿਟੀ ਲਾਕਡਾਊਨ ਸਮੇਂ ਪੂਰੀ ਹੋ ਰਹੀ ਹੈ ਤੇ ਬੈਲੰਸ ਵੀ ਜ਼ੀਰੋ ਹੈ, ਉਨ੍ਹਾਂ ਦੇ ਪਲਾਨਜ਼ ਦੀ ਵੈਲੀਡਿਟੀ 5 ਮਈ ਤਕ ਵਧਾਈ ਜਾ ਰਹੀ ਹੈ। ਇਸ ਨਾਲ ਯੂਜ਼ਰਜ਼ ਇਨਕਮਿੰਗ ਕਾਲ ਰਿਸੀਵ ਕਰ ਸਕਣਗੇ। ਨਾਲ ਹੀ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਇਹ ਇਕ ਟੋਲ ਫ੍ਰੀ ਹੈਲਪਲਾਈਨ ਨੰਬਰ ਹੈ ਜਿਸ ਦੇ ਜ਼ਰੀਏ ਯੂਜ਼ਰਜ਼ ਆਸਾਨੀ ਨਾਲ ਆਪਣਾ ਨੰਬਰ ਰਿਚਾਰਜ ਕਰ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ 5670099 'ਤੇ ਕਾਲ ਕਰਨੀ ਪਵੇਗੀ। ਇਸ ਜ਼ਰੀਏ ਯੂਜ਼ਰਜ਼ ਘਰ ਬੈਠੇ ਹੀ ਪ੍ਰੀ-ਪੇਡ ਨੰਬਰ ਰਿਚਾਰਜ ਕਰ ਸਕਣਗੇ। ਇਹ ਤਰੀਕਾ ਉਨ੍ਹਾਂ ਯੂਜ਼ਰਜ਼ ਲਈ ਬਿਹਤਰ ਸਾਬਿਤ ਹੋਵੇਗਾ ਜਿਹੜੇ ਡਿਜੀਟਲੀ ਆਪਣਾ ਨੰਬਰ ਰਿਚਾਰਜ ਨਹੀਂ ਕਰ ਪਾ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ ਨੰਬਰ ਫਿਲਹਾਲ ਨਾਰਥ ਤੇ ਵੈਸਟ ਜ਼ੋਨ 'ਚ ਉਪਲਬਧ ਹੈ। 22 ਅਪ੍ਰੈਲ ਤੋਂ ਇਹ ਸਾਊਥ ਤੇ ਈਸਟ ਜ਼ੋਨ 'ਚ ਵੀ ਐਕਟਿਵ ਹੋ ਜਾਵੇਗਾ। ਇਸ ਨੰਬਰ 'ਤੇ ਕਾਲ ਕਰਨ ਤੋਂ ਬਾਅਦ ਤੁਹਾਨੂੰ ਦੋ ਸਰਵਿਸਿਜ਼ ਮਿਲਣਗੀਆਂ ਜਿਨ੍ਹਾਂ ਵਿਚ ਪਹਿਲੀ ਘਰ ਬੈਠੇ ਰਿਚਾਰਜ ਤੇ ਦੂਸਰੀ ਆਪਣਿਆਂ ਦੀ ਮਦਦ ਨਾਲ ਰਿਚਾਰਚ ਹੈ। ਘਰ ਬੈਠੇ ਰਿਚਾਰਜ ਯੂਜ਼ਰਜ਼ ਰਿਚਾਰਜ ਰਿਕਵੈਸਟ ਕਰ ਸਕਦੇ ਹਨ। ਉੱਥੇ ਹੀ ਆਪਣਿਆਂ ਦੀ ਮਦਦ ਨਾਲ ਰਿਚਾਰਜ 'ਚ ਯੂਜ਼ਰ ਆਪਣਾ ਨੰਬਰ ਰਿਚਾਰਜ ਕਰਵਾਉਣ ਲਈ ਆਪਣੇ ਕਿਸੇ ਦੋਸਤ ਜਾਂ ਘਰ ਵਾਲੇ ਨੂੰ ਰਿਕਵੈਸਟ ਕਰ ਸਕਦੇ ਹਨ।

Jio ਨੇ 3 ਮਈ ਤਕ ਵਧਾਈ ਵੈਲੀਡਿਟੀ

ਕੰਪਨੀ ਨੇ ਆਪਣੇ ਪ੍ਰੀਪੇਡ ਪਲਾਨਜ਼ ਦੀ ਵੈਲੀਡਿਟੀ ਨੂੰ 3 ਮਈ ਤਕ ਵਧਾ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਲਾਕਡਾਊਨ 'ਚ ਯੂਜ਼ਰਜ਼ ਆਪਣੇ ਰਿਚਾਰਜ ਕਰਵਾਉਣ 'ਚ ਅਸਮਰੱਥ ਹਨ, ਉਨ੍ਹਾਂ ਦੀਆਂ ਇਨਕਮਿੰਗ ਕਾਲਜ਼ ਚੱਲਦੀਆਂ ਰਹਿਣਗੀਆਂ। ਨਾਲ ਹੀ ਇਹ ਵੀ ਕਿਹਾ ਹੈ ਕਿ ਕਈ ਮੋਬਾਈਲ ਰਿਚਾਰਜ ਆਊਟਲੈਟਸ 20 ਅਪ੍ਰੈਲ ਤੋਂ ਖੁੱਲ੍ਹਣਾ ਸ਼ੁਰੂ ਹੋ ਜਾਣਗੇ, ਉੱਥੇ ਹੀ JioPos Lite ਜ਼ਰੀਏ ਯੂਜ਼ਰਜ਼ ਆਪਣੇ ਦੋਸਤਾਂ ਜਾਂ ਹੋਰਨਾਂ ਲੋਕਾਂ ਦਾ ਰਿਚਾਰਜ ਕਰ ਕੇ 4 ਫ਼ੀਸਦੀ ਕਮੀਸ਼ਨ ਵੀ ਕਮਾ ਸਕਦੇ ਹਨ।

Posted By: Seema Anand