ਜੇਐੱਨਐੱਨ, ਨਵੀਂ ਦਿੱਲੀ : ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ ਪ੍ਰੀਪੇਡ ਯੂਜ਼ਰਜ਼ ਲਈ ਇਕ ਬੇਹਦ ਖਾਸ ਤੇ ਸਸਤਾ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਤਹਿਤ ਯੂਜ਼ਰਜ਼ ਘੱਟ ਕੀਮਤ 'ਤੇ ਜ਼ਿਆਦਾ ਡਾਟਾ ਦਾ ਲਾਭ ਉਠਾ ਸਕਣਗੇ। ਕੰਪਨੀ ਨੇ ਇਸ ਪਲਾਨ ਨੂੰ FRC ਯਾਨੀ ਫਸਟ ਰਿਚਾਰਜ ਪਲਾਨ ਤਹਿਤ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 47 ਰੁਪਏ ਹੈ। ਇਸ ਦਾ ਲਾਭ ਚੋਣਵੇ ਯੂਜ਼ਰਜ਼ ਨੂੰ ਹੀ ਮਿਲੇਗਾ। ਆਓ ਜਾਣਦੇ ਹਾਂ 47 ਰੁਪਏ ਵਾਲੇ FRC ਪਲਾਨ ਤੇ ਇਸ ਵਿਚ ਮਿਲਣ ਵਾਲੇ ਬੈਨੀਫਿਟਸ ਬਾਰੇ ਸਭ ਕੁਝ।

ਸਿਰਫ਼ ਇਨ੍ਹਾਂ ਯੂਜ਼ਰਜ਼ ਨੂੰ ਮਿਲੇਗਾ ਲਾਭ

BSNL ਦੇ 47 ਰੁਪਏ ਵਾਲੇ ਪ੍ਰੀਪੇਡ ਪਲਾਨ ਦਾ ਲਾਭ ਸਿਰਫ਼ ਉਹੀ ਯੂਜ਼ਰਜ਼ ਉਠਾ ਸਕਣਗੇ ਜਿਹੜੇ ਬੀਐੱਸਐੱਨਲ ਦੇ ਨਵੇਂ ਯੂਜ਼ਰ ਹੋਣਗੇ, ਯਾਨੀ ਜੇਕਰ ਤੁਸੀਂ ਪਹਿਲੀ ਵਾਰ BSNL ਦਾ ਰਿਚਾਰਜ ਕਰਵਾ ਰਹੇ ਹੋ ਤਾਂ ਤੁਹਾਨੂੰ 47 ਰੁਪਏ ਵਾਲੇ ਫਸਟ ਰਿਚਾਰਜ ਦਾ ਲਾਭ ਮਿਲੇਗਾ। ਇਹ ਕੰਪਨੀ ਦਾ ਸਭ ਤੋਂ ਸਸਤਾ ਪਲਾਨ ਹੈ।

47 ਰੁਪਏ ਵਾਲੇ ਪਲਾਨ 'ਚ ਮਿਲਣਗੇ ਕਈ ਬੈਨੀਫਿਟਸ

ਪਹਿਲੀ ਵਾਰ BSNL ਦੇ ਸਬਸਕ੍ਰਾਈਬਰਜ਼ ਬਣੇ ਯੂਜ਼ਰਜ਼ 47 ਰੁਪਏ ਵਾਲੇ ਪਲਾਨ ਦਾ ਲਾਭ ਉਠਾ ਸਕਦੇ ਹਨ। ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ ਤੇ ਇਸ ਵਿਚ ਯੂਜ਼ਰਜ਼ ਨੂੰ 14GB ਡਾਟਾ ਦੀ ਸਹੂਲਤ ਮਿਲੇਗੀ। ਏਨਾ ਹੀ ਨਹੀਂ ਇਸ ਪਲਾਨ ਤਹਿਤ ਯੂਜ਼ਰਜ਼ ਅਨਲਿਮਟਿਡ ਕਾਲਿੰਗ ਦਾ ਵੀ ਲਾਭ ਉਠਾ ਸਕਦੇ ਹਨ। ਇਹ ਅਨਲਿਮਟਿਡ ਕਾਲਿੰਗ ਰੋਮਿੰਦ ਦੌਰਾਨ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਪਲਾਨ 'ਚ 100 SMS ਡੇਲੀ ਮਿਲਣਗੇ।

ਕੁਝ ਹੀ ਸਕਲਰ 'ਚ ਮਿਲੇਗਾ ਇਹ ਪਲਾਨ

Telecomtalk ਦੀ ਰਿਪੋਰਟ ਅਨੁਸਾਰ BSNL ਨੇ 47 ਰੁਪਏ ਵਾਲੇ ਇਸ ਸਸਤੇ ਪਲਾਨ ਨੂੰ ਕੁਝ ਹੀ ਸਰਕਲਸ 'ਚ ਪੇਸ਼ ਕੀਤਾ ਗਿਆ ਹੈ। ਇਸ ਪਲਾਨ ਨੂੰ ਤਾਮਿਲਨਾਡੂ ਤੇ ਚੇਨਈ ਸਰਕਲ 'ਚ ਹੀ ਉਪਲਬਧ ਕਰਵਾਇਆ ਗਿਆ ਹੈ। ਜਿੱਥੇ ਇਹ 31 ਮਾਰਚ 2021 ਤਕ ਲਾਗੂ ਪ੍ਰਮੋਸ਼ਨਲ ਆਫਰ ਦੇ ਰੂਪ 'ਚ ਉਪਲਬਧ ਹੋਵੇਗਾ। ਇਸ ਪਲਾਨ ਬਾਰੇ ਆਸ ਕੀਤੀ ਜਾ ਰਹੀ ਹੈ ਕਿ ਜਲਦ ਹੀ ਬਾਕੀ ਸਰਕਲ 'ਚ ਵੀ ਪੇਸ਼ ਕੀਤਾ ਜਾਵੇਗਾ।

Posted By: Seema Anand