ਜੇਐੱਨਐੱਨ, ਨਵੀਂ ਦਿੱਲੀ : BSNL ਨੇ Reliance Jio ਨੂੰ ਚੇਤਾਵਨੀ ਦੇਣ ਲਈ ਨਵੇਂ Bharat Fiber ਬ੍ਰਾਡਬੈਂਡ ਪਲਾਨ ਲਾਂਚ ਕੀਤਾ ਹੈ। ਇਸ ਨਵੇਂ ਅਪਟਿਕਲ ਫਾਇਬਰ ਬ੍ਰਾਡਬੈਂਡ ਪਲਾਨ 'ਚ ਯੂਜ਼ਰਜ਼ ਨੂੰ 200Mbps ਦੀ ਸਪੀਡ ਨਾਲ ਇੰਟਰਨੈੱਟ ਡਾਟਾ ਪ੍ਰੋਵਾਈਡ ਕੀਤਾ ਜਾਵੇਗਾ। BSNL ਨੇ ਆਪਣੇ ਇਸ ਬ੍ਰਾਡਬੈਂਡ ਪਲਾਨ ਨੂੰ ਫ਼ਿਲਹਾਲ ਦੇਸ਼ ਦੇ ਕੁਝ ਚੁਣਵੇਂ ਟੈਲੀਕਾਮ ਸਰਕਲ ਲਈ ਲਾਂਚ ਕੀਤਾ ਹੈ। ਇਸ ਪਲਾਨ ਨੂੰ ਫ਼ਿਲਹਾਲ ਤੇਲੰਗਾਨਾ ਤੇ ਚੇਨਈ ਟੈਲੀਕਾਮ ਸਰਕਲ ਲਈ ਲਿਆ ਗਿਆ ਹੈ। ਇਸ ਪਲਾਨ ਦੇ ਨਾਲ ਯੂਜ਼ਰਜ਼ ਨੂੰ ਕਈ ਪ੍ਰਮੋਸ਼ਨਲ ਫ਼ਾਇਦੇ ਵੀ ਆਫ਼ਰ ਕੀਤੇ ਜਾ ਰਹੇ ਹਨ। ਇਸ ਦੇ ਇਲਾਵਾ ਇਸ ਪਲਾਨ 'ਚ ਯੂਜ਼ਰਜ਼ ਨੂੰ 1,500GB ਡਾਟਾ FUP ਦੇ ਨਾਲ ਦਿੱਤੀ ਜਾ ਰਹੀ ਹੈ।

Bharat Fiber ਦੇ ਇਸ ਬ੍ਰਾਡਬੈਂਡ ਪਲਾਨ 'ਚ ਯੂਜ਼ਰਜ਼ ਨੂੰ ਦਿੱਤੀ ਗਈ FUP ਲਿਮਿਟ ਨੂੰ ਖ਼ਤਮ ਵੀ ਕਰ ਦਿੰਦੇ ਹਨ ਉਨ੍ਹਾਂ ਨੂੰ 2Mbps ਦੀ ਸਪੀਡ ਨਾਲ ਅਨਲਿਮਟਿਡ ਇੰਟਰਨੈੱਟ ਆਫ਼ਰ ਦਿੱਤਾ ਜਾ ਰਿਹਾ ਹੈ। BSNL Bharat Fiber ਦੇ ਇਸ ਬ੍ਰਾਡਬੈਂਡ ਪਲਾਨ ਨੂੰ BSNL 1500GB CS55 ਦੇ ਨਾਮ ਨਾਲ ਲਾਂਚ ਕੀਤਾ ਗਿਆ ਹੈ। ਇਸ ਪਲਾਨ 'ਚ ਇੰਟਰਨੈੱਟ ਡਾਟੇ ਦੇ ਇਲਾਵਾ ਯੂਜ਼ਰਜ਼ ਨੂੰ ਅਨਲਿਮਟਿਡ ਵਾਈਸ ਕਾਲਿੰਗ ਦਾ ਵੀ ਲਾਭ ਮਿਲੇਗਾ। ਇਸ ਪਲਾਨ ਨੂੰ BSNL ਦੀ ਅਧਿਕਾਰਿਕ ਵੈੱਬਸਾਈਟ ਦੇ ਜ਼ਰੀਏ ਸਬਸਕ੍ਰਾਈਬ ਕੀਤਾ ਜਾ ਸਕਦਾ ਹੈ। ਇਸ ਪਲਾਨ ਦੀ ਕੀਮਤ 1,999 ਹੈ ਤੇ ਇਸ ਪਲਾਨ ਦੀ ਵੈਲੀਡਿਟੀ 1 ਮਹੀਨੇ ਦੀ ਹੈ। ਇਸ ਪਲਾਨ ਨੂੰ ਯੂਜ਼ਰਜ਼ 6 ਅਪ੍ਰੈਲ 2020 ਤਕ ਸਬਸਕ੍ਰਾਈਬ ਕਰ ਸਕਦੇ ਹਨ। ਇਸ ਦੇ ਬਾਅਦ ਪ੍ਰਮੋਸ਼ਨਲ ਆਫ਼ਰ ਯੂਜ਼ਰਜ਼ ਨੂੰ ਨਹੀਂ ਮਿਲੇਗਾ।

Posted By: Sarabjeet Kaur