ਆਟੋ ਡੈਸਕ, ਨਵੀਂ ਦਿੱਲੀ : Buy Electric Scooter This Diwali : ਭਾਰਤ ’ਚ ਇਲੈਕਟ੍ਰਿਕ ਸਕੂਟਰ ਨੂੰ ਲੈ ਕੇ ਲੋਕਾਂ ’ਚ ਕ੍ਰੇਜ਼ ਪ੍ਰਤੀਦਿਨ ਵੱਧਦਾ ਜਾ ਰਿਹਾ ਹੈ, ਪੈਟਰੋਲ ਦੇ ਭਾਅ ਲਗਪਗ ਹਰ ਸ਼ਹਿਰ ’ਚ 100 ਦਾ ਅੰਕੜਾ ਪਾਰ ਕਰ ਚੁੱਕੇ ਹਨ। ਅਜਿਹੇ ’ਚ ਈਵੀ ਨੂੰ ਖ਼ਰੀਦਣਾ ਨਾ ਸਿਰਫ਼ ਪਸੰਦ ਬਲਕਿ ਮਜਬੂਰੀ ਬਣਦਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਇਸ ਦੀਵਾਲੀ ਇਲੈਕਟਿ੍ਰਕ ਸਕੂਟਰ ਖ਼ਰੀਦਣ ਦਾ ਮਨ ਬਣਾ ਰਹੇ ਹੋ, ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ, ਦੇਸ਼ ’ਚ ਮੌਜੂਦ ਟਾਪ ਇਲੈਕਟ੍ਰਿਕ ਸਕੂਟਰ ਦੀ ਜਾਣਕਾਰੀ।

Ola S1

ਸਾਡੀ ਸੂਚੀ ਦਾ ਪਹਿਲਾ ਸਕੂਟਰ ਓਲਾ ਐੱਸ1 ਹੈ, ਐੱਸ1 ਦੀ ਕੀਮਤ 99,999 ਰੁਪਏ ਤੈਅ ਕੀਤੀ ਗਈ ਹੈ, ਇਸ ਸਕੂਟਰ ਨੂੰ ਤੁਸੀਂ ਵਰਤਮਾਨ ’ਚ 499 ਰੁਪਏ ’ਚ ਰਿਜ਼ਰਵ ਕਰ ਸਕਦੇ ਹੋ। ਇਹ 121 ਕਿਮੀ ਦੀ ਡ੍ਰਾਈਵਿੰਗ ਰੇਂਜ ਅਤੇ 90 ਕਿਮੀ ਪ੍ਰਤੀ ਘੰਟੇ ਦੀ ਟਾਪ ਸਪੀਡ ਨਾਲ ਆਉਂਦਾ ਹੈ। ਉਥੇ ਹੀ ਇਸਨੂੰ 75 ਕਿਮੀ ਦੀ ਰੇਂਜ ਲਈ 18 ਮਿੰਟ ਦੀ ਫਾਸਟ ਚਾਰਜਿੰਗ ਸਪੀਡ ਦੇ ਨਾਲ ਚਾਰਜ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਓਲਾ ਦੇ ਲਾਈਨਅਪ ’ਚ ਇਲੈਕਟਿ੍ਰਕ ਸਕੂਟਰ ਦਾ ਇਕ ਪ੍ਰੋ ਮਾਡਲ ਵੀ ਹੈ, ਜਿਸਦੀ ਕੀਮਤ 1,29,999 ਰੁਪਏ ਹਨ।

Ather 450X

ਏਥਰ 450X ਫਿਲਹਾਲ ਆਪਣੀ ਕੈਟੇਗਿਰੀ ’ਚ ਬੈਸਟ ਸੇਲਰ ਹੈ ਅਤੇ ਫੁੱਲ ਚਾਰਜ ’ਤੇ ਇਸਦੀ ਡ੍ਰਾਈਵਿੰਗ ਰੇਂਜ 116 ਕਿਮੀ ਹੈ। ਇਹ 3 ਘੰਟੇ 35 ਮਿੰਟ ’ਚ 0 ਤੋਂ 80 ਫ਼ੀਸਦ ਤਕ ਚਾਰਜ ਹੋ ਸਕਦਾ ਹੈ। ਸਕੂਟਰ ਰਿਵਰਸ ਗੀਅਰ, ਡਿਜ਼ੀਟਲ ਨੈਵੀਗੇਸ਼ਨ ਜਿਵੇਂ ਕਈ ਫੀਚਰਜ਼ ਨਾਲ ਆਉਂਦਾ ਹੈ। ਦੱਸ ਦੇਈਏ ਏਥਰ 450X ਦੀ ਕੀਮਤ ਵਰਤਮਾਨ ’ਚ 1,32,426 ਰੁਪਏ ਦਿੱਲੀ ਤੋਂ ਸ਼ੁਰੂ ਹੁੰਦੀ ਹੈ।

TVS iQube

iQube ਨੇ ਤੇਜ਼ੀ ਨਾਲ ਭਾਰਤੀ ਬਾਜ਼ਾਰ ’ਚ ਆਪਣੀ ਪਛਾਣ ਬਣਾਈ ਹੈ। ਦਿੱਲੀ ’ਚ ਇਸਦੀ ਕੀਮਤ 1,00,777 ਰੁਪਏ ਹੈ। ਇਹ ਸਕੂਟਰ ਕਈ ਤਕਨੀਕੀ ਫੀਚਰਜ਼ ਨਾਲ ਆਉਂਦਾ ਹੈ ਅਤੇ ਸਿਰਫ਼ 4.2 ਸੈਕੰਡ ਦੇ ਅੰਦਰ 40 ਕਿਮੀ ਪ੍ਰਤੀ ਘੰਟੇ ਦੀ ਸਪੀਡ ਫੜਨ ’ਚ ਸਮਰੱਥ ਹੈ। ਉਥੇ ਹੀ ਇਹ ਸਕੂਟਰ ਇਕ ਵਾਰ ਚਾਰਜ ਕਰਨ ’ਤੇ 75 ਕਿਮੀ ਤਕ ਚੱਲ ਸਕਦਾ ਹੈ।

Bajaj Chetak

ਬਜਾਜ ਚੇਤਕ ਇਲੈਕਟਿ੍ਰਕ ਫਿਲਹਾਲ ਦਿੱਲੀ ’ਚ 1,00,000 ਰੁਪਏ ਦੀ ਕੀਮਤ ’ਤੇ ਉਪਲੱਬਧ ਹੈ। ਇਹ ਫੁੱਲ ਚਾਰਜ ’ਤੇ 90 ਕਿਮੀ ਦੀ ਰੇਂਜ ਦੇ ਨਾਲ ਆਉਂਦਾ ਹੈ ਅਤੇ ਇਸ ਇਲੈਕਟਿ੍ਰਕ ਸਕੂਟਰ ਨੂੰ 5 ਘੰਟਿਆਂ ਦੇ ਅੰਦਰ 0 ਤੋਂ 100 ਤਕ ਪੂਰੀ ਤਰ੍ਹਾਂਚਾਰਜ ਹੋ ਸਕਦਾ ਹੈ। ਚੇਤਕ ਸਾਲਾਂ ਤੋਂ ਲੋਕਾਂ ਦੇ ਦਿਲ ’ਚ ਵਸਿਆ ਇਕਲੌਤਾ ਸਕੂਟਰ ਹੈ, ਜਿਸਨੂੰ ਕੰਪਨੀ ਨੇ ਇਲੈਕਟਿ੍ਰਕ ਅਵਤਾਰ ’ਚ ਉਤਾਰਿਆ ਹੈ।

Posted By: Ramanjit Kaur