Bolo Indya App ਸੋਸ਼ਲ ਮੀਡੀਆ ਪਲੇਟਫਾਰਮ ਹੁਣ ਸਿਰਫ ਮਨੋਰੰਜਨ ਜਾਂ ਨੈਟਵਰਕਿੰਗ ਪਲੇਟਫਾਰਮ ਨਹੀਂ ਰਹਿ ਗਏ ਹਨ,ਬਲਕਿ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਕੰਪਨੀਆਂ ਅਤੇ ਗਾਹਕਾਂ ਵਿਚ ਇਕ ਚੰਗੀ ਲਡ਼ੀ ਵੀ ਬਣਦੀ ਜਾ ਰਹੀ ਹੈ। ਹੁਣ ਭਾਰਤ ਵਿਚ ਸੋਸ਼ਲ ਮੀਡੀਆ ਕਾਮਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਕਈ ਰੌਚਕ ਜਾਣਕਾਰੀ ਮਿਲਣ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਟੈਲੇਂਟ ਸ਼ੇਅਰ ਕਰਨ ਦਾ ਵੀ ਸ਼ਾਨਦਾਰ ਮੌਕਾ ਮਿਲਦਾ ਹੈ। ਯੂਜ਼ਰਜ਼ ਵਿਚ ਹੌਲੀ ਹੌਲੀ ਆਨਲਾਈਨ ਕੰਟੈਂਟ ਆਪਣੀ ਥਾਂ ਵੀ ਬਣਾ ਰਿਹਾ ਹੈ। ਇਨ੍ਹਾਂ ਸਭ ਵਿਚ ਵੀਡੀਓ ਸ਼ੇਅਰਿੰਗ ਪਲੇਟਫਾਰਮ Bolo Indya ਐਪ ਯੂਜ਼ਰਜ਼ ਵਿਚ ਕਾਫੀ ਹਰਮਨਪਿਆਰੀ ਹੋ ਰਹੀ ਹੈ ਕਿਉਂਕਿ ਇਸ ਵਿਚ ਯੂਜ਼ਰਜ਼ ਕੰਟੈਂਟ ਦੇ ਨਾਲ ਘਰ ਬੈਠੇ ਕਮਾਈ ਵੀ ਕਰ ਸਕਦੇ ਹਨ।

ਹਾਲ ਹੀ ਵਿਚ ਲਾਂਚ ਹੋਈ ਹੈ Bolo Indya ਐਪ

ਗੌਰਤਲਬ ਹੈ ਕਿ ਭਾਰਤ ਵਿਚ Bolo Indya ਐਪ ਦੀ ਸ਼ੁਰੂਆਤ ਹਾਲ ਹੀ ਵਿਚ ਹੋਈ ਹੈ। Bolo Meets ਕ੍ਰਿਏਟਰ ਅਤੇ ਫਾਲੋਅਰ ਵਿਚ ਇਕ ਅਜਿਹਾ ਰਿਸ਼ਤਾ ਬਣਾ ਰਿਹਾ ਹੈ, ਜਿਥੇ ਕ੍ਰਿਏਟਰਜ਼ ਨੂੰ ਵੀਡੀਓ ਦੇ ਨਾਲ ਹੀ ਘਰ ਬੈਠੇ ਕਮਾਈ ਕਰਨ ਦਾ ਵੀ ਸੁਨਹਿਰਾ ਮੌਕਾ ਮਿਲ ਰਿਹਾ ਹੈ। Bolo Indya ਦਾ ਨਿਰਮਾਤਾ ਕੰਪਨੀ ਦਾ ਕਹਿਣਾ ਹੈ ਕਿ ਬੋਲੋ ਮੀਟਸ ਜ਼ਰੀਏ ਤੋਂ ਕ੍ਰਿਏਟਰਜ਼ 60000 ਰੁਪਏ ਤਕ ਪ੍ਰਤੀ ਮਹੀਨੇ ਕਮਾ ਰਹੇ ਹਨ।

ਬੋਲੋ ਮੀਟਸ ਤੋਂ ਇੰਝ ਕਰੋ ਕਮਾਈ

Bolo Meets ’ਤੇ ਕ੍ਰਿਏਟਰਜ਼ ਨਵੇਂ ਵੀਡੀਓ ਬਣਾ ਕੇ ਉਸ ਨੂੰ ਸ਼ੇਅਰ ਕਰ ਸਕਦੇ ਹੋ। ਇਥੇ ਫਾਲੋਅਰਜ਼ਅ ਆਪਣੀ ਪਸੰਦ ਅਤੇ ਸਹੂਲਤ ਮੁਤਾਬਕ ਵੀਡੀਓ ਬਣਾ ਸਕਦੇ ਹੋ, ਜਿਸ ਤੋਂ ਬਾਅਦ ਫਾਲੋਅਰਜ਼ ਨੂੰ ਉਨ੍ਹਾਂ ਦੀ ਦਿਲਚਸਪੀ ਦੇ ਕੰਟੈਂਟ ਤੋਂ ਸਿੱਖਣ ਨੂੰ ਮਿਲੇਗਾ। ਲਰਨਿੰਗ ਕਲਾਸ ਨਾਲ ਵੀਡੀਓ ਕ੍ਰਿਏਟਰਜ਼ ਨੂੰ ਆਮਦਨ ਵੀ ਹੋਵੇਗੀ। Bolo Meets ਦੇ ਇਕ ਸੈਸ਼ਨ ਦੀ ਮਿਆਦ 15 ਮਿੰਟ ਤੋਂ 60 ਮਿੰਟ ਦੀ ਹੋ ਸਕਦੀ ਹੈ। ਇਸ ਦੌਰਾਨ 100 ਰੁਪਏ ਤੋਂ 10000 ਰੁਪਏ ਤਕ ਫੀਸ ਚਾਰਜ ਕੀਤੀ ਜਾ ਸਕਦੀ ਹੈ।

ਇੰਝ ਲਓ ਸੈਸ਼ਨ ਵਿਚ ਭਾਗ

  • ਸਭ ਤੋਂ ਪਹਿਲਾਂ Bolo Meets ਖੋਲ੍ਹੋ।
  • ਆਪਣੀ ਪਸੰਦ ਦੀ ਸਰਵਿਸ ਚੁਣੋ।
  • ਟਾਈਮ ਸਲਾਟ ਦੀ ਚੋਣ ਕਰੋ ਅਤੇ ਬੁਕਿੰਗ ਕੰਫਰਮ ਹੋਣ ਤੋਂ ਬਾਅਦ ਅਦਾਇਗੀ ਦੀ ਆਪਸ਼ਨ ’ਤੇ ਕਲਿੱਕ ਕਰੋ।
  • ਪੈਮੇਂਟ ਹੋਣ ਤੋਂ ਬਾਅਦ ਤੁਸੀਂ ਆਪਣੇ ਪਸੰਦੀਦਾ ਕ੍ਰਿਏਟਰਜ਼ ਦੇ ਸੈਸ਼ਨ ਵਿਚ ਭਾਗ ਲੈ ਸਕਣ।

ਇੰਝ ਕਮਾ ਸਕਦੇ ਹਨ ਕ੍ਰਿਏਟਰਜ਼

ਜੇ ਤੁਸੀਂ ਕੰਟੈਂਟ ਕ੍ਰਿਏਟਰਜ਼ ਹੋ ਤਾਂ ਇਸ ਲਈ ਪਹਿਲਾਂ ਰੈਗੂਲਰ ਤੌਰ ’ਤੇ ਹਾਈ ਕੁਆਲਿਟੀ ਕੰਟੈਂਟ ਦਾ ਨਿਰਮਾਣ ਕਰਨਾ ਹੋਵੇਗਾ। ਕ੍ਰਿਏਟਰਾਂ ਅਤੇ ਸਿੱਖਿਆ ਨਾਲ ਜੁੜੇ ਲੋਕ ਇਥੇ ਆਪਣੀ ਆਮਦਨ ਵਿਚ ਤੇਜ਼ੀ ਨਾਲ ਵਾਧਾ ਕਰ ਸਕਦੇ ਹਨ। ਕੰਪਨੀ ਮੁਤਾਬਕ ਬੋਲੋ ਮੀਟਸ ਹਿੰਦੀ, ਤਮਿਲ, ਤੇਲਗੂ ਅਤੇ ਬੰਗਲਾ ਭਾਸ਼ਾ ਵਿਚ ਉਪਲਬਧ ਹੈ।

Posted By: Tejinder Thind