ਜੇਐੱਨਐੱਨ, ਨਵੀਂ ਦਿੱਲੀ : ਕੀ ਤੁਸੀਂ ਕਦੀ ਸੋਚਿਆ ਹੈ ਕਿ ਜੇ ਤੁਸੀਂ ਫੋਨ ਨੰਬਰ ਤੋਂ ਕਿਸੇ ਕਮਰਸ਼ੀਅਲ ਨੰਬਰ 'ਤੇ ਕਾਲ ਕਰੋਗੇ ਜਾਂ ਮੈਸੇਜ ਭੇਜੋਗੇ ਤਾਂ ਤੁਹਾਡਾ ਨੰਬਰ ਬਲੈਕ ਲਿਸਟ ਹੋ ਸਕਦਾ ਹੈ। ਜੇ ਤੁਸੀਂ ਇਸ ਤਰ੍ਹਾਂ ਕਦੀ ਨਹੀਂ ਸੋਚਿਆ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਸਰਕਾਰੀ ਟੈਲੀਕਾਮ ਕੰਪਨੀ BSNL ਨੇ ਯੂਜ਼ਰਜ਼ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਯੂਜ਼ਰਜ਼ ਅਨਲਿਮਟਿਡ ਕਾਲਿੰਗ ਵਾਲਾ ਪਲਾਨ ਇਸਤੇਮਾਲ ਕਰਦੇ ਹਨ ਤੇ ਉਸ ਨਾਲ ਉਹ ਕੋਈ ਕਮਰਸ਼ੀਅਲ ਜਾਂ ਮਾਰਕੀਟਿੰਗ ਕਾਲ ਕਰਦੇ ਹਨ ਤਾਂ ਉਨ੍ਹਾਂ ਦਾ ਨੰਬਰ ਬਲੈਕ ਲਿਸਟ ਕਰ ਦਿੱਤਾ ਜਾਵੇਗਾ। BSNL ਤੋਂ ਇਲਾਵਾ ਇਹ ਚੇਤਾਵਨੀ ਬਾਕੀ ਨਿੱਜੀ ਟੈਲੀਕਾਮ ਕੰਪਨੀਆਂ ਨੇ ਵੀ ਆਪਣੇ ਯੂਜ਼ਰਜ਼ ਨੂੰ ਦਿੱਤੀ ਹੈ।

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੀ TCCCPR 2018 'ਚ ਦਿੱਤੀ ਗਈ ਇਕ ਗਾਈਡਲਾਈਨ ਅਨੁਸਾਰ BSNL ਯੂਜ਼ਰਜ਼ ਆਪਣੇ ਲੈਂਡਲਾਈਨ ਜਾਂ ਫਿਰ ਮੋਬਾਈਲ ਨੰਬਰ ਨਾਲ ਕੋਈ ਵੀ ਕਮਰਸ਼ੀਅਲ ਕਾਲ ਨਹੀਂ ਕਰ ਸਕਦੇ। ਨਾਲ ਹੀ ਇਸ ਤਰ੍ਹਾਂ ਦਾ ਮੈਸੇਜ ਵੀ ਨਹੀਂ ਭੇਜ ਸਕਦੇ। ਇਸ ਲਈ BSNL ਨੇ ਇਕ ਪ੍ਰੈੱਸ ਸਟੇਟਮੈਂਟ ਜਾਰੀ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਜੇ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਇਸ ਨੂੰ ਰੋਕਣ ਲਈ ਯੂਜ਼ਰਜ਼ ਦਾ ਨੰਬਰ ਬਲੈਕ ਲਿਸਟ ਵੀ ਕੀਤਾ ਜਾ ਸਕਦਾ ਹੈ।

BSNL ਨੇ ਦਿੱਤੀ ਯੂਜ਼ਰਜ਼ ਨੂੰ ਇਹ ਸਲਾਹ

ਕੰਪਨੀ ਨੇ ਆਪਣੇ ਯੂਜ਼ਰਜ਼ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਕਮਰਸ਼ੀਅਲ ਕਾਲ ਰਿਸੀਵ ਕਰਨ ਜਾਂ ਨਾ ਕਰਨ ਲਈ ਪ੍ਰੈਫਰੈਂਸ ਸੈੱਟ ਕਰ ਸਕਦੇ ਹਨ। ਇਸ ਨੂੰ ਪ੍ਰੋਡਕਟ ਕੈਟਗਰੀ, ਦਿਨ, ਸਮੇਂ ਤੇ ਮੋਡ ਆਫ ਕਮਿਊਨੀਕੇਸ਼ਨ ਦੇ ਅਨੁਸਾਰ, ਸੈੱਟ ਕੀਤਾ ਜਾ ਸਕਦਾ ਹੈ। ਜੇ ਯੂਜ਼ਰਜ਼ ਇਸ ਤਰ੍ਹਾਂ ਦੇ ਇਨਕਮਿੰਗ ਕਾਲ ਨੂੰ ਰਿਸੀਵ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਬਲਾਕ ਕਰ ਸਕਦੇ ਹਨ।

BSNL ਨੇ DLT ਨਾਮ ਦਾ ਇਕ ਪੋਰਟਲ ਤਿਆਰ ਕੀਤਾ ਹੈ। ਇਸ ਦਾ ਪੂਰਾ ਨਾਮ Distributed Ledger Technology ਹੈ। ਇਸ ਦੇ ਜ਼ਰੀਏ ਕਮਰਸ਼ੀਅਲ ਕਾਲਿੰਗ ਲਈ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ। ਜੇ ਕੋਈ ਯੂਜ਼ਰਜ਼ ਟੈਲੀਮਾਰਕੀਟਿੰਗ ਜਾਂ ਬਿਜ਼ਨੈੱਸ ਕੰਪਨੀ ਯੂਜ਼ਰਜ਼ ਨੂੰ ਕਮਰਸ਼ੀਅਲ ਕਾਲ ਜਾਂ ਐੱਸਐੱਮਐੱਸ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ DLT ਦੇ ਜ਼ਰੀਏ ਰਜਿਸਟਰ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਯੂਜ਼ਰਜ਼ ਕੁਝ ਖ਼ਾਸ ਸੀਰੀਜ਼ ਦੇ ਨੰਬਰ ਤੇ SMS ਟਾਈਪ ਦਾ ਇਸਤੇਮਾਲ ਕਰ ਸਕਦੇ ਹਨ।

ਨਿੱਜੀ ਕੰਪਨੀਆਂ ਨੇ ਵੀ ਦਿੱਤੀ ਚੇਤਾਵਨੀ

Airtel, Vodafone-Idea ਤੇ Reliance Jio ਨੇ ਆਪਣੇ ਯੂਜ਼ਰਜ਼ ਨੂੰ ਇਸ ਤਰ੍ਹਾਂ ਦੀ ਕਾਲ ਜਾਂ ਮੈਸੇਜ ਕਰਨ ਤੋਂ ਮਨ੍ਹਾ ਕੀਤਾ ਹੈ। ਜੇ ਯੂਜ਼ਰਜ਼ ਅਨਲਿਮਟਿਡ ਕਾਲਿੰਗ ਦਾ ਗ਼ਲਤ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਦਾ ਨੰਬਰ ਬਲਾਕ ਕਰ ਦਿੱਤਾ ਜਾਵੇਗਾ।

Posted By: Sarabjeet Kaur