ਆਟੋ ਡੈਸਕ, ਨਵੀਂ ਦਿੱਲੀ : ਇਨ੍ਹੀਂ ਦਿਨੀਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ ਲੱਗਾ ਹੋਇਆ ਹੈ। ਅਜਿਹੇ ’ਚ ਤੁਹਾਡੀ ਬਾਈਕ ਘਰ ਖੜ੍ਹੀ ਰਹਿੰਦੀ ਹੈ, ਜਿਸ ਕਾਰਨ ਉਸ ’ਚ ਖੜ੍ਹੇ-ਖੜ੍ਹੇ ਸਮੱਸਿਆ ਆਉਣ ਦਾ ਖ਼ਤਰਾ ਰਹਿੰਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਕਈ ਦਿਨ ਖੜ੍ਹੀ ਬਾਈਕ ਨੂੰ ਜਦੋਂ ਤੁਸੀਂ ਸਟਾਰਟ ਕਰਦੇ ਹੋ ਤਾਂ ਉਹ ਸਟਾਰਟ ਨਹੀਂ ਹੁੰਦੀ ਅਤੇ ਬੰਦ ਰਹਿੰਦੀ ਹੈ। ਇਸਦੇ ਕਈ ਕਾਰਨ ਹੋ ਸਕਦੇ ਹਨ, ਜਿਸ ’ਚੋਂ ਇਕ ਬੈਟਰੀ ਦਾ ਡਾਊਨ ਹੋ ਜਾਣਾ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬੈਟਰੀ ਡਾਊਨ ਹੋਣ ਤੋਂ ਇਲਾਵਾ ਵੀ ਕੁਝ ਹੋਰ ਸਮੱਸਿਆ ਤੁਹਾਡੀ ਬਾਈਕ ਨੂੰ ਬੰਦ ਕਰ ਸਕਦੀ ਹੈ। ਆਓ ਜਾਣਦੇ ਹਾਂ...

ਸਪਾਰਕ ਪਲੱਗ ਸਹੀ ਰੱਖੋ

ਤੁਹਾਡੀ ਬਾਈਕ ਦੇ ਇੰਜਣ ’ਚ ਲੱਗਾ ਸਪਾਰਕ ਪਲੱਗ ਉਸਦਾ ਇਕ ਅਹਿਮ ਹਿੱਸਾ ਹੁੰਦਾ ਹੈ, ਅਜਿਹੇ ’ਚ ਇਸਦੀ ਸਮੇਂ-ਸਮੇਂ ’ਤੇ ਜਾਂਚ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਬਾਰਿਸ਼ ਦੇ ਮੌਸਮ ’ਚ ਜਾਂ ਬਾਈਕ ਦੇ ਜ਼ਿਆਦਾ ਦਿਨਾਂ ਤਕ ਖੜ੍ਹੇ ਰਹਿਣ ਕਾਰਨ ਇਸ ’ਚੋਂ ਸਪਾਰਕ ਨਿਕਲਣਾ ਬੰਦ ਹੋ ਜਾਂਦਾ ਹੈ। ਇਸ ਕਾਰਨ ਉਹ ਸਟਾਰਟ ਨਹੀਂ ਹੁੰਦੀ ਤੇ ਬੰਦ ਹੋ ਜਾਂਦੀ ਹੈ। ਬਾਈਕ ਦੇ ਸਪਾਰਕ ਕਲੱਬ ’ਚ ਕਚਰਾ ਚੱਲ ਜਾਂਦਾ ਹੈ, ਜਿਸ ਕਾਰਨ ਕਰੰਟ ਨਿਕਲਣਾ ਬੰਦ ਹੋ ਜਾਂਦਾ ਹੈ।

ਇਸ ਤਰ੍ਹਾਂ ਕਰੋ ਸਪਾਰਕ ਪਲੱਗ ਦੀ ਸਫ਼ਾਈ

ਜੇਕਰ ਤੁਹਾਡੀ ਬਾਈਕ ਸਟਾਰਟ ਨਹੀਂ ਹੋ ਰਹੀ ਅਤੇ ਉਸਦੇ ਸਪਾਰਕ ਪਲੱਗ ’ਚ ਕਚਰਾ ਜਾਂ ਤੇਲ ਆ ਗਿਆ ਹੈ, ਤਾਂ ਇਸ ਸਮੱਸਿਆ ਨੂੰ ਘਰ ਹੀ ਠੀਕ ਕੀਤਾ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ ਬਾਈਕ ਨਾਲ ਮਿਲੀ ਟੂਲ ਕਿੱਟ ’ਚੋਂ ਪਲੱਗ ਪਾਨਾ ਕੱਢਣਾ ਹੋਵੇਗਾ। ਫਿਰ ਬਾਈਕ ਦੇ ਸਪਾਰਕ ਪਲੱਗ ਨੂੰ ਖੋਲ੍ਹ ਕੇ ਉਸਨੂੰ ਪਹਿਲਾਂ ਮਿੱਟੀ ਦੇ ਤੇਲ ਜਾਂ ਪੈਟਰੋਲ ਨਾਲ ਸਾਫ਼ ਕਰੋ। ਹੁਣ ਦੁਬਾਰਾ ਬਾਈਕ ਨੂੰ ਕਿੱਕ ਨਾਲ ਸਟਾਰਟ ਕਰੋ, ਬਾਈਕ ਸਟਾਰਟ ਹੋ ਜਾਵੇਗੀ।

ਇਸ ਤਰ੍ਹਾਂ ਬਦਲੋ ਸਪਾਰਕ ਪਲੱਗ

ਜ਼ਿਆਦਾਤਰ ਲੋਕ ਸਪਾਰਕ ਪਲੱਗ ਖ਼ਰਾਬ ਹੋਣ ’ਤੇ ਮੈਕੇਨਿਕ ਲੱਭਦੇ ਹਨ। ਬਾਈਕ ਮੈਕੇਨਿਕ ਕੋਲ ਲੈ ਜਾ ਕੇ ਸਪਾਰਕ ਪਲੱਗ ਬਦਲਵਾ ਲੈਂਦੇ ਹਨ। ਪਰ ਤੁਸੀਂ ਘਰ ਹੀ ਸਪਾਰਕ ਪਲੱਗ ਬਦਲ ਸਕਦੇ ਹਨ। ਇਸਦੇ ਲਈ ਤੁਹਾਡੇ ਕੋਲ ਇਕ ਵਾਧੂ ਸਪਾਰਕ ਪਲੱਗ ਹੋਣਾ ਚਾਹੀਦਾ ਹੈ। ਨਵਾਂ ਸਪਾਰਕ ਪਲੱਗ ਲਗਾਉਣ ਲਈ ਤੁਹਾਨੂੰ ਬਾਈਕ ਦੇ ਇੰਜਣ ’ਚ ਲੱਗਾ ਪੁਰਾਣਾ ਸਪਾਰਕ ਪਲੱਗ ਖੋਲ੍ਹਣਾ ਪਵੇਗਾ ਅਤੇ ਸਧਾਰਨ ਪ੍ਰਕਿਰਿਆ ਨਾਲ ਉਸਨੂੰ ਬਦਲਿਆ ਜਾ ਸਕਦਾ ਹੈ।

Posted By: Ramanjit Kaur