ਨਵੀਂ ਦਿੱਲੀ, ਟੈਕ ਡੈਸਕ : ਈ-ਕਾਮਰਸ ਵੈਬਸਾਈਟ Flipkart ਨੇ ਅੱਜ ਭਾਵ 18 ਸਤੰਬਰ ਤੋਂ ਆਪਣੀ Big Saving Days Sale ਸ਼ੁਰੂ ਕਰ ਦਿੱਤੀ ਹੈ ਅਤੇ ਇਹ ਸੇਲ 20 ਸਤੰਬਰ ਤਕ ਚੱਲੇਗੀ। ਦੋ ਦਿਨਾਂ ਤਕ ਚੱਲਣ ਵਾਲੀ ਇਸ ਸਮਾਰਟਫੋਨ 'ਚ ਤੁਹਾਨੂੰ ਕਈ ਸਮਾਰਟਫੋਨ 'ਤੇ ਆਕਰਸ਼ਿਤ ਡਿਸਕਾਊਂਟ ਆਫਰ ਪ੍ਰਾਪਤ ਹੋਵੇਗਾ। ਜਿਸਦਾ ਲਾਭ ਚੁੱਕ ਕੇ ਤੁਸੀਂ ਘੱਟ ਕੀਮਤ 'ਚ ਸਮਾਰਟਫੋਨ ਖ਼ਰੀਦ ਸਕੋਗੇ। ਇਸ ਸੇਲ 'ਚ ਬੈਸਟ ਡੀਲ ਤਹਿਤ iPhone SE, iQOO 3, Oppo Reno 2F, Poco M2 Pro ਅਤੇ K20 Pro ਨੂੰ ਘੱਟ ਕੀਮਤ 'ਤੇ ਖ਼ਰੀਦ ਸਕਦੇ ਹੋ।

Flipkart Big Saving Days Sale 'ਚ ਜੇਕਰ ਤੁਸੀਂ ਕਿਸੀ ਡਿਵਾਈਸ ਨੂੰ ਖ਼ਰੀਦਣ ਲਈ SBI Bank ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਦੇ ਹੋ ਤੁਹਾਨੂੰ 10 ਪ੍ਰਤੀਸ਼ਤ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ ਪਰ ਇਹ ਡਿਸਕਾਊਂਟ ਸਿਰਫ਼ ਈਐੱਮਆਈ ਟ੍ਰਾਂਜੈਕਸ਼ਨ 'ਤੇ ਹੀ ਉਪਲੱਬਧ ਹੋਵੇਗਾ। ਆਓ ਜਾਣਦੇ ਹਾਂ ਇਸ ਸੇਲ 'ਚ ਸਮਾਰਟਫੋਨ 'ਤੇ ਮਿਲਣ ਵਾਲੇ ਡਿਸਕਾਊਂਟ ਦੇ ਬਾਰੇ 'ਚ।

iPhone SE : ਜੇਕਰ ਤੁਸੀਂ iPhone SE ਖ਼ਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਮੌਕਾ ਹੈ। ਕਿਉਂਕਿ Big Saving Days Sale 'ਚ ਇਹ ਡਿਵਾਈਸ 35,999 ਰੁਪਏ 'ਚ ਖ਼ਰੀਦਿਆ ਜਾ ਸਕਦਾ ਹੈ। ਜਦਕਿ ਇਸਦੀ ਆਰੀਜ਼ਨਲ ਕੀਮਤ 42,990 ਰੁਪਏ ਹੈ।

Poco M2 Pro : ਇਸ ਸਮਾਰਟਫੋਨ ਨੂੰ ਵੀ ਯੂਜ਼ਰਜ਼ ਮੌਜੂਦਾ ਕੀਮਤ ਦੀ ਤੁਲਨਾ 'ਚ ਬੇਹੱਦ ਘੱਟ ਕੀਮਤ 'ਚ ਖ਼ਰੀਦ ਸਕਦੇ ਹਨ। ਇਸ 'ਤੇ 3,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜਿਸਤੋਂ ਬਾਅਦ ਇਸਨੂੰ 16,999 ਰੁਪਏ ਦੇ ਵਿਆਜ 13,999 ਰੁਪਏ 'ਚ ਖ਼ਰੀਦ ਸਕਦੇ ਹਨ।

iQOO 3 : ਇਸ ਸਮਾਰਟਫੋਨ ਨੂੰ Flipkart Big Saving Days Sale 'ਚ 6,000 ਰੁਪਏ ਦੇ ਡਿਸਕਾਊਂਟ ਦੇ ਨਾਲ ਖ਼ਰੀਦਿਆ ਜਾ ਸਕਦਾ ਹੈ। ਇਸਤੋਂ ਬਾਅਦ ਇਹ ਸਮਾਰਟਫੋਨ ਸਿਰਫ਼ 31,990 ਰੁਪਏ 'ਚ ਉਪਲੱਬਧ ਹੈ, ਜਦਕਿ ਇਸਦੀ ਕੀਮਤ 37,990 ਰੁਪਏ ਹੈ।

Oppo Reno 2F : ਇਹ ਵੀ ਇਕ ਬੈਸਟ ਵਿਕੱਲਪ ਹੋ ਸਕਦਾ ਹੈ। ਇਸ ਸਮਾਰਟਫੋਨ ਨੂੰ 2,000 ਰੁਪਏ ਦੇ ਡਿਸਕਾਊਂਟ ਤੋਂ ਬਾਅਦ 17,990 ਰੁਪਏ 'ਚ ਖ਼ਰੀਦ ਸਕਦੇ ਹਨ। ਇਸ 'ਚ 6ਜੀਬੀ ਰੈਮ ਅਤੇ 256ਜੀਬੀ ਇੰਟਰਨਲ ਸਟੋਰੇਜ ਮੌਜੂਦ ਹੈ। ਬਿਨਾਂ ਡਿਸਕਾਊਂਟ ਦੇ ਇਹ ਸਮਾਰਟਫੋਨ 19,990 ਰੁਪਏ ਹੈ।

Redmi K20 Pro : ਵੈਸੇ ਇਸ ਸਮਾਰਟਫੋਨ ਦੀ ਕੀਮਤ 28,999 ਰੁਪਏ ਹੈ ਪਰ ਸੇਲ ਦੌਰਾਨ ਇਸ 'ਤੇ ਮਿਲ ਰਹੇ ਡਿਸਕਾਊਂਟ ਤੋਂ ਬਾਅਦ ਯੂਜ਼ਰਜ਼ ਇਸਨੂੰ 22,999 ਰੁਪਏ 'ਚ ਖ਼ਰੀਦ ਸਕਦੇ ਹਨ। ਇਸ ਸਮਾਰਟਫੋਨ 'ਚ 6ਜੀਬੀ ਰੈਮ ਅਤੇ 128ਜੀਬੀ ਇੰਟਰਨਲ ਸਟੋਰੇਜ ਮੌਜੂਦ ਹੈ।

Posted By: Ramanjit Kaur