v> ਨਵੀਂ ਦਿੱਲੀ : ਟੈਲੀਕਾਮ ਇੰਡਸਟਰੀ 'ਚ ਪਿਛਲੇ ਕਾਫੀ ਸਮੇਂ ਤੋਂ Tariff ਦੀਆਂ ਕੀਮਤਾਂ ਨੂੰ ਲੈ ਕੇ ਹਲਚਲ ਮਚੀ ਹੋਈ ਹੈ। ਕਈ ਕੰਪਨੀਆਂ ਨੇ ਆਪਣੇ ਪਲਾਨਜ਼ ਦੀਆਂ ਕੀਮਤਾਂ ਨੂੰ ਵਾਧਾ ਦਿੱਤਾ ਹੈ ਨਾਲ ਹੀ ਨਵੇਂ ਪਲਾਨਜ਼ ਬਾਜ਼ਾਰ 'ਚ ਆਏ ਹਨ। ਉੱਥੇ ਹੀ ਪਿਛਲੇ ਦਿਨੀ Airtel ਨੇ ਵੀ ਆਪਣੇ ਪ੍ਰੀਪੇਡ ਪਲਾਨਜ਼ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਉੱਥੇ ਹੀ ਹੁਣ ਕੰਪਨੀ ਨੇ ਆਪਣੇ ਵੱਧ ਤੋਂ ਵੱਧ ਰਿਚਾਰਜ ਪਲਾਨ ਦੀਆਂ ਕੀਮ ਤਾਂ ਨੂੰ ਵਾਧਾ ਦਿੱਤਾ ਹੈ ਇਸ ਤੋਂ ਬਾਅਦ ਪ੍ਰੀਪੇਡ ਯੂਜ਼ਰਜ਼ ਲਈ ਹਰ ਮਹੀਨੇ 45 ਰੁਪਏ ਦਾ ਰਿਚਾਰਜ ਕਰਵਾਉਣਾ ਜ਼ਰੂਰੀ ਹੋ ਗਿਆ ਹੈ ਤੇ ਜੇਕਰ ਰਿਚਾਰਜ ਨਹੀਂ ਕਰਵਾਇਆ ਤਾਂ ਤੁਹਾਨੂੰ Deactivate ਹੋ ਜਾਵੇਗਾ। ਦੱਸਣਯੋਗ ਹੈ ਕਿ ਪਹਿਲਾਂ ਇਸ ਰਿਚਾਰਜ ਦੀ ਕੀਮਤ 24 ਰੁਪਏ ਸੀ ਜੋ ਹੁਣ ਵੱਧ ਕੇ 45 ਰੁਪਏ ਹੋ ਗਿਆ ਹੈ।

Posted By: Rajnish Kaur