ਨਵੀਂ ਦਿੱਲੀ : ਬੀਐੱਸਐੱਨਐੱਨ ਬਹੁਤ ਤੇਜ਼ੀ ਨਾਲ ਉਪਭੋਗਤਾਵਾਂ ਨੂੰ ਆਕਰਸ਼ਕ ਕਰਨ ਤੇ ਬਾਜ਼ਾਰ 'ਚ ਆਪਣੀ ਪੁਰਾਣੀ ਪਕੜ ਨੂੰ ਦੋਬਾਰਾ ਬਣਾਉਣ ਲਈ ਆਏ ਦਿਨ ਨਵੇਂ ਪਲਾਨ ਲੈ ਕੇ ਆ ਰਿਹਾ ਹੈ। ਚਾਹੇ ਉਹ ਬ੍ਰਾਡਬੈਂਡ ਹੋਵੇ ਜਾ ਟੈਲੀਕਾਮ ਸੈਕਟਰ, ਕੰਪਨੀ ਦੋਵੇਂ ਥਾਂ 'ਤੇ ਹੀ ਪਿਛਲੇ ਕੁਝ ਸਮੇਂ ਤੋਂ ਕਾਫੀ ਐਕਟਿਵ ਹੈ। ਹੁਣ ਬੀਐੱਸਐੱਨਐੱਲ ਨੇ ਆਪਣੀਆਂ ਪ੍ਰਸਿੱਧ ਪ੍ਰੀਪੇਡ ਯੋਜਨਾਵਾਂ 'ਚ ਕੁਝ ਬਦਲਾਅ ਕੀਤੇ ਹਨ। ਇਸ 'ਚ 186 ਰੁਪਏ ਪ੍ਰੀਪੇਡ ਪਲਾਨ 187 ਐੱਸਟੀਵੀ ਸਮੇਤ ਹੋਰ ਪਲਾਨਜ਼ ਵੀ ਸ਼ਾਮਿਲ ਹਨ। ਆਓ ਜਾਣਦੇ ਹਾਂ ਹੁਣ ਇਹ ਪਲਾਨਜ਼ ਕੀ ਆਫਰ ਕਰ ਰਹੇ ਹਨ :

186 ਰੁਪਏ ਤੇ 187 ਰੁਪਏ ਪਲਾਨਜ਼ 'ਚ ਹੋਇਆ ਹੈ ਬਦਲਾਅ? 186 ਰੁਪਏ ਦੇ ਪ੍ਰੀਪੇਡ ਪਲਾਨ 'ਚ ਪਹਿਲਾਂ 2 ਜੀਬੀ ਡਾਟਾ ਪ੍ਰਤੀ ਦਿਨ ਮਿਲਦਾ ਸੀ। ਹੁਣ ਇਸ ਪਲਾਨ 'ਚ ਰੋਜ਼ਾਨਾ 3 ਜੀਬੀ ਡਾਟਾ ਮਿਲੇਗਾ। ਇਸ 'ਚ ਐੱਫਯੂਪੀ ਤੋਂ ਬਾਅਦ ਸਪੀਡ 40 ਕੇ ਬੀਪੀਐੱਸ ਹੋ ਜਾਵੇਗੀ। ਇਸ 'ਚ 250 ਮਿੰਟ ਪ੍ਰਤੀ ਦਿਨ ਕਿਸੇ ਵੀ ਨੈੱਟਵਰਕ 'ਤੇ ਕਾਲਿੰਗ ਤੇ 100 ਐੱਸਐੱਮਐੱਸ ਪ੍ਰਤੀ ਦਿਨ ਮਿਲਣਗੇ। ਇਸ ਪਲਾਨ ਦੀ Validity 28 ਦਿਨਾਂ ਦੀ ਰਹੇਗੀ। ਇਸ ਤੋਂ ਇਲਾਵਾ 187 ਰੁਪਏ ਐੱਸਟੀਵੀ 'ਚ ਬਰਾਬਰ ਦੇ ਬਦਲਾਅ ਹੀ ਹੋਏ ਹਨ। ਇਸ ਤੋਂ ਪਹਿਲਾਂ ਇਸ ਵਾਉਚਰ 'ਚ 2 ਜੀਬੀ ਡਾਟਾ ਪ੍ਰਤੀ ਦਿਨ ਮਿਲਦਾ ਸੀ। ਹੁਣ ਇਸ ਪਲਾਨ 'ਚ ਬਦਲਾਅ ਤੋਂ ਬਾਅਦ ਯੂਜਰਜ਼ ਨੂੰ 3 ਜੀਬੀ ਡਾਟਾ ਪ੍ਰਤੀ ਦਿਨ ਮਿਲੇਗਾ। ਐੱਫਯੂਪੀ ਤੋਂ ਬਾਅਦ ਸਪੀਡ 40 ਕੇ ਬੀਪੀਐੱਸ ਹੋ ਜਾਵੇਗੀ। ਪਲਾਨ ਦੇ ਹੋਰ ਲਾਭ ਹਨ 250 ਮਿੰਟ ਪ੍ਰਤੀ ਦਿਨ ਕਿਸੇ ਵੀ ਨੈੱਟਵਰਕ 'ਤੇ unlimited calling ਦੇ ਨਾਲ 100 ਐੱਸਐੱਮਐੱਲ ਪ੍ਰਤੀ ਦਿਨ ਦਿੱਤੇ ਜਾ ਰਹੇ ਹਨ। ਇਸ ਪਲਾਨ ਦੀ Validity ਸਿਰਫ਼ 28 ਦਿਨਾਂ ਤਕ ਹੈ।

ਹੋਰ ਪਲਾਨਸ ਜਿਨ੍ਹਾਂ 'ਚ ਹੋਇਆ ਬਦਲਾਅ : 153 ਰੁਪਏ ਦੇ ਪ੍ਰੀਪੇਡ ਵਾਉਚਰ 'ਚ ਵੀ ਬਦਲਾਅ ਹੋਇਆ ਹੈ। ਇਸ ਪਲਾਨ 'ਚ ਪਹਿਲਾਂ 100 ਰੁਪਏ ਦਾ Free bundled top-up ਦੇ ਨਾਲ 103 ਰੁਪਏ ਦੀ talk value ਮਿਲਦੀ ਸੀ ਤੇ ਵੈਲੀਡਿਟੀ 28 ਦਿਨਾਂ ਤਕ ਹੁੰਦੀ ਸੀ। ਉਹ ਹੁਣ ਇਸ 'ਚ 1.5 ਜੀਬੀ ਡਾਟਾ ਪ੍ਰਤੀ ਦਿਨ ਮਿਲਦਾ ਹੈ। ਇਸ ਨਾਲ ਕਿਸੇ ਵੀ ਨੈੱਟਵਰਕ 'ਤੇ ਕਾਲਿੰਗ ਦੇ ਨਾਲ-ਨਾਲ 100 ਐੱਸਐੱਮਐੱਸ ਪ੍ਰਤੀ ਦਿਨ ਤੇ 28 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਇਸ ਪਲਾਨ 'ਚ ਐੱਫਯੂਪੀ ਤੋਂ ਬਾਅਦ ਸਪੀਡ 40 ਕੇ ਬੀਪੀਐੱਸ ਹੋ ਜਾਵੇਗੀ। ਇਸ ਪਲਾਨ 'ਚ ਪਲਾਨ 'ਚ ਬੀਐੱਸਐੱਨਐੱਲ ਨੇ ਕੋਈ ਵੀ ਪ੍ਰਤੀ ਦਿਨ ਕਾਲਿੰਗ ਹੱਦ ਨਹੀਂ ਰੱਖੀ ਹੈ।

ਬੀਐੱਸਐੱਨਐੱਲ ਦੇ 192 ਰੁਪਏ ਤੇ 118 ਐੱਸਟੀਵੀ 'ਚ ਵੀ ਬਦਲਾਅ ਹੋਏ ਹਨ। 192 ਰੁਪਏ ਐੱਸਟੀਵੀ 'ਚ ਹੁਣ 2 ਜੀਬੀ ਦੀ ਥਾਂ ਪ੍ਰਤੀ ਦਿਨ 3 ਜੀਬੀ ਡਾਟਾ ਮਿਲੇਗਾ। ਇਸ ਪਲਾਨ 'ਚ ਕਿਸੇ ਵੀ ਨੈੱਟਵਰਕ 'ਤੇ 250 ਮਿੰਟ ਪ੍ਰਤੀ ਦਿਨ ਕਾਲਿੰਗ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ 118 ਐੱਸਟੀਵੀ ਹੁਣ 0.5 ਜੀਬੀ ਡਾਟਾ ਪ੍ਰਤੀ ਦਿਨ ਨਾਲ ਐੱਫਯੂਪੀ ਹੱਦ ਸਮਾਪਤ ਹੋਣ 'ਤੇ 40 ਕੇ ਬੀਪੀਐੱਸ ਦੀ ਸਪੀਡ ਮਿਲੇਗੀ ਇਸ 'ਚ 28 ਦਿਨਾਂ ਦੀ ਵੈਲੀਡਿਟੀ ਨਾਲ 250 ਮਿੰਟ ਪ੍ਰਤੀ ਦਿਨ ਕਾਲਿੰਗ ਮਿਲੇਗੀ।

Posted By: Sukhdev Singh