ਨਵੀਂ ਦਿੱਲੀ, ਟੈਕ ਡੈਸਕ : ਸਮਾਰਟਫੋਨ 'ਚ ਚੋਰੀ ਹੋਣ ਨਾਲ ਨਾ ਸਿਰਫ ਆਰਥਿਕ ਤੌਰ 'ਤੇ ਬਲਕਿ ਮਾਨਸਿਕ ਤੌਰ 'ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫੋਨ 'ਚ ਬੈਂਕ ਪਾਸਵਰਡ ਤੋਂ ਲੈ ਕੇ ਤੁਹਾਡੀ ਹਰ ਛੋਟੀ-ਛੋਟੀ ਡਿਟੇਲ ਮੌਜੂਦ ਹੁੰਦੀ ਹੈ। ਅਜਿਹੇ 'ਚ ਫੋਨ ਚੋਰੀ ਹੋਣ ਨਾਲ ਬੈਂਕਿੰਗ ਫਰਾਡ ਵਰਗੀਆਂ ਘਟਨਾਵਾਂ ਨੂੰ ਵੀ ਅੰਜ਼ਾਮ ਦਿੱਤਾ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਡਾ ਸਮਾਰਟਫੋਨ ਗੁਆਚ ਜਾਂਦਾ ਹੈ ਤਾਂ ਜਾਣੋ ਕਿਵੇਂ ਉਸ ਨੂੰ ਵਾਪਸ ਪਾਇਆ ਜਾ ਸਕਦਾ ਹੈ।

ਐਂਟੀ ਧੇਫਟ ਅਲਾਰਮ

ਜਿਵੇਂ ਕਿ ਨਾਂ ਨਾਲ ਜ਼ਾਹਿਰ ਹੁੰਦਾ ਹੈ। ਇਸ ਕੈਟੇਗਰੀ ਦੇ ਐਪ ਫੋਨ ਚੋਰੀ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਅਲਰਟ ਜਾਰੀ ਕਰਦੇ ਹਨ। ਮਤਲਬ ਜੇਕਰ ਕੋਈ ਫੋਨ ਚੋਰੀ ਕਰਨਾ ਚਾਹੇਗਾ, ਤਾਂ ਸਮਾਰਟਫੋਨ 'ਚ ਅਲਾਰਮ ਵਜਣ ਲੱਗੇਗਾ। ਇਹ ਐਪ ਭੀੜਭਾੜ ਵਾਲੀ ਜ੍ਹਗਾ 'ਚ ਸਮਾਰਟਫੋਨ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ 'ਚ ਮਦਦ ਕਰਦਾ ਹੈ। Google Play Store 'ਤੇ ਕਈ ਤਰ੍ਹਾਂ ਦੇ ਐਂਟੀ ਧੇਫਟ ਅਲਾਰਮ ਐਪ ਮੌਜੂਦ ਹਨ ਪਰ ਹਮੇਸ਼ਾ ਜ਼ਿਆਦਾ ਰੇਟਿੰਗ ਵਾਲੇ ਟ੍ਰਸਟਿਡ ਐਪ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ।

ਥੀਫ ਟ੍ਰੇਕਰ

ਥੀਫ ਟ੍ਰੇਕਰ ਐਪ ਤੁਹਾਡੇ ਸਮਾਰਟਫੋਨ ਲਈ ਕਾਫੀ ਜ਼ਰੂਰੀ ਹੈ। ਸਾਰੇ ਸਮਾਰਟਫੋਨ ਓਨਰ ਨੂੰ ਇਸ ਐਪ ਨੂੰ ਫੋਨ 'ਚ ਇੰਸਟਾਲ ਕਰਨਾ ਚਾਹੀਦਾ ਹੈ। ਇਸ ਐਪ ਨਾਲ ਫੋਨ ਲੱਭਣ 'ਚ ਮਦਦ ਮਿਲਦੀ ਹੈ। ਇਹ ਐਪ ਫੋਨ ਚੋਰੀ ਕਰਨ ਵਾਲੇ ਵਿਅਕਤੀ ਦੀ ਫੋਟੋ ਨੂੰ ਭੇਜਣ ਦਾ ਕੰਮ ਕਰਦਾ ਹੈ। ਨਾਲ ਹੀ ਫੋਨ ਦੀ ਪੂਰੀ ਡਿਟੇਲ ਓਨਰ ਤਕ ਪਹੁੰਚਾਉਣ 'ਚ ਮਦਦ ਕਰਦਾ ਹੈ।

ਇਹ ਹਨ ਟਾਪ-5 ਰੇਟਿੰਗ ਵਾਲੇ ਐਪ

Anti Theft Alarm App for don't touch Phone

Anti Theft Alarm

Phone Anti-Theft Alarm

Anti Theft Alarm -Do Not touch my Phone App 2021

Find My Phone : Find Lost Phone

Posted By: Ravneet Kaur