ਜੇਐੱਨਐੱਨ, ਨਵੀਂ ਦਿੱਲੀ : WhatsApp ਉਨ੍ਹਾਂ ਯੂਜ਼ਰਜ਼ ਨੂੰ ਬੈਨ ਕਰ ਰਿਹਾ ਹੈ ਜਿਹੜੇ ਉਸ ਦੀ ਪਾਲਿਸੀ ਦੀ ਉਲੰਘਣਾ ਕਰ ਰਹੇ ਹਨ। ਵੱਡੀ ਗਿਣਤੀ 'ਚ ਯੂਜ਼ਰਜ਼ ਖ਼ਿਲਾਫ਼ ਅਜਿਹੀ ਕਾਰਵਾਈ ਕੀਤੀ ਜਾ ਚੁੱਕੀ ਹੈ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਵ੍ਹਟਸਐਪ ਵੱਲੋਂ ਬੈਨ ਕੀਤੇ ਜਾਣ ਤੋਂ ਬਾਅਦ ਮੋਬਾਈਲ ਨੰਬਰ ਦਾ ਕੀ ਹੁੰਦਾ ਹੈ? ਕੀ ਉਸੇ ਮੋਬਾਈਲ ਨੰਬਰ 'ਤੇ ਮੁੜ ਵ੍ਹਟਸਐਪ ਚਲਾਇਆ ਜਾ ਸਕਦਾ ਹੈ? ਪਹਿਲਾਂ ਜਾਣੋ WhatsApp ਯੂਜ਼ਰਜ਼ ਨੂੰ ਬੈਨ ਕਿਉਂ ਕਰਦਾ ਹੈ। ਇਹ ਕੰਮ ਆਟੋਮੇਟਿਡ ਹੈ ਯਾਨੀ ਮਸ਼ੀਨ ਵੱਲੋਂ ਉਨ੍ਹਾਂ ਯੂਜ਼ਰਜ਼ ਨੂੰ ਬੈਨ ਕੀਤਾ ਜਾਂਦਾ ਹੈ ਜਿਹੜੇ ਗ਼ਲਤ ਤਰੀਕੇ ਦੀ ਪੋਸਟ ਕਰ ਰਹੇ ਹਨ। ਜਿਹੜੇ ਯੂਜ਼ਰਜ਼ WhatsApp ਜ਼ਰੀਏ ਅਸ਼ਲੀਲ, ਅਪਮਾਨਜਨਕ ਤੇ ਧਮਕੀ ਭਰੇ ਸੰਦੇਸ਼ ਪੋਸਟ ਕਰਦੇ ਹਨ, ਉਨ੍ਹਾਂ ਨੂੰ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ।

ਜੇਕਰ ਕਿਸੇ ਅਜਿਹੇ ਨੰਬਰ 'ਤੇ ਢੇਰ ਸਾਰੇ ਮੈਸੇਜ ਭੇਜੇ ਜਾ ਰਹੇ ਹਨ ਜਿਹੜੇ ਕੰਟੈਕਟ ਲਿਸਟ 'ਚ ਨਹੀਂ ਹਨ ਤਾਂ ਵੀ ਵ੍ਹਟਸਐਪ ਬੈਨ ਕਰ ਸਕਦਾ ਹੈ। ਨਾਲ ਹੀ ਜੇਕਰ ਕਿਸੇ ਦੇ ਫੋਨ 'ਚ ਵ੍ਹਟਸਐਪ ਦਾ ਗ਼ਲਤ ਵਰਜ਼ਨ ਹੈ ਤਾਂ ਵੀ ਬੈਨ ਕਰ ਦਿੱਤਾ ਜਾਵੇਗਾ। ਵ੍ਹਟਸਐਪ ਵੱਲੋਂ ਬੈਨ ਕੀਤੇ ਜਾਣ ਤੋਂ ਬਾਅਦ ਇਕ ਮੈਸੇਜ ਆਉਂਦਾ ਹੈ ਕਿ 'Your phone number is banned from using WhatsApp. Contact support for help.' ਯਾਨੀ 'WhatsApp ਯੂਜ਼ ਕਰਨ ਨਾਲ ਤੁਹਾਡੇ ਫੋਨ ਨੰਬਰ ਨੂੰ ਬੈਨ ਕਰ ਦਿੱਤਾ ਗਿਆ ਹੈ। ਮਦਦ ਲਈ ਸਪੋਰਟ ਨਾਲ ਸੰਪਰਕ ਕਰੋ।' ਕਈ ਮਾਮਲਿਆਂ 'ਚ ਵ੍ਹਟਸਐਪ ਕੁਝ ਘੰਟੇ ਲਈ ਬੈਨ ਕਰਦਾ ਹੈ, ਪਰ ਹਮੇਸ਼ਾ ਲਈ ਵੀ ਬੈਨ ਕਰ ਸਕਦਾ ਹੈ।

WhatsApp ਨੇ ਨੰਬਰ ਬੈਨ ਕਰ ਦਿੱਤਾ ਹੈ ਤਾਂ ਕੀ ਕਰੀਏ?

ਜੇਕਰ ਯੂਜ਼ਰ ਗ਼ਲਤੀ ਨਾਲ ਅਣਅਧਿਕਾਰਤ ਐਪ ਦਾ ਇਸਤੇਮਾਲ ਕਰਨ 'ਤੇ ਬੈਨ ਹੋਇਆ ਹੈ ਤਾਂ ਅਧਿਕਾਰਤ ਐਪ ਇੰਸਟਾਲ ਕਰ ਕੇ ਉਸ 'ਤੇ WhatsApp ਚਲਾਇਆ ਜਾ ਸਕਦਾ ਹੈ। ਅਜਿਹੇ ਕੇਸ 'ਚ ਉਮੀਦ ਹੈ ਕਿ ਵ੍ਹਟਸਐਪ ਪੁਰਾਣੇ ਮੋਬਾਈਲ ਨੰਬਰ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦੇਵੇ।

ਜੇਕਰ ਕਿਸੇ ਇਤਰਾਜ਼ਯੋਗ ਮੈਸੇਜ ਕਾਰਨ ਵ੍ਹਟਸਐਪ ਬੈਨ ਕੀਤਾ ਹੈ ਤਾਂ ਸਪੋਰਟ 'ਤੇ ਜਾ ਕੇ ਕੰਪਨੀ ਨੂੰ ਈ-ਮੇਲ ਕਰੋ ਕੇ ਆਪਣੀ ਗ਼ਲਤੀ ਮੰਨਦੇ ਹੋਏ ਦੁਬਾਰਾ ਅਜਿਹਾ ਨਾ ਹੋਣ ਦਾ ਯਕੀਨ ਦਿਵਾਓ। ਸੰਭਵ ਹੈ ਕਿ ਵ੍ਹਟਸਐਪ ਉਸੇ ਨੰਬਰ ਨੂੰ ਮੁੜ ਵਰਤਣ ਦੀ ਇਜਾਜ਼ਤ ਦੇ ਦੇਵੇ। ਹਾਲਾਂਕਿ ਇਸ ਦੀ ਕੋਈ ਗਾਰੰਟੀ ਨਹੀਂ ਹੈ। WhatsApp 'ਤੇ ਹੁਣ ਸਰਕਾਰ ਦੀ ਵੀ ਨਜ਼ਰ ਹੈ। ਅਜਿਹੇ ਵਿਚ ਉਸੇ ਮੋਬਾਈਲ ਨੰਬਰ 'ਤੇ ਮੁੜ ਵ੍ਹਟਸਐਪ ਚਾਲੂ ਹੋਣ ਦੀ ਉਮੀਦ ਘੱਟ ਹੀ ਹੁੰਦੀ ਹੈ। ਇੱਕੋ-ਇਕ ਬਦਲ ਇਹੀ ਬੱਚਦਾ ਹੈ ਕਿ ਦੂਸਰਾ ਮੋਬਾਈਲ ਨੰਬਰ ਯੂਜ਼ ਕਰੋ ਤੇ ਅਗਲੀ ਵਾਰ ਸਾਵਧਾਨ ਰਹੋ।

Posted By: Seema Anand