ਨਵੀਂ ਦਿੱਲੀ : Bajaj Auto ਦੀ Bajaj Pulsar ਕੰਪਨੀ ਦੀ ਸਭ ਤੋਂ ਹਰਮਨਪਿਆਰੀ ਸੀਰੀਜ਼ 'ਚ ਇਕ ਹੈ। ਬਜਟ ਸੈਗਮੈਂਟ 'ਚ ਪਾਵਰਫੁੱਲ ਪਰਫਾਰਮੈਂਸ ਦੇਣ ਵਾਲੀ ਇਸ ਸੀਰੀਜ਼ 'ਚ ਲੁੱਕ ਤੋਂ ਲੈ ਕੇ ਆਰਾਮ ਤਕ ਦਾ ਧਿਆਨ ਰੱਖਿਆ ਗਿਆ ਹੈ, ਇਹੀ ਕਾਰਨ ਹੈ ਕਿPulsar ਨਾ ਸਿਰਫ਼ ਕੰਪਨੀ ਦਾ ਬਲਕਿ ਦੇਸ਼ ਦਾ ਸਭ ਤੋਂ ਪਸੰਦੀ ਦਾ ਲਾਈਨ-ਅੱਪ 'ਚੋ ਇਕ ਹੈ। ਜੇ ਤੁਸੀਂ Bajaj Pulsar ਦਾ ਮੋਟਰਰਸਾਈਕਲ ਨੂੰ ਕੇਵਲ ਬਜਟ ਦੇ ਚੱਲਦੇ ਨਹੀਂ ਖ਼ਰੀਦ ਪਾਏ ਤਾਂ ਅਸੀਂ ਤੁਹਾਡੇ ਲਈ ਇਕ ਇਸ ਤਰ੍ਹਾਂ ਦਾ ਮੋਟਰਸਾਈਕਲ ਲੈ ਕੇ ਆਏ ਹਾਂ ਜੋ ਤੁਹਾਡੇ ਬਜਟ 'ਚ ਆ ਸਕਦਾ ਹੈ। ਇਸ ਸਾਲ ਆਟੋ ਨੇ ਆਪਣੇ Pulsar Series ਦਾ ਸਭ ਤੋਂ ਸਸਤਾ ਮੋਟਰਸਾਈਕਲ ਲਾਂਚ ਕੀਤਾ ਸੀ। ਜਿਸ ਦਾ ਨਾਮ Bajaj Pulsar 125 Neon ਹੈ। ਇਹ ਕੰਪਨੀ ਦਾ ਸਭ ਤੋਂ ਸਸਤਾ ਤੇ ਸਭ ਤੋਂ ਘੱਟ ਸੀਸੀ ਵਾਲਾ ਪਲਸਰ ਮੋਟਰਸਾਈਕਲ ਹੈ। ਇਸ 'ਚ 125 ਸੀਸੀ ਦਾ ਇੰਜਣ ਦਿੱਤਾ ਗਿਆ ਹੈ। ਕੰਪਨੀ ਨੇ ਇਸ ਨੂੰ ਉਨ੍ਹਾਂ ਲੋਕਾਂ ਲਈ ਲਾਂਚ ਕੀਤਾ ਹੈ ਜੋ ਘੱਟ ਬਜਟ 'ਚ ਪਲਸਰ ਦਾ ਮੋਟਰਸਾਈਕਲ ਨੂੰ ਖ਼ਰੀਦਣਾ ਚਾਹੁੰਦੇ ਹਨ। ਅੱਜ ਅਸੀਂ Pulsar 150 ਸਪੈਸੀਫਿਕੇਸ਼ਨਜ਼ ਤੇ ਕੀਮਤ ਦੇ ਬਾਰੇ 'ਚ ਜਾਣੂ ਕਰਵਾਉਂਦੇ ਹਾਂ।

- ਪਰਫਾਰਮੈਂਸ Bajaj Pulsar 125 Neon ਦੇ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ 'ਚ ਤੁਹਾਨੂੰ 124.4 ਸੀਸੀ ਦਾ 4-ਸਟ੍ਰੋਕ, 2-ਵਾਲਵ, ਸਪਾਰਕ BSIV DTS-i ਇੰਜਣ ਮਿਲਦਾ ਹੈ,, ਜੋ 8500 ਆਰਪੀਐੱਮ 'ਤੇ 12 PS ਦੀ ਪਾਵਰ ਤੇ 6500 ਆਰਪੀਆਈ 'ਤੇ 11 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ।

- ਬ੍ਰੇਕਿੰਗ ਸਿਸਟਮ Bajaj Pulsar 125 ਦੇ ਫ੍ਰੰਟ 'ਤੇ ਤੁਹਾਨੂੰ 240 ਮਿਲੀਮੀਟਰ ਦਾ ਡਿਸਕ ਬ੍ਰੇਕ ਜਾਂ 170 ਮਿਲੀਮੀਟਰ ਦਾ ਡ੍ਰਮ ਬ੍ਰੇਕ ਦਾ ਬਦਲਾਅ ਮਿਲੇਗਾ।

- ਸਸਪੈਂਸ਼ਨ Bajaj Pulsar 125 ਦੇ ਫ੍ਰੰਟ 'ਤੇ ਟੈਲਿਸਕੋਪਿਕ ਫਾਰਕ ਤੇ ਰੀਅਰ 'ਚ ਰੈਸ ਸ਼ਾਕ ਦਿੱਤਾ ਗਿਆ ਹੈ।

- ਡਾਇਮੈਂਸ਼ਨ Bajaj Pulsar 125 Neon ਦੀ ਲੰਬਾਈ 2055 ਮਿਲੀਮੀਟਰ ਹੈ। ਇਸ ਦੀ ਚੌੜਾਈ 755 ਮਿਲੀਮੀਟਰ ਜਦਕਿ ਇਸ ਦੀ ਉਚਾਈ 1060 ਮਿਲੀਮੀਟਰ ਹੈ। ਇਸ 'ਚ ਤੁਹਾਨੂੰ 1320 ਮਿਲੀਮੀਟਰ ਦਾ ਵ੍ਹੀਲਬੇਸ ਮਿਲਦਾ ਹੈ।

- ਕੀਮਤ Bajaj Pulsar 125 Neonਦੀ ਸ਼ੁਰੂਆਤੀ ਦਿੱਲੀ ਐਕਸ-ਸ਼ੋਅਰੂਮ ਕੀਮਤ 66,618 ਰੁਪਏ ਹੈ।

Posted By: Sarabjeet Kaur