ਨਵੀਂ ਦਿੱਲੀ, ਆਟੋ ਡੈਸਕ : ਦੇਸ਼ ਦੀ ਦੋ ਪਹੀਅ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਦੇਸ਼ ਵਿਚ ਆਪਣੇ ਉਤਪਾਦ ਲਾਈਨਅਪ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਵਰਤਮਾਨ ’ਚ ਪਲਸਰ ਰੇਂਜ, ਚੇਤਕ ਸਮੇਤ ਕਈ ਸ਼ਾਨਦਾਰ ਮੋਟਰਸਾਈਕਲ ਰੇਂਜ ਨੂੰ ਵੇਚ ਰਹੀ ਹੈ। ਫਿਲਹਾਲ ਕੰਪਨੀ ਨੇ ਲਈਨਅਪ ਰੇਂਜ ਵਿਚ ਵਿਸਤਾਰ ਦੀ ਯੋਜਨਾ ਤੋਂ ਦੋ ਨਵੇਂ ਨਾਮ ਟ੍ਰੇਡਮਾਰਕ FLUOR ਤੇ FLUIR ਨੂੰ ਰਜਿਸਟਰ ਕੀਤਾ ਹੈ।


ਬਜਾਜ ਦੁਆਰਾ ਟ੍ਰੇਡਮਾਰਕ ਕੀਤਾ ਗਿਆ FLUIR ਇਕ ਸਪੈਨਿਸ਼ ਸ਼ਬਦ ਹੈ, ਜੋ ‘ਪ੍ਰਵਾਹ’ ਭਾਵ ਇਕ ਧਾਰਾ ਲਈ ਵਰਤਿਆ ਜਾਂਦਾ ਹੈ। ਇਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਕੰਪਨੀ ਪਰੰਪਰਿਕ ਆਈਸੀ ਇੰਜਨ ਮੋਟਰਸਾਈਕਲਾਂ ਲਈ ਇਨ੍ਹਾਂ ਨਾਵਾਂ ਦੀ ਵਰਤੋਂ ਨਹੀਂ ਕਰ ਸਕਦੀ ਹੈ ਕਿਉਂਕਿ ਕੰਪਨੀ ਦੇ ਕੋਲ ਪਹਿਲਾਂ ਹੀ ਪੰਜ ਉਪ-ਬਰਾਂਡ ਹਨ, ਤੇ ਇਹ ਕਈ ਮੋਟਰਸਾਈਕਲ ਵੇਚਦੀ ਹੈ।


ਜਾਣਕਾਰੀ ਲਈ ਦੱਸ ਦਈਏ ਕਿ ਕੰਪਨੀ ਨੇ ਹਾਲ ਹੀ ਵਿਚ ਆਪਣੀ ਸਭ ਤੋਂ ਵਧ ਵਿਕਣ ਵਾਲੀ ਬਜਾਜ ਪਲਸਰ ਰੇਂਜ ਦਾ 'Dagger Edge' Edition ਲਾਂਚ ਕੀਤਾ ਹੈ। ਕੰਪਨੀ ਪਲਸਰ ਰੇਂਜ ਵਿਚ ਪਲਸਰ 150, ਪਲਸਰ 180 ਤੇ ਪਲਸਰ 220ਐਫ ਜਿਹੇ ਮਾਡਲ ਵੇਚਦੀ ਹੈ। ਨਵੇਂ Dagger Edge ਵਰਜਨ ਪਲਸਰ ਅਪਡੇਟਿਡ ਗ੍ਰਫਿਕਸ ਦੇ ਨਾਲ ਨਵੀਂ ਬਾਹਰੀ ਪੇਂਟ ਸਕੀਮ ਦੇ ਨਾਲ ਉਤਾਰਿਆ ਗਿਆ ਹੈ, ਜਿਸਦੇ ਪਲਸਰ 150 ਦੀ ਕੀਮਤ 1,01,818 ਲੱਖ ਰੁਪਏ ਤੈਅ ਕੀਤੀ ਗਈ ਹੈ।

Posted By: Sunil Thapa