ਨਵੀਂ ਦਿੱਲੀ : ਅੱਜ ਅਸੀਂ ਤੁਹਾਡੇ ਲਈ Bajaj Auto ਤੇ Hero Motocorp ਦੇ ਦੋ ਮੋਟਰਸਾਈਕਲਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿੰਨਾਂ ਦੀ ਸੁਰੂਆਤੀ ਕੀਮਤ 40000 ਰੁਪਏ ਤੋਂ ਵੀ ਘੱਟ ਹੈ। ਇਨ੍ਹਾਂ ਮੋਟਰਸਾਈਕਲਾਂ 'ਚ Bajaj CT 100 ਤੇ Hero HF DELUXE IBS I3S ਸ਼ਾਮਲ ਹਨ। ਮੋਟਰਸਾਈਕਾਂ ਦੀ ਸਟਾਈਲਿਸ਼ ਲੁੱਕ ਦੇ ਨਾਲ ਵਧੀਆ ਪਰਫਾਰਮੈਂਸ ਹੈ। ਇਹ ਦੋਵੇਂ ਭਾਰਤੀ ਬਾਜ਼ਾਰ 'ਚ ਇਕ ਹਰਮਨਪਿਆਰੇ ਮੋਟਰਸਾਈਕਲ ਹਨ।

ਇੰਜਣ

- Bajaj CT 100 'ਚ ਪਾਵਰ ਲਈ 102 ਸੀਸੀ, 4 ਸਟ੍ਰੋਕ ਸਿੰਗਲ-ਸਿਲੰਡਰ, ਏਅਰ ਕੂਲਰ ਇੰਜਣ ਦਿੱਤਾ ਗਿਆ ਹੈ।

- Hero HF DELUXE IBS I3S 'ਚ ਪਾਵਰ ਲਈ 97.2 ਸੀਸੀ ਦਾ 4 ਸਟ੍ਰੋਕ, ਸਿੰਗਲ ਸਿਲੰਡਰ ਏਅਰ ਕੂਲਰ ਇੰਜਣ ਦਿੱਤਾ ਗਿਆ ਹੈ।

ਫ੍ਰੰਟ ਬ੍ਰੇਕ

- Bajaj CT 100 ਦੇ ਫ੍ਰੰਟ 'ਤੇ 110 ਮਿਲੀਮੀਟਰ ਦਾ ਡ੍ਰਮ ਬ੍ਰੇਕ ਦਿੱਤੀ ਗਈ ਹੈ।

- Hero HF DELUXE IBS I3S ਦੇ ਫ੍ਰੰਟ 'ਤੇ 130 ਮਿਲੀਮੀਟਰ ਦਾ ਡ੍ਰਮ ਬ੍ਰੇਕ ਦਿੱਤੀ ਗਈ ਹੈ।

ਕੀਮਤ

-Bajaj CT 100 B ਦੀ ਸ਼ੁਰੂਆਤੀ ਕੀਮਤ 32,000 ਰੁਪਏ ਹੈ। ਇਸ ਦੇ CT 100 KS Alloy ਵੇਰੀਐਂਟ ਦੀ ਕੀਮਤ 33,293 ਤੇ CT 100 KS Spoke ਦੀ ਕੀਮਤ 32,000 ਹੈ।

- Hero HF DELUXE IBS I3S ਦੀ ਸ਼ੁਰੂਆਤੀ ਕੀਮਤ 39,900 ਰੁਪਏ ਹੈ। ਇਸ ਦੇ ਟਾਪ ਸਪੈਸੀਫਿਕੇਸ਼ਨਜ਼ ਵਾਲੇ ਮਾਡਲ 'ਤੇ 49,900 ਰੁਪਏ ਹੈ।

Posted By: Sarabjeet Kaur