ਜੇਐੱਨਐੱਨ, ਨਵੀਂ ਦਿੱਲ਼ੀ : Domino's Pizza India ਤੋਂ ਆਨਲਾਈਨ Pizza ਆਰਡਰ ਕਰਨ ਵਾਲਿਆਂ ਲਈ ਬੁਰੀ ਖ਼ਬਰ ਹੈ। ਦਰਅਸਲ, ਅਮੇਰੀਕਨ ਮਲਟੀਨੈਸ਼ਨਲ ਪੀਜ਼ਾ ਰੈਸਟੋਰੈਂਟ ਚੈੱਨ ਨੂੰ ਹਾਲ ਹੀ 'ਚ ਹੈਕਰਜ਼ ਨੇ ਨਿਸ਼ਾਣਾ ਬਣਾਇਆ ਹੈ, ਜਿੱਥੇ ਭਾਰਤੀ ਗਾਹਕਾਂ ਨੂੰ ਵੱਡੇ ਪੈਮਾਨੇ 'ਤੇ ਡੇਟਾ ਚੋਰੀ ਕੀਤਾ ਗਿਆ ਹੈ, ਜੋ ਆਨਲਾਈਨ ਪੀਜ਼ਾ ਆਰਡਰ ਕਰਦੇ ਸਨ। ਇਸ 'ਚ ਕਰੀਬ 10 ਲੱਖ ਲੋਕਾਂ ਦੀ ਕ੍ਰੈਡਿਟ ਕਾਰਡ ਡਿਟੇਲ ਸ਼ਾਮਲ ਹੈ। ਨਾਲ ਹੀ 18 ਲੋਕਾਂ ਦੀ ਹੋਰ ਪਰਸਨਲ ਜਾਣਕਾਰੀ ਜਿਵੇਂ ਨਾਂ, ਮੋਬਾਈਲ ਨੰਬਰ, ਘਰ ਦਾ ਪਤਾ, ਪੇਮੈਂਟ ਮੋਡ ਤੇ ਮੇਲ ਆਈਡੀ ਸ਼ਾਮਲ ਹੈ।

4 ਕਰੋੜ ਰੁਪਏ 'ਚ ਵੇਚਿਆ ਜਾ ਰਿਹਾ ਹੈ ਡੇਟਾ

ਸਾਈਬਰ ਸਕਿਓਰਿਟੀ ਫਰਮ Hudson Rock ਦੇ ਸਕਿਓਰਿਟੀ ਰਿਸਰਚਰ ਤੇ ਚੀਫ ਤਕਨਾਲੋਜੀ ਆਫਿਸਰ Alon Gal ਮੁਤਾਬਿਕ ਹੈਕਰਜ਼ ਦਾ ਦਾਅਵਾ ਹੈ ਕਿ ਹੈਕਰਜ਼ ਵੱਲੋਂ Domino's India ਦਾ 13TB ਡਾਟਾ ਚੋਰੀ ਕੀਤਾ ਹੈ। ਇਸ ਦੀ ਜਾਣਕਾਰੀ ਨੂੰ ਹੈਕਰਜ਼ ਡਾਰਕ ਵੈੱਬ 'ਤੇ 4 ਕਰੋੜ ਰੁਪਏ 'ਚ ਵੇਚ ਰਹੇ ਹਨ। ਇੰਡੀਪੇਂਡੇਂਟ ਸਾਈਬਰ ਸਕਿਓਰਿਟੀ ਰਿਸਰਚਰ Rajshekhar Rajaharia ने IANS ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੇ ਇਸ ਹੈਕ ਦੀ ਸੰਭਾਵਨਾ ਨੂੰ ਲੈ ਕੇ ਪਹਿਲਾਂ ਹੀ ਐਲਰਟ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਲੈ ਕੇ 5 ਮਾਰਚ ਨੂੰ ਚਿਤਾਵਨੀ ਦਿੱਤੀ ਸੀ।

Posted By: Amita Verma