ਨਵੀਂ ਦਿੱਲੀ, ਆਈਈਐੱਨਐੱਸ : Ola Electric ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਬੁੱਧਵਾਰ ਤੋਂ ਇਕ ਦਿਨ ’ਚ 600 ਕਰੋੜ ਦੇ ਈ-ਸਕੂਟਰ ਵੇਚੇ ਹਨ। ਕੰਪਨੀ ਨੇ ਇਕ ਬਿਆਨ ’ਚ ਕਿਹਾ, ‘ਅਸੀਂ 600 ਕਰੋੜ ਤੋਂ ਵੱਧ ਮੁੱਲ ਦੇ ਸਕੂਟਰ ਵੇਚੇ! ਇਹ ਪੂਰੇ two wheeler industry ਦੁਆਰਾ ਇਕ ਦਿਨ ’ਚ ਵੇਚੇ ਜਾਣ ਵਾਲੇ ਮੁੱਲ ਤੋਂ ਕਿਤੇ ਵੱਧ ਹੈ! ਕੋਈ ਗ਼ਲਤੀ ਨਾ ਕਰੋ, electric vehicles ਦਾ ਸਮਾਂ ਆ ਗਿਆ ਹੈ।

electric scooter ਨੇ ਪਹਿਲੇ 24 ਘੰਟਿਆਂ ਦੇ ਅੰਦਰ-ਅੰਦਰ ਰਿਕਾਰਡ ਤੋੜ 100,000 ਬੁਕਿੰਗਜ਼ ਕਰਨ ਦਾ ਰਿਕਾਰਡ ਵੀ ਹਾਲ ਹੀ ’ਚ ਤੋੜਿਆ ਹੈ, ਜਿਸ ਨਾਲ ਇਹ ਦੁਨੀਆ ’ਚ ਸਭ ਤੋਂ ਬੁਕਿੰਗ ਹਾਸਿਲ ਕਰਨ ਵਾਲਾ pre-booked scooter ਬਣ ਗਿਆ ਹੈ। Ola Electric ਨੇ 15 ਜੁਲਾਈ ਦੀ ਸ਼ਾਮ ਨੂੰ ਆਪਣੇ Electric scooter ਦੇ ਲਈ ਬੁਕਿੰਗ ਸ਼ੁਰੂ ਕੀਤੀ ਸੀ।

ਓਲਾ ਐੱਸ ਇਕ ਤੇ ਐੱਸ ਇਕ ਪ੍ਰੋ ਨੂੰ ਇਕ ਮਹੀਨੇ ਬਾਅਦ, 15 ਅਗਸਤ ਨੂੰ ਲਾਂਚ ਕੀਤਾ ਗਿਆ ਸੀ। ਜੇ ਗੱਲ ਕਰੀਏ ਖਰੀਦ ਪ੍ਰਕਿਰਿਆ ਦੀ ਤਾਂ ਇਸ ’ਚ ਕਲਰ ਤੇ ਟਾਈਪ ਦੀ ਚੋਣ ਕਰਨਾ ਤੇ ਡਲੀਵਰੀ ਆਦਿ ਦੀ ਤਰੀਕ ਪ੍ਰਾਪਤ ਕਰਨਾ ਸ਼ਾਮਲ ਹੈ।

Ola SA Electric Scooter ਦੀ ਕੀਮਤ 99,999 ਰੁਪਏ ਹੈ ਤੇ ਐੱਸ1 ਪ੍ਰੋ ਮਾਡਲ ਲਈ ਕੀਮਤ 1,29,999 (Ex-showroom FAME II including subsidy and state subsidy ਸਮੇਤ ਤੇ ਸੂਬਾ ਸਬਸਿਡੀ ਨੂੰ ਛੱਡ ਕੇ) ਹੈ।

Posted By: Rajnish Kaur