ਨਵੀਂ ਦਿੱਲੀ : Mahindra XUV300 ਨਵੇਂ ਵਰਜਨ ਦੇ ਨਾਲ ਭਾਰਤ 'ਚ ਲਾਂਚ ਹੋਣ ਲਈ ਤਿਆਰ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ ਕੰਪਨੀ ਆਪਣੀ ਇਸ S”V ਨੂੰ Valentine Day ਦੇ ਦਿਨ ਮਤਲਬ 14 ਫਰਵਰੀ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ। ਖਬਰਾਂ ਅਨੁਸਾਰ ਨਵੀਂ XUV300 ਮੌਜੂਦਾ X100 ਪਲੇਟਫਾਰਮ 'ਤੇ ਕੰਮ ਕਰੇਗੀ। ਕੰਪਨੀ ਵੱਲੋਂ ਇਸ ਕਾਰ ਦੀ ਬੁਕਿੰਗ ਪਹਿਲਾਂ ਸ਼ੁਰੂ ਹੋ ਚੁੱਕੀ ਹੈ। ਗਾਹਕ 20 ਹਜ਼ਾਰ ਰੁਪਏ ਦੇ ਕੇ ਨਵੀਂ Mahindra XUV300 ਨੂੰ ਬੁਕ ਕਰ ਸਕਦੇ ਹੋ। Mahindra XUV300 ਦੇ ਲਾਂਚ ਹੋਣ ਤੋਂ ਪਹਿਲਾਂ ਇਸ ਕਾਰ ਦੇ ਕਈ ਫੀਚਰਸ ਸੋਸ਼ਲ ਮੀਡੀਆ 'ਤੇ ਲੀਕ ਹੋ ਚੁੱਕੇ ਹਨ। ਅਸੀਂ ਤੁਹਾਨੂੰ ਇਸ ਕਾਰ ਦੇ ਸੰਭਵਿਤ ਫੀਚਰਸ ਤੇ ਕੀਮਤ ਦੇ ਬਾਰੇ ਜਾ ਰਹੇ ਹਨ।

ਕੀ ਹੋਵੇਗੀ ਕੀਮਤ-ਰਿਪੋਰਟਸ ਦੇ ਅਨੁਸਾਰ Mahindra XUV300 ਦੀ ਕੀਮਤ ਕਰੀਬ 8 ਲੱਖ ਤੋਂ 12 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ।

ਕਿੰਨੇ ਵਾਰੀਅੰਟਸ 'ਚ ਹੋਵੇਗੀ ਲਾਂਚ- ਹਾਲ ਹੀ 'ਚ ਮਹਿੰਦਰਾ ਨੇ XUV300 ਦੇ ਵਾਰੀਅੰਟਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਕੰਪਨੀ ਅਨੁਸਾਰ Mahindra XUV300 ਚਾਰ ਵਾਰਿਅੰਟਸ 'ਚ ਲਾਂਚ ਹੋਵੇਗੀ। ਇਨ੍ਹਾਂ 'ਚ W4, W6, W8 और W8(O) ਸ਼ਾਮਲ ਹੈ।

Posted By: Sukhdev Singh