ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਟੈਕਨਾਲੋਜੀ ਅਤੇ ਆਟੋਮੋਬਾਈਲ ਸੈਕਟਰ 'ਚ ਸ਼ਾਨਦਾਰ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਸ਼ੁੱਕਰਵਾਰ ਨੂੰ ਜਾਗਰਣ ਨਿਊ ਮੀਡੀਆ ਵੱਲੋਂ ਜਾਗਰਣ ਹਾਈਟੈੱਕ ਐਵਾਰਡ-2019 ਦਿੱਤਾ ਗਿਆ।

ਇੱਥੇ ਹੋਟਲ ਓਬਰਾਏ 'ਚ ਕਰਵਾਏ ਪ੍ਰੋਗਰਾਮ 'ਚ ਜਾਗਰਣ ਨਿਊ ਮੀਡੀਆ ਦੇ ਸੀਈਓ (ਮੁੱਖ ਕਾਰਜਕਾਰੀ ਅਧਿਕਾਰੀ) ਭਰਤ ਗੁਪਤਾ ਨੇ ਜੇਤੂ ਕੰਪਨੀਆਂ ਦੇ ਅਧਿਕਾਰੀਆਂ ਨੂੰ ਐਵਾਰਡ ਦਿੱਤੇ। ਸਾਰੀਆਂ ਕੈਟਾਗਰੀਆਂ ਦੇ ਜੇਤੂਆਂ ਨੂੰ ਯੂਜ਼ਰਜ਼ ਅਤੇ ਜਿਊਰੀ ਮੈਂਬਰਾਂ ਨੇ ਵੋਟਿੰਗ ਜ਼ਰੀਏ ਚੁਣਿਆ ਹੈ।

ਇਸ ਮੌਕੇ ਭਰਤ ਗੁਪਤਾ ਨੇ ਕਿਹਾ ਕਿ ਆਪਣੇ ਯੂਜ਼ਰਜ਼ ਦੇ ਬਿਹਤਰ ਲਾਈਫ ਸਟਾਈਲ ਲਈ ਜਾਗਰਣ ਟੀਵੀ ਸਿਹਤ, ਸਿੱਖਿਆ, ਟੈਕਨਾਲੋਜੀ ਸਮੇਤ ਤਮਾਮ ਜਾਣਕਾਰੀ ਪੂਰਵਕ ਵੀਡੀਓ ਉਪਲੱਬਧ ਕਰਵਾਉਂਦਾ ਹੈ। ਆਡੀ ਏ-6 ਨੂੰ ਲਗਜ਼ਰੀ ਕਾਰ, ਸੈਮਸੰਗ ਗੈਲੇਕਸੀ ਫੋਲਡ ਨੂੰ ਗੈਜੇਟ, ਹੋਂਡਾ ਸੀਬੀ 300 ਆਰ ਨੂੰ ਬਾਈਕ, ਵਨਪਲੱਸ 7ਟੀ ਪ੍ਰੋ ਨੂੰ ਸਮਾਰਟਫੋਨ ਅਤੇ ਹੁੰਡਈ ਵੈਨਿਊ ਨੂੰ ਕਾਰ, ਰੀਯਲਮੀ ਦੇ ਸੀਈਓ ਮਾਧਵ ਸੇਠ ਨੂੰ ਟੈੱਕ ਪਰਸਨੈਲਿਟੀ ਆਫ ਦੀ ਈਯਰ ਐਵਾਰਡ ਦਿੱਤਾ ਗਿਆ।

ਉਥੇ, ਰੀਯਲਮੀ ਐਕਸਟੀ ਨੂੰ ਕੈਮਰਾ ਫੋਨ ਅਤੇ ਮੋਸਟ ਪ੍ਰਾਮਿਸਿੰਗ ਸਮਾਰਟਫੋਨ ਬ੍ਰਾਂਡ, ਵਨਪਲੱਸ-7 ਸੀਰੀਜ਼ ਨੂੰ ਪਰਫਾਰਮੈਂਸ ਫੋਨ ਅਤੇ ਸਮਾਰਟਫੋਨ ਗੇਮ ਚੇਂਜਰ ਐਵਾਰਡ ਮਿਲਿਆ। ਨੋਕੀਆ 7.2 ਨੂੰ ਵੈਲਿਊ ਫਾਰ ਮਨੀ ਸਮਾਰਟਫੋਨ, ਓਪੋ ਰੈਨੋ-2 ਨੂੰ ਡਿਜ਼ਾਈਨ ਫੋਨ, ਵੀਵੋ ਵੀ-15 ਪ੍ਰੋ ਨੂੰ ਮਿਡ ਬਜਟ ਸਮਾਰਟਫੋਨ, ਆਸੁਸ ਆਰਓਜੀ ਫੋਨ-2 ਨੂੰ ਗੇਮਿੰਗ ਸਮਾਰਟਫੋਨ ਆਫ ਦੀ ਈਯਰ ਐਵਾਰਡ ਮਿਲਿਆ।

ਐੱਮਜੀ ਹੈਕਟਰ ਨੂੰ ਨੈਕਟੇਡ ਕਾਰ, ਬੀਐੱਮਡਬਲਿਊ ਥ੍ਰੀ-ਸੀਰੀਜ਼ ਨੂੰ ਸੇਡਾਨ, ਜੀਪ ਕੰਪਾਸ ਟ੍ਰੇਲਹਾਕ ਨੂੰ ਐੱਸਯੂਵੀ, ਹੀਰੋ ਐਕਸਪਲਸ ਨੂੰ ਬਾਈਕ, ਮਾਰੂਤੀ ਸੁਜ਼ੁਕੀ ਅਰਟਿਗਾ ਨੂੰ ਐੱਮਪੀਵੀ ਤੇ ਐੱਸਪ੍ਰੈਸੋ ਨੂੰ ਹੈਚਬੈਕ, ਹੋਂਡਾ ਐਕਟਿਵਾ ਬੀਐੱਸ-6 ਨੂੰ ਸਕੂਟਰ, ਫੋਕਸਵੈਗਨ ਇੰਡੀਆ ਨੂੰ ਆਟੋ ਮੈਨੂਫੈਕਚਰਰ, ਓਪੋ ਨੂੰ ਟੈੱਕ ਮੈਨੂਫੈਕਚਰਰ ਅਤੇ ਹੁੰਡਈ ਦੇ ਪੁਨੀਤ ਆਨੰਦ ਨੂੰ ਆਟੋ ਪਰਸਨੈਲਿਟੀ ਆਫ ਦੀ ਈਯਰ ਐਵਾਰਡ ਦਿੱਤਾ ਗਿਆ।