ਨਵੀਂ ਦਿੱਲੀ, ਟੈਕ ਡੈਸਕ : ਆਡੀਓ ਐਪ ਕਲੱਬਹਾਊਸ ਨੇ ਆਪਣੇ ਕ੍ਰਿਏਟਰਸ ਲਈ ਸਭ ਤੋਂ ਖ਼ਾਸ ਪੇਮੇਂਟ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਰਾਹੀਂ ਯੂਜ਼ਰ ਕਿਸੇ ਨੂੰ ਵੀ ਪੈਸੇ ਭੇਜ ਸਕੇਗਾ। ਹਾਲਾਂਕਿ, ਯੂਜ਼ਰ ਨੂੰ ਪੇਮੇੇਂਟ ਰਿਸੀਵ ਕਰਨ ਦੀ ਸੁਵਿਧਾ ਨਹੀਂ ਮਿਲੇਗੀ। ਕਲੱਬਹਾਊਸ ਦਾ ਕਹਿਣਾ ਹੈ ਕਿ ਪੇਮੇਂਟ ਕਰਨ ’ਤੇ ਯੂਜ਼ਰਸ ਨੂੰ ਫੀਸ ਦੇਣੀ ਪਵੇਗੀ। ਕੰਪਨੀ ਨੇ ਅੱਗੇ ਕਿਹਾ ਕਿ ਇਸ ਫੀਚਰ ਨੂੰ ਫਿਲਹਾਲ ਕੁਝ ਗਿਣੇ-ਚੁਣੇ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਜਲਦ ਹੀ ਇਸਨੂੰ ਸਾਰੇ ਯੂਜ਼ਰਸ ਲਈ ਜਾਰੀ ਕੀਤਾ ਜਾਵੇਗਾ। ਕਲੱਬਹਾਊਸ ਐਪ ਦੀ ਗੱਲ ਕੀਤੀ ਜਾਵੇ ਤਾਂ ਯੂਜ਼ਰਸ ਆਡੀਓ ਚੈਟ ਰੂਮ ’ਚ ਇੱਕਠੇ ਹੋ ਕੇ ਕਈ ਵਿਸ਼ਿਆਂ ’ਤੇ ਚਰਚਾ ਕਰ ਸਕਦੇ ਹਨ।


ਚੀਨ ਨੇ ਲਗਾਈ ਸੀ ਕਲੱਬਹਾਊਸ ਐਪ ’ਤੇ ਰੋਕ

ਚੀਨ ’ਚ ਫਰਵਰੀ 2021 ’ਚ ਕਲੱਬਹਾਊਸ ’ਤੇ ਰੋਕ ਲਗਾਈ ਗਈ ਸੀ। ਚੀਨ ਸਰਕਾਰ ਦੀ ਦਲੀਲ ਸੀ ਕਿ ਕਲੱਬਹਾਊਸ ਨਾਲ ਜੁੜਨ ਲਈ ਚੀਨੀ ਨਾਗਰਿਕਾਂ ਨੂੰ ਭਾਰੀ ਰਕਮ ਦਾ ਭੁਗਤਾਨ ਕਰਨਾ ਪਿਆ ਤੇ ਨਾਲ ਹੀ ਕੋਡ ਹਾਸਲ ਕਰਨ ’ਚ ਵੀ ਸਮੱਸਿਆ ਆਉਣ ਲੱਗੀ। ਇਸ ਦੌਰਾਨ ਚੀਨੀ ਸਰਕਾਰ ਨੇ ਕਲੱਬਹਾਊਸ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ। ਚੀਨ ’ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਕਲੱਬਹਾਊਸ ਦੇ ਇਨਵਿਟੇਸ਼ਨ ਕੋਡ ਲਈ 108 ਡਾਲਰ ਤਕ ਦੀ ਰਕਮ ਦੇਣੀ ਪੈਂਦੀ ਸੀ।


ਕਿਵੇਂ ਕੰਮ ਕਰਦਾ ਹੈ ਕਲੱਬਹਾਊਸ

ਕਲੱਬਹਾਊਸ ਐਪ ਆਡੀਓ ਚੈਟਰੂਮ ਮੁਹੱਇਆ ਕਰਵਾਉਂਦਾ ਹੈ। ਇਸ ਐਪ ਨੂੰ ਉਹੀ ਯੂਜ਼ਰ ਜੁਆਇਨ ਕਰ ਸਕਦਾ ਹੈ ਜਿਸਨੂੰ ਕਿਸੇ ਹੋਰ ਯੂਜ਼ਰ ਤੋਂ ਇਨਵਿਟੇਸ਼ਨ ਮਿਲਿਆ ਹੋਵੇ। ਫਿਲਹਾਲ ਕਲੱਬਹਾਊਸ ’ਤੇ ਰਜਿਸਟਰ ਕਰਨ ਲਈ ਚੀਨੀ ਯੂਜ਼ਰ ਨੂੰ ਅਮਰੀਕੀ ਐਪ ਸਟੋਰ ’ਤੇ ਜਾਣਾ ਪੈ ਰਿਹਾ ਸੀ। ਉਥੇ ਆਪਣੇ ਫ਼ੋਨ ਨੰਬਰ ਨੂੰ ਰਜਿਸਟਰ ਕਰਕੇ ਫਿਰ ਇਨਵਾਇਟ ਹਾਸਲ ਕੀਤਾ ਜਾ ਸਕਦਾ ਸੀ।ਪਰ ਚੀਨ ਦੇ ਬਾਹਰ ਦੇ ਯੂਜ਼ਰ ਨੂੰ ਇਸ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸਦਾ ਵੀ ਇਕ ਸੁਝਾਅ ਹੈ ਕਿ ਜੇ ਕਲੱਬਹਾਊਸ ਦਾ ਕੋਈ ਪੁਰਾਣਾ ਯੂਜ਼ਰ ਇਨਵਾਇਟ ਭੇਜੇ, ਤਾਂ ਕਲੱਬਹਾਊਸ ਨੂੰ ਜੁਆਇਨ ਕੀਤਾ ਜਾ ਸਕਦਾ ਹੈ। ਪਰ ਹਰ ਯੂਜ਼ਰ ਕੋਲ ਸਿਰਫ਼ ਦੋ ਇਨਵਾਇਟ ਭੇਜਣ ਦਾ ਮੌਕਾ ਹੁੰਦਾ ਹੈ।


ਏਲੋਨ ਮਸਕ ਦੇ ਇਕ ਆਡੀਓ ਨਾਲ ਵਧੇ ਕਲੱਬਹਾਊਸ ਦੇ ਯੂਜ਼ਰਸ

ਕਲੱਬਹਾਊਸ ਨੂੰ ਮਾਰਚ ’ਚ ਆਈੳਐੱਸ ਯੂਜ਼ਰ ਲਈ ਲਾਂਚ ਕੀਤਾ ਗਿਆ ਸੀ। ਇਸਨੂੰ ਸਿਲਿਕਾਨ ਵੈਲੀ ਦੇ ਉਧਮੀ ਪਾਲ ਡੇਵਿਸਨ ਤੇ ਰੋਹਨ ਸੇਠ ਨੇ ਬਣਾਇਆ ਸੀ। ਮਈ 2020 ’ਚ ਕਲੱਬਹਾਊਸ ਦੇ ਕਰੀਬ 1,500 ਯੂਜ਼ਰ ਸੀ ਤੇ ਇਸਦੀ ਕੀਮਤ 100 ਮਿਲੀਅਨ ਡਾਲਰ ਸੀ। ਇਸਦੇ ਬਾਅਦ ਕਲੱਬਹਾਊਸ ਦੇ ਯੂਜ਼ਰਸ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋਇਆ। ਫਰਵਰੀ 2021 ਤਕ ਕਲੱਬਹਾਊਸ ਦੇ 2 ਮਿਲੀਅਨਤੋਂ ਵੀ ਵੱÎਧ ਯੂਜ਼ਰ ਹਨ। ਮੌਜੂਦਾ ਸਮੇਂ ’ਚ ਕਲੱਬਹਾਊਸ ਦੀ ਵੈਲਯੂ 1 ਬਿਲੀਅਨ

ਡਾਲਰ ਹੈ।


Posted By: Sunil Thapa