ਜੇਐੱਨਐੱਨ, ਨਵੀਂ ਦਿੱਲੀ : ਜਰਮਨੀ ਦੀ ਮੰਨੀ-ਪ੍ਰਮੰਨੀ ਕਾਰ ਨਿਰਮਾਤਾ ਕੰਪਨੀ Audi ਨੇ ਆਪਣੀ ਨਵੀਂ ਫਲੈਗਸ਼ਿਪ ਐੱਸਯੂਵੀ Audi Q8 ਨੂੰ ਲਾਂਚ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਲਗਜਰੀ ਐੱਸਯੂਵੀ ਦੇ ਪਹਿਲੇ ਮਾਲਿਕ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਬਣੇ ਹਨ। ਵਿਰਾਟ ਕੋਹਲੀ ਨੇ ਟੈਨ ਇੰਟੀਰੀਆ ਦੇ ਨਾਲ ਇਕ ਵ੍ਹਾਇਟ ਆਡੀ ਕਿਊ8 ਖ਼ਰੀਦੀ ਹੈ ਤੇ ਫ੍ਰੰਟ 'ਚ ਸਕਟਮਾਈਜ ਮਸਾਜ ਸੀਟ੍ਰਸ ਵੀ ਲਗਵਾਈ ਹੈ। ਅਸੀਂ ਤੁਹਾਨੂੰ ਇਸ ਲਗਜਰੀ ਕਾਰ ਦੇ ਬਾਰੇ 'ਚ ਦੱਲਣ ਜਾ ਰਹੇ ਹਾਂ ਕਿ ਇਸ ਐੱਸਯੂਵੀ ਦੇ ਫ਼ੀਚਰਜ਼ ਤੇ ਸਪੈਸੀਫਿਕੇਸ਼ਨਜ਼ ਕਿਸ ਤਰ੍ਹਾਂ ਦੇ ਹਨ।

ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ Audi Q8 'ਚ 3.0 ਲੀਟਰ ਦਾ TFSI BS-6 48V ਮਾਈਲਡ ਹਾਈਬ੍ਰਿਡ ਇੰਜਣ ਦਿੱਤਾ ਗਿਆ ਹੈ ਜੋ ਕਿ 340 Hp ਦੀ ਪਾਵਰ ਤੇ 500 Nm ਦਾ ਟਾਰਕ ਜਨਰੇਟ ਕਰਦਾ ਹੈ। ਸਪੀਡ ਦੀ ਗੱਲ ਕੀਤੀ ਜਾਵੇ ਤਾਂ ਇਹ ਐੱਸਯੂਵੀ 250 ਕਿ:ਮੀ ਪ੍ਰਤੀ ਘੰਟੇ ਦੀ ਸਪੀਡ ਨਾਲ ਦੌੜ ਸਕਦੀ ਹੈ ਤੇ ਇਹ ਐੱਸਯੂਵੀ 5.9 ਸੈਕੰਡ 'ਚ 0-100 ਕਿ:ਮੀ ਘੰਟੇ ਦੀ ਸਪੀਡ ਵੱਧ ਸਸਕਦੀ ਹੈ। ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਸ ਐੱਸਯੂਵੀ ਦੇ ਇੰਜਣ 'ਚ ਫਾਸਟ ਤੇ ਸਮੂਥ-ਸ਼ਿਫਟਿੰਗ 8-ਸਪੀਡ ਟਿਪਟ੍ਰਾਂਨਿਕ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ।

ਸੇਫਟੀ ਫ਼ੀਚਰਜ਼

ਐੱਸਯੂਵੀ 'ਚ ਆਡੀ ਪ੍ਰੀ-ਸੇਂਸ ਬੇਸਿਕ, 8 ਏਅਰਬੈਗਸ, ਆਡੀ ਪਾਰਕ ਏਸਿਸਟ, ਇਲੈਕਟ੍ਰੋਨਿਕ ਸਟੇਬਲਾਇਜੇਸ਼ਨ ਪ੍ਰੋਗਰਾਮ ਵਰਗੇ ਫ਼ੀਚਰਜ਼ ਦਿੱਤੇ ਗਏ ਹਨ। ਇਸ ਐੱਸਯੂਵੀ 'ਚ ਮਾਈ ਆਡੀ ਕਨੈਕਟ ਦੇ ਤਹਿਤ ਫਰਸਟ ਇਨ ਲਗਜਰੀ ਕਾਰ ਸੇਗਮੈਂਟ ਤੇ ਵਨ ਐਪਲੀਕੇਸ਼ਨ-ਆਲ ਥਿਂਗਸ ਆਡੀ ਵਰਗੇ ਫ਼ੀਚਰਜ਼ ਦਿੱਤੇ ਗਏ ਹਨ।


ਕੀਮਤ

Audi Q8 ਦੀ ਸ਼ੁਰੂਆਤੀ ਐਕਸ ਸ਼ੋਅ-ਰੂਮ ਕੀਮਤ 1.33 ਕਰੋੜ ਹੈ।

Posted By: Sarabjeet Kaur