ਨਵੀਂ ਦਿੱਲੀ : Asus ਨੇ ਆਪਣੀ ZenBook series ਨੂੰ ਅੱਗੇ ਵਧਾਉਂਦੇ ਹੋਏ ਭਾਰਤੀ ਬਾਜ਼ਾਰ 'ਚ ਨਵਾਂ ਲੈਪਟਾਪ ZenBook Flip 13, ZenBook 14 ਤੇ ZenBook 15 ਲਾਂਚ ਕਰ ਦਿੱਤਾ ਹੈ। ਇਸ 'ਚ ZenBook Flip 13 ਲੈਪਟਾਪ ਸੈਕੰਡਰੀ ਸਕ੍ਰੀਨਪੈਡ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਭਾਰਤ 'ਚ ਪਿਛਲੇ ਸਾਲ ZenBook 13, ZenBook 14 ਤੇ ZenBook 15 ਨੂੰ ਲਾਂਚ ਕੀਤਾ ਸੀ ਤੇ ਨਵਾਂ ਲੈਪਟਾਪ ਉਸ ਦਾ ਅੱਪਗ੍ਰੇਡ ਵਰਜ਼ਨ ਹੈ।

Asus ZenBook Flip 13

ZenBook Flip 13 ਭਾਰਤ 'ਚ Amazon India, Flipkart ਤੇ Paytm ਦੇ ਮਾਧਿਅਮ ਰਾਹੀਂ ਸੇਲ 'ਚ ਉਪਲਬਧ ਹੋਵੇਗਾ ਤੇ ਇਸ ਦੀ ਕੀਮਤ 76,990 ਰੁਪਏ ਹੈ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 13 ਇੰਚ ਦੀ ਡਿਸਪਲੇਅ ਹੈ ਜਿਸ 'ਚ ਅਲਟਰਾ ਨੇਰੋ ਬੇਜੇਲ ਦਿੱਤਾ ਗਿਆ ਹੈ। ਇਹ 8th generation quad-core Intel Core i7 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 8ਜੀਬੀ ਰੈਮ ਤੇ ultrafast PCIe SSD ਦਿੱਤਾ ਗਿਆ ਹੈ। ਇਹ ਡਿਵਾਈਸ ਇਕ ਵਾਰ ਫਿਰ ਚਾਰਜ ਕਰਨ 'ਤੇ 13 ਘੰਟੇ ਦਾ ਬੈਕਅੱਪ ਦਿੰਦਾ ਹੈ। ਇਸ 'ਚ ਯੂਏਐੱਸਬੀ ਟਾਈਪ ਸੀ ਪੋਰਟ, ਇਕ ਆਡੀਓ ਜੈਕ ਮੌਜੂਦ ਹੈ। ਲੈਪਟਾਪ ਦਾ ਭਾਰ ਸਿਰਫ਼ 1.3 ਗ੍ਰਾਮ ਹੈ।

Asus ZenBook 14


Asus ZenBook 'ਚ 15 ਇੰਚ ਦੀ ਫੁੱਲ ਐੱਚਡੀ ਡਿਸਪਲੇਅ ਦਿੱਤੀ ਗਈ ਹੈ। ਇਸ 'ਚ 95 ਫ਼ੀਸਦੀ ਸਕ੍ਰੀਨ ਟੂ ਬਾਡੀ ਰੇਸ਼ਓ ਹੈ। ਇਸ 'ਚ Core i7-8565U ਤੇ Core i5-8265U ਪ੍ਰੋਸੈਸਰ ਦਿੱਤਾ ਗਿਆ ਹੈ। ਡਿਵਾਈਸ 'ਚ 16ਜੀਬੀ ਰੈਮ ਤੇ 1TB PCIe SSD ਮੌਜੂਦ ਹੈ। ਇਸ ਦੇ ਇਲਾਵਾ ਵੀਡੀਓ ਮੈਮੋਰੀ ਲਈ GeForce GTX 1650 Max-Q GPU ਦਿੱਤਾ ਗਿਆ ਹੈ। 50Wh ਦੀ ਬੈਟਰੀ ਦਿੱਤੀ ਗਈ ਹੈ ਤੇ ਇਸ ਦੀ ਕੀਮਤ 79,990 ਰੁਪਏ ਹੈ।

Posted By: Sarabjeet Kaur