ਨਵੀਂ ਦਿੱਲੀ : Asus ਤਿਉਹਾਰੀ ਸੀਜ਼ਨ ਆਪਣੇ ਸਭ ਤੋਂ ਪਾਵਰਫੁੱਲ ਸਮਾਰਟਫੋਨ ਦੇ ਲਾਂਚ ਦੀ ਤਿਆਰੀ 'ਚ ਹੈ। ਇਸ ਫੋਨ ਦਾ ਨਾਮ ROG Phone 2 ਹੋਵੇਗਾ। ਇਹ ਫੋਨ ਪਿਛਲੇ ਸਾਲ ਦੇ ROG ਫੋਨ ਦਾ ਸਕਸੈਸਰ ਹੋਵੇਗਾ। ROG Phone 2 ਪਿਛਲੇ ਫੋਨ ਨੂੰ ਧਿਆਨ 'ਚ ਰੱਖ ਕੇ ਇਸ ਨੂੰ ਸਪੈਸ਼ਲ ਫ਼ੀਚਰਾਂ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ 'ਚ ਵਧੀਆ ਗੇਮ ਲਈ ਕਈ ਐਕਸੈਸਰੀਜ਼ ਵੀ ਦਿੱਤੀ ਜਾਵੇਗੀ। Asus ਨੇ ਆਪਣੇ ਸ਼ੋਸ਼ਲ ਮੀਡੀਆ ਪੇਜ 'ਤੇ ROG Phone 2 ਨੂੰ ਭਾਰਤ 'ਚ ਲਾਂਚ ਕਰਨ ਦਾ ਐਲਾਨ ਕੀਤਾ ਹੈ। ਫੋਨ ਨੂੰ ਨਵੀਂ ਦਿੱਲੀ 'ਚ ਇਕ ਸਪੈਸ਼ਲ ਸਮਾਗਮ ਦੌਰਾਨ ਲਾਂਚ ਕੀਤਾ ਜਾਵੇਗਾ।

ਕੀ ਹੈ ROG Phone 2 ਕੀ ਹੈ ਖ਼ਾਸ

ਹੈਂਡਸੈੱਟ 'ਚ ਲੇਟੈਸਟ ਪ੍ਰੋਸੈਸਰ ਸਨੈਪਡ੍ਰੈਗਨ 855 ਪਲਸ ਚਿਪਸੈੱਟ ਦਿੱਤਾ ਜਾਵੇਗਾ। ਇਸ ਤਰ੍ਹਾਂ ਦਾ ਦਾਆਵਾ ਕੀਤਾ ਜਾ ਰਿਹਾ ਹੈ ਕਿ ਗ੍ਰਾਫਿਕਸ ਦੇ ਮਾਮਲੇ 'ਚ ਇਹ ਚਿਪਸੈੱਟ 15 ਫ਼ੀਸਦੀ ਵਧੀਆ ਤੇ 4 ਫ਼ੀਸਦੀ CPU ਪਾਵਰ ਵਧੀਆ ਦਿੰਦਾ ਹੈ। ਇਸ ਦੇ ਨਾਲ Asus ਆਪਣੇ ਨਵੇਂ ਫੋਨ 'ਚ 12ਜੀਬੀ ਰੈਮ ਤੇ 256ਜੀਬੀ ਸਟੋਰੇਜ ਦੇ ਸਕਦਾ ਹੈ। ROG Phone 2 'ਚ 120Hz ਰਿਫ੍ਰੈਸ਼ ਰੇਟ ਡਿਸਪਲੇਅ ਵੀ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਇਹ ਫ਼ੀਚਰ Apple iPad Pro 2018 'ਚ ਦੇਖਿਆ ਗਿਆ ਹੈ। Asus ਆਪਣੇ ਇਸ ਫੋਨ 'ਚ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਤੇ 6.65 ਇੰਚ AMOLED ਪੈਨਲ ਉਪਲਬਧ ਕਰਵਾਇਆ ਗਿਆ ਹੈ। ROG Phone 2 'ਚ 3ਡੀ ਕੂਲਿੰਗ ਚੈਮਬਰ ਦੇ ਨਾਲ ਵੈਂਟ ਦਿੱਤਾ ਜਾਵੇਗਾ।

Posted By: Sarabjeet Kaur