ਨਵੀਂ ਦਿੱਲੀ, ਟੈੱਕ ਡੈਸਕ : ਦੇਸ਼ ਵਿਚ ਆਉਣ ਵਾਲੇ ਦਿਨਾਂ 'ਚ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਣਾਂ ਹੋਣਗੀਆਂ। ਇਸ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਸ਼ਾਮਲ ਹਨ। ਪਰ ਇਨ੍ਹਾਂ 5 ਰਾਜਾਂ ਵਿਚ ਹੋਣ ਵਾਲੀਆਂ ਚੋਣਾਂ ਪਹਿਲਾਂ ਨਾਲੋਂ ਵੱਖਰੀਆਂ ਹੋਣਗੀਆਂ। ਮਤਲਬ ਇਸ ਵਾਰ ਚੋਣਾਂ ਵਰਚੁਅਲ ਹੋਣਗੀਆਂ। ਅਜਿਹੇ 'ਚ ਚੋਣਾਂ ਐਪ ਆਧਾਰਤ ਹੋਣਗੀਆਂ। ਅਜਿਹੇ 'ਚ ਚੋਣਾਂ ਦਾ ਮਹੱਤਵ ਵਧ ਜਾਂਦਾ ਹੈ। ਇਸ ਲਈ ਯੂਪੀ, ਉਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਦੇ ਵੋਟਰਾਂ ਨੂੰ ਇਨ੍ਹਾਂ ਤਿੰਨਾਂ ਐਪਸ ਨੂੰ ਫ਼ੋਨ ਵਿੱਚ ਡਾਊਨਲੋਡ ਕਰਨਾ ਚਾਹੀਦਾ ਹੈ, ਜੋ ਚੋਣਾਂ ਦੌਰਾਨ ਬਹੁਤ ਮਦਦਗਾਰ ਸਾਬਿਤ ਹੋਣਗੇ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ-

cVigil ਐਪ

ਚੋਣ ਕਮਿਸ਼ਨ ਵੱਲੋਂ ਸੀਵਿਜਿਲ ਐਪ ਪੇਸ਼ ਕੀਤਾ ਗਿਆ ਹੈ। ਇਸ ਨਾਲ ਚੋਣਾਂ 'ਚ ਧਾਂਦਲੀ ਰੋਕਣ ਵਿੱਚ ਮਦਦ ਮਿਲੇਗੀ। ਭਾਵ ਚੋਣ ਜ਼ਾਬਤੇ ਤੇ ਚੋਣ ਧਾਂਦਲੀ ਦੀ ਸ਼ਿਕਾਇਤ ਕੀਤੀ ਜਾ ਸਕੇਗੀ। ਫੋਟੋਆਂ ਤੇ ਵੀਡੀਓਜ਼ ਨੂੰ cVigil ਐਪ ਦੇ ਰੂਪ 'ਚ ਸਟੋਰ ਕੀਤਾ ਜਾ ਸਕਦਾ ਹੈ। ਇਹ ਇਕ ਐਂਡਰਾਇਡ ਤੇ ਆਈਓਐਸ ਅਧਾਰਤ ਐਪ ਹੈ। ਇਸਨੂੰ ਐਂਡ੍ਰਾਇਡ ਯੂਜ਼ਰਸ ਪਲੇਅ ਸਟੋਰ ਤੋਂ ਅਤੇ ਆਈਫੋਨ ਯੂਜ਼ਰਸ ਐਪਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ।

ਕਿਵੇਂ ਕਰੀਏ ਸ਼ਿਕਾਇਤ

  • ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਨਾਮ, ਪਤਾ, ਰਾਜ, ਜ਼ਿਲ੍ਹਾ, ਵਿਧਾਨ ਸਭਾ ਹਲਕਾ ਤੇ ਪਿਨਕੋਡ ਦੀ ਜਾਣਕਾਰੀ ਦੇ ਕੇ ਰਜਿਸਟਰ ਕਰਨਾ ਪਵੇਗਾ।
  • ਸ਼ਿਕਾਇਤ ਕਰਨ ਲਈ ਇਕ OTP ਦੀ ਮਦਦ ਨਾਲ ਇਸਦੀ ਪੁਸ਼ਟੀ ਕੀਤੀ ਜਾਵੇਗੀ। ਵੈਰੀਫਿਕੇਸ਼ਨ ਤੋਂ ਬਾਅਦ ਫੋਟੋ ਜਾਂ ਕੈਮਰੇ ਵਾਲਾ ਆਪਸ਼ਨ ਚੁਣਨਾ ਹੋਵੇਗਾ।
  • ਤੁਸੀਂ ਐਪ 'ਤੇ 2 ਮਿੰਟ ਤਕ ਦੀ ਫੋਟੋ ਜਾਂ ਵੀਡੀਓ ਅੱਪਲੋਡ ਕਰ ਸਕਦੇ ਹੋ। ਫੋਟੋ ਜਾਂ ਵੀਡੀਓ ਨਾਲ ਸਬੰਧਤ ਵੇਰਵੇ ਸਬੰਧਤ ਕਾਲਮ 'ਚ ਭਰਨੇ ਹੋਣਗੇ।
  • ਚੋਣ ਕਮਿਸ਼ਨ ਨੂੰ ਫੋਟੋ/ਵੀਡੀਓ ਦੀ ਸਥਿਤੀ ਦਾ ਵੀ ਪਤਾ ਲੱਗ ਜਾਂਦਾ ਹੈ। ਇਸ ਤੋਂ ਬਾਅਦ ਤੁਹਾਨੂੰ ਇਕ ਯੂਨੀਕ ਆਈਡੀ ਮਿਲੇਗੀ, ਜਿਸ ਰਾਹੀਂ ਤੁਸੀਂ ਆਪਣੀ ਸ਼ਿਕਾਇਤ ਨੂੰ ਟ੍ਰੈਕ ਕਰ ਸਕਦੇ ਹੋ।

ਕਮਿਸ਼ਨ ਦਾ ਦਾਅਵਾ ਹੈ ਕਿ ਜੇਕਰ ਸ਼ਿਕਾਇਤ ਸਹੀ ਪਾਈ ਗਈ ਤਾਂ ਇਸ 'ਤੇ ਨੋਟਿਸ ਲਿਆ ਜਾਵੇਗਾ ਤੇ 100 ਮਿੰਟ ਦੇ ਅੰਦਰ ਕਾਰਵਾਈ ਕੀਤੀ ਜਾਵੇਗੀ। ਕਿਰਪਾ ਕਰਕੇ ਧਿਆਨ ਦਿਓ ਕਿ ਇਸ ਐਪ 'ਤੇ ਰਿਕਾਰਡ ਕੀਤੇ ਵੀਡੀਓ ਜਾਂ ਫੋਟੋਆਂ ਤੁਹਾਡੀ ਫੋਨ ਗੈਲਰੀ 'ਚ ਸੇਵ ਨਹੀਂ ਹੁੰਦੇ। ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਸੁਵਿਧਾ ਐਪ (Suvidha App)

ਚੋਣ ਕਮਿਸ਼ਨ ਨੇ ਸੁਵਿਧਾ ਐਪ ਬਣਾਈ ਹੈ। ਇਸ ਐਪ ਰਾਹੀਂ ਸਿਆਸੀ ਪਾਰਟੀਆਂ ਆਪਣੇ ਪ੍ਰਚਾਰ ਖੇਤਰ ਦੀ ਚੋਣ ਕਰ ਸਕਦੀਆਂ ਹਨ ਤੇ ਇਸ ਲਈ ਸਪੇਸ ਦੀ ਇਜਾਜ਼ਤ ਲੈ ਸਕਦੀਆਂ ਹਨ। ਇਸ ਦੇ ਲਈ ਉਨ੍ਹਾਂ ਨੂੰ ਕਿਸੇ ਸਰਕਾਰੀ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਉਹ ਇਸ ਐਪ ਰਾਹੀਂ ਇਜਾਜ਼ਤ ਲੈ ਸਕਦੀਆਂ ਹਨ।

PWD App

ਚੋਣ ਕਮਿਸ਼ਨ ਨੇ ਪੀਡਬਲਯੂਡੀ ਐਪ ਵੀ ਉਪਲਬਧ ਕਰਵਾਈ ਹੈ ਤਾਂ ਜੋ ਵੱਖ-ਵੱਖ ਤੌਰ 'ਤੇ ਅਪਾਹਜ ਲੋਕ ਵੀ ਆਪਣੀ ਵੋਟ ਦੀ ਸਹੀ ਵਰਤੋਂ ਕਰ ਸਕਣ। ਇਸ ਐਪ ਰਾਹੀਂ ਅਪਾਹਜ ਵਿਅਕਤੀ ਵੋਟ ਪਾਉਣ ਲਈ ਵ੍ਹੀਲ ਚੇਅਰ, ਮੁਫਤ ਟਰਾਂਸਪੋਰਟ ਸਹੂਲਤ ਤੇ ਹੋਰ ਸਹੂਲਤਾਂ ਦੀ ਮੰਗ ਕਰ ਸਕਦੇ ਹਨ, ਤਾਂ ਜੋ ਉਹ ਵੀ ਆਸਾਨੀ ਨਾਲ ਵੋਟ ਪਾ ਸਕਣ।

Posted By: Seema Anand