ਨਵੀਂ ਦਿੱਲੀ, ਟੇਕ ਡੈਸਕ : ਫੇਸਬੁੱਕ ਓਂਡ ਫੋਟੋ ਸ਼ੇਅਰਿੰਗ ਐਪ Instagram ਨੇ TikTok ਦੀ ਟੱਕਰ 'ਚ ਆਪਣੇ ਨਵੇਂ ਫੀਟਰ Reels ਨੂੰ ਲਾਂਚ ਕਰ ਦਿੱਤਾ ਹੈ। ਭਾਰਤੀ ਯੂਜ਼ਰਜ਼ ਲਈ Instagram ਦਾ ਇਹ ਫੀਚਰ ਅੱਜ ਸ਼ਾਮ 7.30 ਵਜੇ ਤੋਂ ਬਾਅਦ ਉਪਲੱਬਧ ਹੋ ਜਾਵੇਗਾ। ਬ੍ਰਾਜ਼ੀਲ, ਜਰਮਨੀ ਤੇ ਫਰਾਂਸ ਤੋਂ ਬਾਅਦ ਭਾਰਤ ਚੌਥਾ ਮਾਰਕੀਟ ਹੋਵੇਗਾ ਜਿੱਥੇ Instagram ਨੇ ਆਪਣੇ Reels ਫੀਚਰ ਦਾ ਲਾਂਚ ਕੀਤਾ ਹੈ। Instagram ਦਾ Reels ਫੀਚਰ ਹੁਣ ਤਕ ਭਾਰਤ 'ਚ ਟੈਸਟਿੰਗ ਫੇਜ 'ਚ ਸੀ ਜਿੱਥੇ ਹੁਣ ਫਾਈਨਲੀ ਕੰਪਨੀ ਵੱਲੋਂ ਆਫੀਸ਼ੀਅਲ ਤੌਰ 'ਤੇ ਭਾਰਤ ਦੇ ਲਈ ਲਾਂਚ ਕਰ ਦਿੱਤਾ ਗਿਆ ਹੈ। Instagram ਦੇ Reels 'ਚ ਯੂਜ਼ਰਜ਼ 15 ਸੈਕਿੰਡ ਦੇ ਵੀਡੀਓ ਰਿਕਾਰਡ ਕਰ ਸਕੇਗਾ। ਨਾਲ ਹੀ ਲੂਬ ਵੀਡੀਓ ਕਲਿੱਪ ਬਣ ਸਕਦੇ ਹਨ। ਇਸ ਤੋਂ ਇਲਾਵਾ Tiktok ਦੀ ਤਰ੍ਹਾਂ ਹੀ ਆਪਣੇ ਪਸੰਦ ਦੇ ਮਿਊਜ਼ਿਕ ਤੇ ਵੱਖ-ਵੱਖ ਕਲਿੱਪਸ ਵੀ ਜੋੜ ਸਕੋਗੇ।

ਇਸ ਤਰ੍ਹਾਂ ਕਰ ਸਕਦੇ ਹੋ ਵਰਤੋਂ

Reel ਫੀਚਰ ਦੀ ਵਰਤੋਂ ਕਰਨ ਦੇ ਲਈ ਯੂਜ਼ਰਜ਼ ਨੂੰ ਸਭ ਤੋਂ ਪਹਿਲਾਂ Instagram ਕੈਮਰੇ ਦੇ ਬਾਟਮ ਸਾਈਡ ਸਥਿਤ Reel ਫੀਚਰ ਨੂੰ ਸੈਲੇਕਟ ਕਰਨਾ ਪਵੇਗਾ ਜਿਸ ਤੋਂ ਬਾਅਦ ਸਕਰੀਨ ਦੇ ਲੈਫਟ ਸਾਈਡ ਕਈ ਸਾਰੇ ਐਡੀਟਿੰਗ ਟੂਲ ਨਜ਼ਰ ਆਉਣਗੇ। ਇਸ 'ਚ ਆਡੀਓ, AR ਇਫੈਕਟ, ਟਾਈਮ ਤੇ ਕਾਊਂਡਾਊਨ, ਅਲਾਇਨ ਤੇ ਸਪੀਡ ਵਰਗੇ ਫੀਚਰ ਸ਼ਾਮਲ ਹੁੰਦੇ ਹਨ। ਯੂਜ਼ਰਜ਼ Instagram ਦੀ ਮਿਊਜਿਕ ਲਾਇਬ੍ਰੇਰੀ ਨੂੰ ਅਕਸੈਸ ਕਰ ਸਕਣਗੇ। ਨਾਲ ਹੀ Reel ਦੇ ਰਿਕਾਰਡ ਓਰੀਜ਼ਨਲ ਆਈਓ ਨੂੰ ਆਪਸ਼ਨਲ ਤੌਰ 'ਤੇ ਵਰਤੋਂ ਕਰ ਸਕਦੇ ਹਨ।

Reel ਨੂੰ ਯੂਜ਼ਰਜ਼ ਫੀਡ ਦੇ ਤੌਰ 'ਤੇ ਪੋਸਟ ਕਰ ਸਕੋਗੇ ਤੇ ਇਕ ਸਟੋਰੀ ਦੀ ਤਰ੍ਹਾਂ ਵੀ ਸ਼ੇਅਰ ਕਰ ਸਕੋਗੇ ਜੋ ਕਿ 24 ਘੰਟਿਆਂ 'ਚ ਗਾਇਬ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਫੇਸਬੁੱਕ ਨੇ Tiktok ਵਰਗੇ Lasso ਐਪ ਲਾਂਚ ਕੀਤੇ ਸੀ ਹਾਲਾਂਕਿ ਹੁਣ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਨੂੰ ਭਾਰਤ 'ਚ ਲਾਂਚ ਨਹੀਂ ਕੀਤਾ ਗਿਆ ਸੀ। Facebook ਇੰਡੀਆ ਦੇ ਵਾਈਸ ਪ੍ਰੈਜੀਡੈਂਟ ਤੇ ਮੈਨੇਜਿੰਗ ਡਾਇਰੈਕਟਰ ਅਜੀਤ ਮੋਹਨ ਨੇ ਕਿਹਾ ਕਿ Instagrme ਦੇ ਪੋਸਟ 'ਤੇ ਗੌਰ ਕਰੋ ਤਾਂ Instagrme ਦਾ ਹਰ ਤੀਜਾ ਪੋਸਟ ਵੀਡੀਓ ਹੁੰਦਾ ਹੈ। ਮਤਲਬ ਭਾਰਤ 'ਚ ਵੀਡੀਓ ਦੀ ਡਿਮਾਂਡ ਵੱਧ ਰਹੀ ਹੈ।

Posted By: Ravneet Kaur