ਨਵੀਂ ਦਿੱਲੀ, ਜੇਐੱਨਐੱਨ : Google Play Store ’ਤੇ ਮੌਜੂਦ ਖਤਰਨਾਕ android apps ਦੀ ਪਛਾਣ ਹੋਈ ਹੈ। ਇਹ ਐਪਸ ਜੋਕਰ ਮਾਲਵੇਅਰ ਤੋਂ ਇਨਫੈਕਟਿਡ ਹਨ, ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸਾਈਬਰ ਸਿਕਓਰਿਟੀ ਸਿਸਰਚਰ Zscaler ਦੀ ThreatLabz ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਲ ਹੀ ’ਚ ਕੁੱਲ 11 ਐਪਸ ਦੀ ਪਛਾਣ ਕੀਤੀ ਗਈ ਹੈ ਜੋ bank fraud ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ। ਇਨ੍ਹਾਂ ਐਪਸ ਨੂੰ ਨਿਯਮਿਤ ਅੰਤਰਾਲ ’ਤੇ official app ’ਤੇ ਅਪਲੋਡ ਕੀਤਾ ਗਿਆ ਹੈ।

ਰਿਪੋਰਟ ਮੁਤਾਬਕ ਇਨ੍ਹਾਂ ਐਪਸ ਨੂੰ ਹੁਣ ਤਕ ਕਰੀਬ 30,00 ਤੋਂ ਜ਼ਿਆਦਾ ਵਾਰ install ਕੀਤਾ ਗਿਆ ਹੈ। ਜੇ ਤੁਹਾਡੇ ਫੋਨ ’ਚ ਇਹ ਐਪ ਮੌਜੂਦ ਹੈ ਤਾਂ ਇਨ੍ਹਾਂ ਨੂੰ ਤੁਰੰਤ uninstall ਕਰ ਦਿਓ।


Backing Fraud ਲਈ ਜੋਕਰ ਮਾਲੇਵਅਰ ਜ਼ਿੰਮੇਵਾਰ


Zdnet.com ਦੀ ਰਿਪੋਰਟ ਮੁਤਾਬਕ joker malware family ਇਕ Famous Variants ਹੈ, ਜਿਸ ਨੂੰ ਖ਼ਾਸ ਤੌਰ ’ਤੇ Android device ’ਤੇ ਹਮਲਿਆਂ ਲਈ ਤਿਆਰ ਕੀਤਾ ਗਿਆ ਹੈ। ਜੋਕਰ ਮਾਲਵੇਅਰ ਨੂੰ ਜਾਸੂਸੀ ਕਰਨ, ਮੈਸੇਜ ਤੇ ਐੱਸਐੱਮਐੱਸ ਰਾਹੀਂ ਜਾਣਕਾਰੀ ਚੋਰੀ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਜੋਕਰ ਮੈਲਵੇਅਰ ਤੋਂ ਇਨਫੈਕਟਿਡ ਮੋਬਾਈਲ ਨਾਲ banking fraud ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਨਾਲ ਹੀ joker android alert system ਦੇ ਰਾਹੀਂ ਸਾਰੇ ਨੋਟੀਫਿਕੇਸ਼ਨ ਦਾ ਪਰਮਿਸ਼ਨ ਹਾਸਿਲ ਕੀਤਾ ਜਾਂਦਾ ਹੈ। Translate Free, Pdap Converter Scanner, Delux Keyboard ਰਾਹੀਂ ਜੋਕਰ ਮਾਲਵੇਅਰ ਫੋਨ ’ਚ ਪਹੁੰਚਦੇ ਹਨ।


ਇਨ੍ਹਾਂ ਐਪਸ ਨੂੰ ਤੁਰੰਤ ਕਰ ਦਿਓ ਫੋਨ ’ਚੋਂ uninstall


- Free Affluent Message


- PDF Photo Scanner


- delux Keyboard


- Comply QR Scanner


- PDF Converter Scanner


- Font Style Keyboard


- Translate Free


- Saying Message


- Private Message


- Read Scanner


- Print Scanner



ਇਨ੍ਹਾਂ ਡਿਵਾਈਸ ’ਤੇ ਹੋਏ ਸਭ ਤੋਂ ਜ਼ਿਆਦਾ ਹਮਲੇ


ਦੱਸਣਯੋਗ ਹੈ ਕਿ ਪਿਛਲੇ ਦੋ ਤੋਂ ਢਾਈ ਮਹੀਨੇ ’ਚ ਕਰੀਬ 50 ਜੋਕਰ ਮਾਲਵੇਅਰ ਦੀ ਪਛਾਣ ਕੀਤੀ ਗਈ ਹੈ। ਇਸ ’ਚ ਯੂਟੀਲਿਟੀ, ਹੈਲਥ ਜਿਹੀ Category ਸ਼ਾਮਲ ਹੈ। ਇਨ੍ਹਾਂ ’ਚੋਂ Tools category based 41.2% of devices ’ਤੇ ਸਭ ਤੋਂ ਜ਼ਿਆਦਾ joker based malware ਦੇ ਹਮਲੇ ਹੋਏ ਹਨ। ਜਦ ਕਿ personalized device ’ਤੇ 21.6 ਫ਼ੀਸਦੀ ਹਮਲੇ ਹੋਏ ਹਨ। ਉੱਥੇ ਹੀ communication device ’ਤੇ 27.5 ਫ਼ੀਸਦੀ ਫੋਟੋਗ੍ਰਾਫਿਕ ਡਿਵਾਈਸ ’ਤੇ 7.8 ਫ਼ੀਸਦੀ ਤੇ ਹੈਲਥ ਤੇ ਫਿਟਨੈਸ ’ਤੇ ਸਭ ਤੋਂ ਘੱਟ 2 ਫ਼ੀਸਦੀ ਸਾਈਬਰ ਹਮਲਿਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ।

Posted By: Rajnish Kaur