ਨਵੀਂ ਦਿੱਲੀ : iphone ਵਰਗੇ ਫਲੈਗਸ਼ਿਪ ਸਮਾਰਟਫੋਨ ਬਣਾਉਣ ਵਾਲੀ ਕੰਪਨੀ Apple ਭਾਰਤ ਵਿਚ ਆਪਣੇ ਸਭ ਤੋਂ ਮਹਿੰਗੇ ਮਾਡਲਜ਼ ਦੀ ਅਸੈਂਬਲਿੰਗ ਅਗਲੇ ਸਾਲ ਤੋਂ ਸ਼ੁਰੂ ਕਰਨ ਵਾਲਾ ਹੈ। Apple ਤਾਮਿਲਨਾਡੂ ਦੇ ਸ਼੍ਰੀਪੇਰੁਮਬੁਦੁਰ ਸਥਿਤ ਆਪਣੇ ਲੋਕਲ ਅਸੈਂਬਲਿੰਗ ਯੂਨਿਟ Foxconn ਤੋਂ ਮਾਡਲਜ਼ ਦੀ ਮੈਨੂੰਫੈਕਚਰਿੰਗ ਕਰਨੀ ਸ਼ੁਰੂ ਕਰੇਗਾ। ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਮਿਲੀ ਖ਼ਬਰ ਮੁਤਾਬਿਕ ਤਾਈਵਲ ਦੀ ਕੰਟ੍ਰੈਕਟ ਮੈਨੂੰਫੈਕਚਰਰ ਕੰਪਨੀ ਜਲਦ ਹੀ ਪ੍ਰੋਡਕਟਸ ਦੀ ਅਸੈਂਬਲਿੰਗ ਸ਼ੁਰੂ ਕਰਨ ਵਾਲੀ ਹੈ। Foxconn ਦੇ ਇਸ ਐਕਸਪੈਂਸ਼ਨ ਦੀ ਵਜ੍ਹਾ ਨਾਲ ਭਾਰਤ ਵਿਚ ਕਈ ਨੌਕਰੀਆਂ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ।


ਗਾਹਕਾਂ ਲਈ ਫਾਇਦੇਮੰਦ

iphones ਦੀ ਮੈਨੂੰਫੈਕਚਰਿੰਗ ਭਾਰਤ ਵਿਚ ਸ਼ਉਰੂ ਹੋਣ ਨਾਲ ਗਾਹਕਾਂ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਵੇਗਾ। iphones ਦੇ ਟਾਪ ਐਂਡ ਮਾਡਲਜ਼ ਦੀ ਗੱਲਕ ਰੀਏ ਤਾਂ ਭਾਰਤ ਵਿਚ ਇਸ ਦੀ ਕੀਮਤ ਇਕ ਲੱਖ ਰੁਪਏ ਜਾਂ ਉਸ ਤੋਂ ਉੱਪਰ ਹੁੰਦੀ ਹੈ। ਇਸ ਦੀ ਵਜ੍ਹਾ iphone ਨੂੰ ਬਹਾਰੋਂ ਐਕਸਪੋਰਟ ਕੀਤਾ ਜਾਂਦਾ ਹੈ। ਭਾਰਤ ਵਿਚ iphones ਦੀ ਅਸੈਂਬਲਿੰਗ ਹੋਣ ਨਾਲ ਇਸ ਦੀ ਕੀਮਤ ਵਿਚ ਕਮੀ ਆ ਸਕਦੀ ਹੈ। ਦੂਸਰੇ ਪਾਸੇ ਮੁੱਖ ਚੀਨੀ ਸਮਾਰਟ ਫੋਨ ਨਿਰਮਾਤਾ ਕੰਪਨੀਆਂ ਨੇ ਭਾਰਤ ਵਿਚ ਹੀ ਆਪਣੀ ਅਸੈਂਬਲਿੰਗ ਯੂਨਿਟ ਲਗਾਈ ਹੈ। ਇਹੀ ਕਾਰਨ ਹੈ ਕਿ ਚੀਨੀ ਕੰਪਨੀਆਂ ਦੇ ਸਮਾਰਟਫੋਨ ਭਾਰਤ ਵਿਚ ਘੱਟ ਕੀਮਤ 'ਤੇ ਉਪਲਬਧ ਹੋ ਜਾਂਦੇ ਹਨ।


ਭਾਰਤ ਵਿਚ ਸਸਤੇ iphones ਦੀ ਡਿਮਾਂਡ

ਭਾਰਤ ਵਿਚ ਵਿਕਣ ਵਾਲੇ iphones ਦੀ ਗੱਲ ਕਰੀਆਂ ਤਾਂ ਇੱਥੇ ਕੰਪਨੀ ਦੇ ਸਸਤੇ ਮਾਡਲਾਂ ਦੀ ਡਿਮਾਂਡ ਹੈ। ਕੰਪਨੀ ਹਾਲੇ ਤਕ ਬੈਂਗਲੁਰੂ ਵਿਚ ਵਿਸਟ੍ਰਨ ਕਾਰਪ ਦੀ ਲੋਕਲ ਯੂਨਿਟ ਵਿਚ iphones ਦੇ ਸਸਤੇ ਮਾਡਲ iphone S5 ਅਤੇ iphone ੬S ਦੀ ਮੈਨੂੰਫੈਕਚਰਿੰਗ ਕਰਦੀ ਆਈ ਹੈ। Apple ਦਾ ਧਿਆਨ ਇਸ ਵੇਲੇ ਭਾਰਤ ਵਿਚ ਸਸਤੇ ਫੋਨ ਨੂੰ ਅਸੈਂਬਲ ਕਰਨ 'ਤੇ ਹੀ ਸੀ। 1pple ਦੇ ਕੁੱਲ ਵਿਕਣ ਵਾਲੇ iphones 'ਚੋਂ ਅੱਧੇ ਤੋਂ ਜ਼ਿਆਦਾ ਹਿੱਸੇਦਾਰੀ ਸਸਤੇ ਮਾਡਲਾਂ ਦੀ ਹੈ। ਇਸ ਨਵੇਂ ਯੂਨਿਟ ਨਾਲ ਭਾਰਤ ਵਿਚ ਹੁਣ ਮਹਿੰਗੇ ਜਾਂ ਟਾਪ ਐਂਡ ਮਾਡਲ ਦੀ ਮੈਨੂੰਫੈਕਚਰਿੰਗ ਕੀਤੀ ਜਾਵੇਗੀ।


ਭਾਰਤ ਵਿਚ ਵਿਕਦੇ ਹਨ ਸਸਤੇ ਆਈਫੋਨ

ਹੁਣ ਤਕ ਐੱਪਲ ਬੈਂਗਲੁਰੂ ਵਿਚ ਵਿਸਟ੍ਰਨ ਕਾਰਪ ਦੀ ਲੋਕਲ ਯੂਨਿਟ ਜ਼ਰੀਏ ਭਾਰਤ ਵਿਚ ਐੱਸਈ ਅਤੇ 6ਐੱਸ ਵਰਗੇ ਸਸਤੇ ਮਾਡਲ ਅਸੈਂਬਲ ਕਰਦਾ ਸੀ। ਭਾਰਤ ਵਿਚ ਉਸ ਦੀ ਵਿਕਰੀ ਸਸਤੇ ਫੋਨ 'ਤੇ ਕੇਂਦ੍ਰਿਤ ਹੈ। ਐੱਪਲ ਦੀ ਭਾਰਤ ਵਿਚ ਹੋਣ ਵਾਲੀ ਕੁਲ ਵਿਕਰੀ 'ਚੋਂ ਅੱਧੀ ਤੋਂ ਜ਼ਿਆਦਾ ਹਿੱਸੇਦਾਰੀ ਸਸਤੇ ਫੋਨਾਂ ਦੀ ਹੈ। ਐੱਪਲ ਨੇ ਬੀਤੇ ਸਾਲ ਹੀ ਆਪਣਾ ਮਹਿੰਗਾ ਫੋਨ iphone X ਲਾਂਚ ਕੀਤਾ ਸੀ ਪਰ ਨਵੇਂ ਵਰਜਨ iphone XS ਅਤੇ XR ਦੀ ਵਿਕਰੀ ਸ਼ੁਰੂ ਕਰਨ ਕਰਕੇ ਕੰਪਨੀ ਨੇ ਉਸ ਦਾ ਉਤਪਾਦਨ ਘਟਾ ਦਿੱਤਾ।