ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਮਾਰਕਿਟ ਲਈ Pocket Friendly Subscription Service ਦੀ ਕਾਫੀ ਅਹਿਮੀਅਤ ਰਹਿੰਦੀ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਐਪਲ ਵੱਲੋਂ ਭਾਰਤੀਆਂ ਲਈ ਖਾਸ ਆਫਰ ਸਿਰਫ 195 ਰੁਪਏ ਮਹੀਨੇ ਦੇ ਪਲਾਨ 'ਚ Apple One ਸਰਵਿਸ ਦਾ Subscription offer ਕੀਤਾ ਗਿਆ ਹੈ। Apple one ਸਰਵਿਸ ਬੰਡਲ ਆਫਰ 'ਚ ਐਪਲ Music, Apple TV+, Apple Arcade ਤੇ 50ਜੀਬੀ iCloud ਸਟੋਰੇਜ ਸਮੇਤ ਤਮਾਮ ਤਰ੍ਹਾਂ ਦੀ ਸਰਵਿਸ ਮਿਲੇਗੀ।


ਮਿਲ ਰਿਹਾ ਇਕ ਮਹੀਨੇ ਦਾ ਮੁਫਤ ਟ੍ਰਾਇਲ


ਭਾਰਤ ਇਸ ਤਰ੍ਹਾਂ ਦੀ ਸਰਵਿਸ ਹਾਸਲ ਕਰਨ ਵਾਲਾ ਪਹਿਲਾਂ ਦੇਸ਼ ਬਣ ਗਿਆ ਹੈ। ਕੰਪਨੀ ਵੱਲੋਂ ਨਵੇਂ ਗਾਹਕਾਂ ਲਈ Apple One ਸਰਵਿਸ ਦਾ 30 ਦਿਨਾਂ ਲਈ ਮੁਫਤ ਟ੍ਰਾਇਲ ਦਿੱਤਾ ਜਾ ਰਿਹਾ ਹੈ ਜੋ ਇਸ ਤੋਂ ਪਹਿਲਾਂ ਤਕ Apple One ਸਰਵਿਸ ਦਾ ਇਸਤੇਮਾਲ ਨਹੀਂ ਕਰਦੇ ਹਨ।


ਐੱਪਲ ਦੇ ਦੋ Subscription model ਭਾਰਤ 'ਚ ਲਾਂਚ


ਐੱਪਲ ਵੱਲੋਂ 195 ਰੁਪਏ ਦੇ ਮਹੀਨੇ ਰਿਚਾਰਜ 'ਤੇ ਸਿਰਫ ਇਕ ਡਿਵਾਈਸ 'ਤੇ ਐੱਪਲ ਵਨ ਸਰਵਿਸ ਨੂੰ Access ਕੀਤਾ ਜਾ ਸਕੇਗਾ, ਜਦ ਕਿ ਇਕ ਤੋਂ ਜ਼ਿਆਦਾ ਡਿਵਾਈਸ 'ਤੇ ਇਸ਼ ਸਰਵਿਸ ਦਾ ਇਸਤੇਮਾਲ ਕਰਨ ਲਈ ਫੈਮਿਲੀ ਪਲਾਨ ਲਾਂਚ ਕੀਤਾ ਗਿਆ। ਇਸ ਪਲਾਨ 'ਤੇ ਕੰਪਨੀ ਵੱਲੋਂ 200GB iCloud ਸਟੋਰੇਜ ਦਿੱਤਾ ਜਾ ਰਿਹਾ ਹੈ। ਇਸ ਲਈ ਗਾਹਕਾਂ ਨੂੰ 365 ਰੁਪਏ ਮਹੀਨੇ ਦਾ ਰਿਚਾਰਜ ਕਰਨਾ ਹੋਵੇਗਾ। ਇਸ ਰਿਚਾਰਜ 'ਤੇ ਐਪਲ ਵਨ ਸਰਵਿਸ ਨੂੰ 6 ਡਿਵਾਈਸ 'ਤੇ Access ਕੀਤਾ ਜਾ ਸਕੇਗਾ।


ਪ੍ਰੀਮੀਅਮ ਪਲਾਨ ਭਾਰਤ 'ਚ ਨਹੀਂ ਹੋਵੇਗਾ ਉਪਲਬਧ


ਕੰਪਨੀ ਦਾ ਦਾਅਵਾ ਹੈ ਕਿ ਐੱਪਲ ਵਨ ਸਰਵਿਸ ਦੇ ਮੌਜੂਦਾ ਸਿੰਗਲ ਯੂਜ਼ਰ ਪਲਾਨ 'ਤੇ ਗਾਹਕ ਨੂੰ 177 ਰੁਪਏ ਮਹੀਨੇ ਦੀ ਬਚਤ ਹੋਵੇਗੀ, ਜਦਕਿ ਫੈਮਿਲੀ ਪੈਕ 'ਤੇ ਹਰ ਮਹੀਨੇ ਕਰੀਬ 200 ਰੁਪਏ ਦੀ ਬਚਤ ਹੋ ਸਕੇਗੀ। ਐਪਲ ਵਨ ਸਰਵਿਸ ਦਾ ਪ੍ਰੀਮੀਅਮ ਪਲਾਨ ਨੂੰ ਵੀ ਲਾਂਚ ਕੀਤਾ ਗਿਆ ਹੈ ਪਰ ਇਸ ਨੂੰ ਭਾਰਤ 'ਚ ਨਹੀਂ ਉਪਲਬਧ ਕਰਵਾਇਆ ਜਾਵੇਗਾ। ਇਹ ਪਲਾਨ ਖਾਸ ਤੌਰ 'ਤੇ ਆਸਟਰੇਲੀਆ, ਕੈਨੇਡਾ, ਯੂਕੇ, ਯੂਐੱਸ ਲਈ ਹੋਵੇਗਾ। ਪ੍ਰੀਮੀਅਮ ਪਲਾਨ 'ਚ ਐਪਲ ਦੀ ਬਾਕੀ ਸਰਵਿਸ ਨਾਲ ਹੀ Apple News+, Apple Fitness+ ਸਰਵਿਸ ਤੇ 2GB Cloud storage ਦਿੱਤਾ ਜਾਵੇਗਾ। ਇਸ ਨੂੰ ਜ਼ਿਆਦਾ ਤੋਂ ਜ਼ਿਆਦਾ 6 ਲੋਕਾਂ 'ਚ ਸ਼ੇਅਰ ਕੀਤਾ ਜਾ ਸਕੇਗਾ।

Posted By: Rajnish Kaur