ਨਵੀਂ ਦਿੱਲੀ : Apple iPhone ਨੂੰ ਸਭ ਤੋਂ ਸੁਰੱਖਿਅਤ ਸਮਾਰਟਫੋਨ ਮੰਨਿਆ ਜਾਂਦਾ ਹੈ ਤੇ ਇਸ 'ਚ ਕੋਈ ਸੁਰੱਖਿਆ ਸਬੰਧੀ ਖ਼ਾਮੀ ਕੱਢਣਾ ਮੁਸ਼ਕਲ ਹੈ। ਕੰਪਨੀ ਨੇ ਹੁਣ ਇਹ ਕੰਮ ਲੋਕਾਂ ਨੂੰ ਕਰਨ ਲਈ ਕਿਹਾ ਹੈ। ਇਸ ਲਈ ਕੰਪਨੀ ਨੇ ਥੋੜ੍ਹਾ ਨਹੀਂ ਬਲਕਿ 10 ਲੱਖ ਡਾਲਰ ਇਨਾਮ ਰੱਖਿਆ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ ਹੈ। Apple ਨੇ ਆਪਣੇ iPhone 'ਚ ਕੋਈ ਵੀ ਯੂਜ਼ਰ ਖ਼ਾਮੀਆਂ ਲੱਭੇਗਾ, ਉਸ ਨੂੰ ਕੰਪਨੀ 10 ਲੱਖ ਡਾਲਰ ਯਾਨੀ 7.05 ਕਰੋੜ ਰੁਪਏ ਦਾ ਇਨਾਮ ਦੇਵੇਗੀ।

Whatsapp 'ਚ ਆਈ ਨਵੀਂ ਪਰੇਸ਼ਾਨੀ, ਹੈਕਰ ਕਰ ਸਕਣਗੇ ਤੁਹਾਡੇ ਨਿੱਜੀ ਮੈਸੇਜ ਨਾਲ ਛੇੜਛਾੜ

ਦੂਜਾ ਟੈਕਨੋਲਾਜੀ ਪ੍ਰੋਵਾਈਡਰਸ ਮੁਕਾਬਲੇ Apple ਨੇ ਇਸ ਤੋਂ ਪਹਿਲਾਂ ਸਿਰਫ ਰਿਸਰਚ ਨੂੰ ਇਨਵਾਈਟ ਕਰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਵੀਰਵਾਰ ਨੂੰ ਲਾਸ ਵੇਗਸ 'ਚ ਬਲੈਕ ਹੇਟ ਸਿਕਉਰਟੀ ਕਾਨਫਰੰਸ 'ਚ ਕੰਪਨੀ ਨੇ ਐਲਾਨ ਕੀਤਾ ਹੈ ਕਿ ਇਹ ਪੋਸੈਸ ਸਾਰੇ ਯੂਜ਼ਰਜ਼ ਦੇ ਇਹ ਆਫਰ ਓਪਨ ਕਰੇਗੀ ਤੇ ਇਨਾਮ ਦੇਵੇਗੀ। ਐਪਲ ਵੱਲੋਂ ਐਲਾਨ ਇਹ ਇਨਾਮ ਕਿਸੇ ਵੀ ਕੰਪਨੀ ਵੱਲੋਂ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਇਨਾਮ ਹੈ।

ਕੰਪਨੀ ਵੱਲੋਂ ਇਹ ਐਲਾਨ ਵੱਖ-ਵੱਖ ਚੀਜ਼ਾਂ ਲਈ ਕੀਤਾ ਗਿਆ ਹੈ ਤੇ ਇਸ ਦਾ ਇਨਾਮ ਵੀ ਰਾਸ਼ੀ ਤੋਂ ਵੱਖ ਹੋਵੇਗਾ। ਮਤਲਬ 10 ਲੱਖ ਡਾਲਰ ਦਾ ਇਨਾਮ ਇਸ ਚੀਜ਼ ਲਈ ਹੈ ਕਿ ਯੂਜ਼ਰ ਦੇ ਫੋਨ ਤੋਂ ਬਿਨਾਂ ਆਈਫੋਨ ਦੇ ਕਰਨੇਲ ਨੂੰ ਰਿਮੋਟਲੀ ਐਕਸੈਸ ਕਰ ਕੇ ਦੱਸਣਾ ਹੈ।

Posted By: Amita Verma