ਨਵੀਂ ਦਿੱਲੀ : ਐਪਲ ਦੇ Incoming devices ਨੂੰ ਲੈ ਕੇ ਕਾਫੀ ਸਮੇਂ ਤੋਂ ਲੀਕਸ ਸਾਹਮਣੇ ਆ ਰਹੇ ਹਨ। ਚਰਚਾ ਸੀ ਕਿ ਕੰਪਨੀ ਇਸ ਮਹੀਨੇ 31 ਮਾਰਚ ਤੋਂ ਨਵੇਂ iPhone SE 2 ਤੇ iPhone SE 2 Plus ਜਾਂ iPhone 9 ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਹੈ। ਹਾਲ ਹੀ 'ਚ Coronavirus ਦੇ ਪ੍ਰਭਾਵ ਕਾਰਨ ਫਿਲਹਾਲ ਕੰਪਨੀ ਨੇ ਇਸ ਸਮਾਗਮ ਨੂੰ ਰੱਦ ਕਰ ਦਿੱਤਾ ਹੈ। ਨਾਲ ਹੀ Coronavirus ਕਾਰਨ ਕੰਪਨੀ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਇਕ ਸਮੇਂ 'ਚ ਤੁਸੀਂ ਦੋ ਤੋਂ ਜ਼ਿਆਦਾ iPhone ਨਹੀਂ ਖ਼ਰੀਦ ਸਕਦੇ। ਇਨ੍ਹਾਂ ਸਾਰੀਆਂ ਖ਼ਬਰਾਂ 'ਚ iPhone ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ ਤੁਸੀਂ ਕੰਪਨੀ ਦੇ ਹਰਮਨਪਿਆਰੇ ਡਿਵਾਈਸ iPhone XS Max ਨੂੰ 43,000 ਰੁਪਏ ਦੇ ਡਿਸਕਾਊਂਟ ਨਾਲ ਖ਼ਰੀਦ ਸਕਦੇ ਹੋ।

iphone XS Max ਦੀ ਕੀਮਤ 'ਚ ਭਾਰੀ ਕਟੌਤੀ ਕੀਤੀ ਹੈ ਤੇ ਨਵੀਂ ਕੀਮਤ ਨਾਲ ਇਹ ਸਮਾਰਟ ਫੋਨ ਈ-ਕਾਮਰਸ ਵੈੱਬਸਾਈਟ Amazon 'ਤੇ ਲਿਸਟ ਹੈ। ਯੂਜ਼ਰਜ਼ Amazon fab phone fest ਦੇ ਤਹਿਤ ਇਸ ਨੂੰ 43,000 ਰੁਪਏ ਦੇ ਡਿਸਕਾਊਂਟ ਤੋਂ ਬਾਅਦ 66,900 ਰੁਪਏ 'ਚ ਖਰੀਦ ਸਕਦੇ ਹੋ। ਨਾਲ ਹੀ ਜੇਕਰ ਤੁਹਾਡੇ ਕੋਲ Citi Bank ਦਾ ਕਾਰਡ ਹੈ ਤਾਂ ਤੁਸੀਂ 10 ਫੀਸਦੀ ਡਿਸਕਾਊਂਟ ਤੋਂ ਬਾਅਦ ਇਸ ਨੂੰ ਹੋਰ ਵੀ ਘੱਟ ਕੀਮਤ 'ਚ ਖ਼ਰੀਦ ਸਕਦੇ ਹਨ। iPhone XS Max ਗੋਲਡ, ਗ੍ਰੇ ਤੇ ਸਿਲਵਰ ਕਲਰ Variants 'ਚ ਉਪਲੱਬਧ ਹੈ। ਦੱਸਣਯੋਗ ਹੈ ਕਿ Variants ਦੀ ਕੀਮਤ 'ਚ ਹੋਈ ਕਟੌਤੀ ਨੂੰ ਲੈ ਕੇ ਕੰਪਨੀ ਨੇ ਆਧਿਕਾਰਿਕ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਹ ਸਮਾਰਟ ਫੋਨ ਨਵੀਂ ਕੀਮਤ ਨਾਲ ਸਿਰਫ਼ Amazon 'ਤੇ ਹੀ ਉਪਬਲਧ ਹੈ। ਜ਼ਿਕਰਯੋਗ ਹੈ ਕਿ ਇਹ ਕੀਮਤ 64 ਜੀਬੀ ਸਟੋਰੇਜ ਮਾਡਲ ਦੀ ਹੈ।

iPhone XS Max 'ਚ 6.5 ਇੰਚ ਦਾ Super retina OLED ਡਿਸਪਲੇ ਦਿੱਤਾ ਗਿਆ ਹੈ। ਇਸ 'ਚ 12ਐੱਮਪੀ +12ਐੱਮਪੀ ਦਾ Dual ਰਿਅਰ ਕੈਮਰਾ ਦਿੱਤਾ ਗਿਆ ਹੈ। ਜਿਸ 'ਚ ਤੁਹਾਨੂੰ ਡੇਪਥ ਕੰਟਰੋਲ, ਸਮਾਰਟ ਐੱਚਡੀਆਰ, Portrait mode ਦਿੱਤਾ ਗਿਆ ਹੈ। ਜਦਕਿ ਫੋਨ 'ਚ ਫਰੰਟ ਕੈਮਰਾ 7ਐੱਮਪੀ ਦਾ ਹੈ। ਇਸ 'ਚ Security ਲਈ Face 94 ਫੀਚਰ ਦਿੱਤਾ ਗਿਆ ਹੈ। ਇਹ ਫੋਨ A12 Bionic Chipset 'ਤੇ ਕੰਮ ਕਰਦਾ ਹੈ ਤੇ ਇਸ ਨੂੰ iOS 12 'ਤੇ ਪੇਸ਼ ਕੀਤਾ ਗਿਆ ਹੈ।

Posted By: Rajnish Kaur